ਕਾਂਸੀ ਯੁੱਗ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bronze age (ਬਰੌਨਜ਼ ਏਇਜ) ਕਾਂਸੀ ਯੁੱਗ: ਇਕ ਮਾਨਵੀ ਵਿਕਾਸ ਦਾ ਚਰਨ ਹੈ, ਜਿਹੜਾ ਹੁਣ ਤੋਂ ਲਗਪਗ 4000-2500 ਵਰ੍ਹੇ ਪੂਰਵ ਵਿੱਚ ਸੀ। ਮਨੁੱਖ ਦੇ ਇਤਿਹਾਸ ਵਿੱਚ ਪੱਥਰ ਕਾਲ (the palaeolithic) ਅਤੇ ਨਵੇਂ ਪੱਥਰ ਕਾਲ (the neolithic) ਤੋਂ ਪਿਛੋਂ ਤੀਜੇ ਸੱਭਿਆ-ਚਾਰਿਕ ਸਮੇਂ ਨੂੰ ਕਾਂਸੀ ਕਾਲ (Bronze Age) ਕਿਹਾ ਜਾਂਦਾ ਹੈ। ਇਸ ਤੋਂ ਪਿਛੋਂ ਲੋਹਾ ਕਾਲ (Iron Age) ਆਇਆ। ਕਾਂਸੀ ਕਾਲ ਵਿੱਚ ਕਾਂਸੀ ਦੇ ਔਜ਼ਾਰ ਅਤੇ ਹਥਿਆਰ ਬਣਾਏ ਜਾਂਦੇ ਸਨ। ਫਿਰ ਹਲ ਅਤੇ ਪਹੀਏ ਵਾਲੀਆਂ ਰੱਥ-ਗੱਡੀਆਂ ਹੋਂਦ ਵਿੱਚ ਆਈਆਂ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1007, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.