ਕਮਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਮਲਾ. ਵਿ—ਦੀਵਾਨਾ. ਪਾਗਲ. “ਬਿਨੁ ਨਾਵੈ ਜਗੁ ਕਮਲਾ ਫਿਰੈ.” (ਵਾਰ ਸੋਰ ਮ: ੩) ੨ ਕਮਲ. ਜਲਜ. “ਕੁਟੰਬ ਦੇਖ ਬਿਗਸਹਿ ਕਮਲਾ ਜਿਉ.” (ਸ੍ਰੀ ਕਬੀਰ) ੩ ਸੰ. ਲਮੀ. ਰਮਾ. “ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ.” (ਆਸਾ ਛੰਤ ਮ: ੫) ਮਾਇਆ ਦੇ ਭਰਮ ਦੀ ਕੰਧ ਨੂੰ ਦੇਖਕੇ, ਸੌਦਾਈ ਭਰਮ ਕਰਕੇ ਭੈਭੀਤ ਹੋ ਰਿਹਾ ਹੈ। ੪ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸੇਵਕ.1 “ਕਮਲਾ ਨਾਮ ਦਾਸ ਇਕ ਆਹਾ.” (ਨਾਪ੍ਰ) ੫ ਦੇਖੋ, ਕੌਲਾ ੪। ੬ ਪ੍ਰਿਥੀ ਰਾਜ ਚੌਹਾਨ ਦੀ ਮਾਤਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਮਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਮਲਾ (ਗੁ.। ਪੰਜਾਬੀ ਸੰਸਕ੍ਰਿਤ ਕਾਮਪ ਤੋਂ ਕੰਪਨਾ। ਕਮਪਨ+ਵਾਲਾ ਦਾ ਸੰਖੇਪ, ਕਮਲਾ) ੧. ਪਾਗਲ , ਸ਼ੁਦਾਈ।
੨. (ਸੰ.। ਸੰਸਕ੍ਰਿਤ) ਲੱਛਮੀ। ਯਥਾ-‘ਕਮਲਾ ਭ੍ਰਮ ਭੀਤਿ ਕਮਲ ਭ੍ਰਮ ਭੀਤਿ ਹੇ’ ਲਛਮੀ ਦਾ ਭ੍ਰਮ ਜੋ ਕੰਧ ਰੂਪ ਹੈ ਤਿਸ ਸਾਥ (ਕਮਲਾ) ਪਾਗਲ ਭ੍ਰਮ ਕਰਕੇ ਡਰ ਰਿਹਾ ਹੈ। ਇਥੇ ਯਮਕਾਲੰਕਾਰ ਹੈ। ਦੇਖੋ , ‘ਕਮਲਾ ਕੰਤ ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਮਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਮਲਾ, (ਸੰਸਕ੍ਰਿਤ : कमला) \ ਇਸਤਰੀ ਲਿੰਗ : ੧. ਲੱਛਮੀ, ਰਮਾ; ੨. ਮਾਇਆ, ਧਨ; ੩. ਇੱਕ ਤਰ੍ਹਾਂ ਦੀ ਬੜੀ ਨਾਰੰਗੀ
–ਕਮਲਾਕੰਤ, ਪੁਲਿੰਗ : ਵਿਸ਼ਨੂੰ, ਕਰਤਾਰ ਜਿਸ ਦੀ ਦਾਸੀ ਮਾਇਆ ਹੈ
–ਕਮਲਾਕਾਂਤ, ਪੁਲਿੰਗ : ਵਿਸ਼ਨੂੰ, ਕਰਤਾਰ ਜਿਸ ਦੀ ਦਾਸੀ ਮਾਇਆ ਹੈ
–ਕਮਲਾਵਤੀ, ਇਸਤਰੀ ਲਿੰਗ : ਲੱਛਮੀ ਦਾ ਰੂਪ, ਪਦਮਾਵਤੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-16-02-52-47, ਹਵਾਲੇ/ਟਿੱਪਣੀਆਂ:
ਕਮਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਮਲਾ, (ਫ਼ਾਰਸੀ : ਕੁਮਲਾ) , ਪੁਲਿੰਗ,ਵਿਸ਼ੇਸ਼ਣ : ਪਾਗਲ, ਝੱਲਾ, ਦੀਵਾਨਾ, ਸੁਦਾਈ, ਮੂਰਖ
–ਕਮਲਾ ਰਮਲਾ, ਵਿਸ਼ੇਸ਼ਣ : ਪਾਗਲ, ਦੀਵਾਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-16-02-53-08, ਹਵਾਲੇ/ਟਿੱਪਣੀਆਂ:
ਕਮਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਮਲਾ, (ਲਹਿੰਦੀ), (ਅਰਬੀ : ਕਿਫ਼ਲ), ਪੁਲਿੰਗ : ੧. ਬੈਲ ਦੀ ਗਰਦਨ ਉਪਰਲਾ ਕਪੜਾ ਜੋ ਜੂਲੇ ਦੇ ਹੇਠ ਰਹਿੰਦਾ ਹੈ; ੨. ਬੈਲ ਦੀ ਗਰਦਨ ਉੱਤੇ ਪਾਈ ਪੰਜਾਲੀ ਦਾ ਡੂਡਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-16-02-53-23, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First