ਕਲੋਨ ਕੰਪਿਊਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Clone Computer

ਕਲੋਨ ਕੰਪਿਊਟਰਾਂ ਨੂੰ ਅਸੈਂਬਲਡ ਕੰਪਿਊਟਰਾਂ ਦਾ ਨਾਮ ਵੀ ਦਿੱਤਾ ਜਾਂਦਾ ਹੈ। ਕਲੋਨ ਕੰਪਿਊਟਰ ਕਿਸੇ ਵੱਡੀ ਕੰਪਿਊਟਰ ਨਿਰਮਾਤਾ ਕੰਪਨੀ ਵੱਲੋਂ ਤਿਆਰ ਨਹੀਂ ਕੀਤੇ ਜਾਂਦੇ। ਦੂਸਰੇ ਸ਼ਬਦਾਂ ਵਿੱਚ ਅਜਿਹੇ ਕੰਪਿਊਟਰ ਵਿੱਚ ਲੱਗੇ ਵੱਖ-ਵੱਖ ਭਾਗ ਵੱਖ-ਵੱਖ ਕੰਪਨੀਆਂ ਦੁਆਰਾ ਤਿਆਰ ਕੀਤੇ ਹੋ ਸਕਦੇ ਹਨ। ਕੰਪਿਊਟਰ ਅਸੈਂਬਲਰ ਪਹਿਲਾਂ ਬਾਜ਼ਾਰ ਵਿੱਚੋਂ ਕੰਪਿਊਟਰ ਦੇ ਵੱਖ-ਵੱਖ ਭਾਗਾਂ ਨੂੰ ਖ਼ਰੀਦਦਾ ਹੈ ਤੇ ਫਿਰ ਉਹਨਾਂ ਨੂੰ ਜੋੜ ਕੇ (ਅਸੈਂਬਲ ਕਰਕੇ) ਕੰਪਿਊਟਰ ਤਿਆਰ ਕਰਦਾ ਹੈ। ਇਹਨਾਂ ਕੰਪਿਊਟਰਾਂ ਦਾ ਫ਼ਾਇਦਾ ਇਹ ਹੈ ਕਿ ਤੁਸੀਂ ਆਪਣੇ ਕੰਪਿਊਟਰ ਵਿੱਚ ਮਨ ਚਾਹਿਆ ਸਮਾਨ ਪਵਾ ਸਕਦੇ ਹੋ। ਵੈਸੇ ਵੀ ਇਹ ਕੰਪਿਊਟਰ ਬ੍ਰਾਂਡਿਡ ਕੰਪਿਊਟਰਾਂ ਨਾਲੋਂ ਕਾਫ਼ੀ ਸਸਤੇ ਤਿਆਰ ਹੁੰਦੇ ਹਨ।

ਬ੍ਰਾਂਡ ਕੰਪਿਊਟਰਾਂ ਦੇ ਮੁਕਾਬਲੇ ਤੁਸੀਂ ਕਲੋਨ ਕੰਪਿਊਟਰਾਂ ਨੂੰ ਬੜੀ ਅਸਾਨੀ ਨਾਲ ਅੱਪਗ੍ਰੇਡ ਕੀਤਾ ਜਾ ਸਕਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.