ਕਰਨੀਨਾਮਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਨੀਨਾਮਾ. ਸਤਿਗੁਰੂ ਨਾਨਕ ਦੇਵ ਜੀ ਦੀ ਕਾਜੀ ਰੁਕਨੁੱਦੀਨ ਨਾਲ ਜੋ ਗੋਸਟਿ ਹੋਈ ਹੈ, ਉਸ ਦਾ ਦੂਜਾ ਨਾਉਂ “ਕਰਨੀਨਾਮਾ” ਹੈ। ੨ ਕਿਸੇ ਪ੍ਰੇਮੀ ਸਿੱਖ ਦਾ ਮਹਲਾ ੧ ਹੇਠ ਲਿਖਿਆ ੧੩ ਚੋਪਾਈ ਛੰਦਾਂ ਦਾ ਪਾਠ ਭੀ ਕਰਨੀ-ਨਾਮਾ ਪ੍ਰਸਿੱਧ ਹੈ. ਪਹਿਲੀ ਚੌਪਾਈ ਆਰੰਭ ਹੁੰਦੀ ਹੈ ਇਸ ਪਾਠ ਤੋਂ—
ਗੁਰੂ ਨਾਨਕ ਮੱਕੇ ਜਬ ਗਿਆ,
ਬਹੁੜ ਮਦੀਨਾ ਦੇਖਤ ਭਇਆ,
ਅੰਤ ਦੀ ਚੌਪਾਈ ਹੈ:
ਕਲਿਜੁਗ ਨਾਨਕ ਰਾਜ ਚਲਾਇਆ,
ਧੁਰ ਦਰਗਾਹੋਂ ਪ੍ਰਭੁ ਤੇ ਲਿਆਇਆ,
ਨਿਰਗੁਨਿਆਰ ਪ੍ਰਭੁ ਕੀ ਸਰਨਾਈ,
ਨਾਨਕ ਦਾਸ ਪ੍ਰਭੁ ਭੇਦ ਨ ਭਾਈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3426, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First