ਕਰੈਕਟਰ ਮੈਪ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Character Map
ਇਹ ਵਿੰਡੋਜ਼ ਵੱਲੋਂ ਮੁਹੱਈਆ ਕਰਵਾਈ ਇਕ ਵਿਸ਼ੇਸ਼ ਸੁਵਿਧਾ ਹੈ। ਇਹ ਕੰਪਿਊਟਰ ਵਿੱਚ ਇੰਸਟਾਲ ਕੀਤੇ ਵੱਖ-ਵੱਖ ਫੌਂਟਾਂ ਦੇ ਅੱਖਰ (Character) ਦਿਖਾਉਣ ਲਈ ਵਰਤਿਆ ਜਾਂਦਾ ਹੈ। ਜੇਕਰ ਕੀਬੋਰਡ ਤੋਂ ਤੁਹਾਨੂੰ ਕੋਈ ਅੱਖਰ ਪਾਉਣਾ ਨਹੀਂ ਆ ਰਿਹਾ ਤਾਂ ਤੁਸੀਂ ਕਰੈਕਟਰ ਮੈਪ ਤੋਂ ਉਸ ਦਾ ਕੋਡ ਜਾਂ ਕੀਅ ਵੇਖ ਸਕਦੇ ਹੋ। ਤੁਸੀਂ ਇੱਥੋਂ ਕੋਈ ਕਰੈਕਟਰ ਕਾਪੀ ਕਰਕੇ ਵਰਡ ਪ੍ਰੋਸੈਸਰ ਦੀ ਫਾਈਲ ਵਿੱਚ ਪੇਸਟ ਵੀ ਕਰ ਸਕਦੇ ਹੋ। ਐਡਵਾਂਸ ਵੀਊ ਦੀ ਮਦਦ ਨਾਲ ਤੁਸੀਂ ਕਿਸੇ ਅੱਖਰ ਦਾ ਯੂਨੀਕੋਡ ਅਤੇ ਆਸਕੀ ਕੋਡ ਦੇਖ ਸਕਦੇ ਹੋ। ਕਰੈਕਟਰ ਮੈਪ ਦੀ ਮਦਦ ਨਾਲ ਤੁਸੀਂ ਯੂਨੀਕੋਡ ਕੀਮਤ ਰਾਹੀਂ ਅੱਖਰ ਦੀ ਖੋਜ ਕਰ ਸਕਦੇ ਹੋ। ਸਿਸਟਮ ਟੂਲਜ਼ ਵਿੱਚ ਹੋਰ ਵੀ ਕਈ ਪ੍ਰਕਾਰ ਦੇ ਟੂਲ ਹੁੰਦੇ ਹਨ ਜਿਵੇਂ ਕਿ- ਬੈਕਅਪ , ਫਾਈਲਜ਼ ਐਂਡ ਸੈਟਿੰਗਜ਼ ਟ੍ਰਾਂਸਫਰ ਵਿਜ਼ਾਰਡ, ਸ਼ਡਿਊਲ ਟਾਸਕਸ, ਸਕਿਓਰਟੀ ਸੈਂਟਰ, ਸਿਸਟਮ ਇਨਫਰਮੇਸ਼ਨ ਅਤੇ ਸਿਸਟਮ ਰਿਸਟੋਰ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First