ਕਾਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਈ ( ਨਾਂ , ਇ ) ਪਾਣੀ ਦੀ ਸਤ੍ਹਾ ’ ਤੇ ਜੰਮੀ ਹਰੇ ਰੰਗ ਦੀ ਪਰਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਈ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Algae ( ਅੱਲਗਇ ) ਕਾਈ : ਇਹ ਗਿੱਲੀ ਥਾਂ ਤੇ ਵਿਛਿਆ ਹਰਾ ਜਾਲਾ ਹੁੰਦਾ ਹੈ ਅਤੇ ਸਮੁੰਦਰ ਵਿਚ ਵੀ ਪਾਇਆ ਜਾਂਦਾ ਹੈ । ਇਹ ਨਾਲੀ ( ਨਾੜੀ ) ਰਹਿਤ ਅਤੇ ਪੱਤਾ ਰਹਿਤ ਪੌਦੇ ਹਨ । ਇਸ ਦਾ ਇਕੋ ਇਕ ਛੇਕ ( unicellular ) ਜਾਂ ਬਹੁ-ਛੇਕ ( multicellular ) ਵੀ ਹੋ ਸਕਦੇ ਹਨ ਜਿਨ੍ਹਾਂ ਦੁਆਰਾ ਉਹ ਇਕ ਤੋਂ ਅਨੇਕ ਹੁੰਦੇ ਹਨ । ਇਹਨਾਂ ਦਾ ਆਕਾਰ ਅਤੇ ਰੂਪ ਅਸਮਾਨਤਾ ਵਿਚ ਹੁੰਦਾ ਹੈ । ਇਹ ਜਲਈ ਖ਼ੁਰਾਕੀ ਲੜੀ ( aquatic food chain ) ਦਾ ਆਧਾਰ ਹਨ । ਇਹ ਗਿੱਲੇ ( ਸਿਲ੍ਹੇ ) ਸਥਾਨਾਂ ਤੇ ਪਣਪਦੀ ਹੈ ਜਿਵੇਂ ਦੀਵਾਰਾਂ , ਬਿਰਖ-ਤਣਿਆਂ ਤੇ ਅਤੇ ਭੋਂ ਅੰਦਰ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਕਾਈ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Lichen ( ਲਾਇਕਅਨ ) ਕਾਈ : ਧੀਰੇ ਵਧਣ-ਫੁੱਲਣ ਵਾਲੇ ਦੋ-ਪਾਸੀ ਸਜੀਵਾਂ ਦਾ ਇਕ ਗੁੱਟ ਹੈ ਜੋ ਫੰਗਸ ( fungus ) ਅਤੇ ਹਰੀ ਜਾਂ ਨੀਲੀ-ਹਰੀ ਅਲਜਈ ( algae ) ਦਾ ਸੰਯੋਜਨ ( symbiosis ) , ਹੈ । ਇਸ ਦੇ ਆਕਾਰ ਵਿੱਚ ਅਸਮਾਨਤਾ ਹੈ ਜਿਵੇਂ ਵਿਛੇ ਹੋਣਾ , ਪੱਤੇਦਾਰ ਜਾਂ ਸਿੱਧੇ ਖੜੇ ਹੋਣ ਅਤੇ ਬਣਤਰ ਵਿੱਚ ਟਹਿਣੀਦਾਰ ਹੁੰਦੀ ਹੈ । ਪਰਬਤੀ ਅਤੇ ਆਰਟਿਕ ਖੇਤਰਾਂ ਵਿੱਚ ਪ੍ਰਧਾਨਤਾ ਰੱਖਦੀ ਹੈ ਭਾਵੇਂ ਇਹ ਬਿਰਖਾਂ ਦੇ ਤਣਿਆਂ , ਦੀਵਾਰਾਂ , ਨੰਗੀਆਂ ਚਟਾਨਾਂ ਤੇ ਵੀ ਪਾਈ ਜਾਂਦੀ ਹੈ । ਆਰਕਟਿਕ ਖੇਤਰ ਵਿੱਚ ਪਸ਼ੂ ( reindeer ) ਚਰਦੇ ਹਨ ਅਤੇ ਇਸ ਤੋਂ ਰੰਗ ਤੇ ਕਾਗਜ਼ ਵੀ ਤਿਆਰ ਕੀਤਾ ਜਾਂਦਾ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਕਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਈ 1 [ ਨਾਂਇ ] ਪਾਣੀ ਉੱਤੇ ਤਰਨ ਵਾਲ਼ੀ ਜਾਲ਼ੇ ਵਰਗੀ ਸੂਖਮ ਬਨਸਪਤੀ 2 [ ਪੜ ] ਕੋਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਈ . ਸਰਵ— ਕੋਈ. “ ਊਨ ਨ ਕਾਈ ਬਾਤਾ.” ( ਰਾਮ ਮ : ੫ ) “ ਵਾ ਕਉ ਬਿਆਧਿ ਨ ਕਾਈ.” ( ਜੈਤ ਮ : ੫ ) ੨ ਵਿ— ਕੁਛ. ਕੁਝ. “ ਬਿਨਸਤ ਬਾਰ ਨ ਲਾਗੈ ਕਾਈ.” ( ਪ੍ਰਭਾ ਅ : ਮ : ੧ ) ੩ ਸੰਗ੍ਯਾ— ਪਾਣੀ ਦੀ ਮੈਲ , ਜੋ ਹਰੇ ਰੰਗ ਦੀ ਪਾਣੀ ਉੱਪਰ ਛਾਈ ਰਹਿੰਦੀ ਹੈ. “ ਮਿਟੈ ਨ ਭ੍ਰਮ ਕੀ ਕਾਈ.” ( ਧਨਾ ਮ : ੯ ) ਅਵਿਦ੍ਯਾ ਭ੍ਰਮ ਦੀ ਕਾਈ. ਆਵਰਣ ਦੋ੄.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਈ ( ਸੰ. । ਪੰਜਾਬੀ ਪਾਣੀ ਉਤੇ ਯਾ ਪੱਥਰਾਂ ਆਦਿ ਉਤੇ ਪਾਣੀ ਦੇ ਸੰਗ ਨਾਲ ਇਕ ਨਿੱਕੀ ਬ੍ਰੀਕ ਬੂਟੀ ਹੁੰਦੀ ਹੈ , ਜਿਸ ਨੂੰ ਜਲ ਦੀ ਮੈਲ ਸਮਝਿਆ ਜਾਂਦਾ ਹੈ ) ੧. ਮੈਲ । ਯਥਾ-‘ ਛੁਟੀ ਨ ਮਨ ਕੀ ਕਾਈ’ ਮਨ ਦੀ ਮੈਲ ਦੂਰ ਨਾ ਹੋਈ ।

੨. ( ਸ. ਨਾ. ਲ. ਪੰਜਾਬੀ ) ਕੋਈ । ਯਥਾ-‘ ਕਾਈ ਆਸ ਨ ਪੁੰਨੀਆ’ । ਤਥਾ-‘ ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ’ । ਤਥਾ-‘ ਤਿਨਾ ਭਿ ਕਾਈ ਕਾਰ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

sir/madam want to suggest to you that i am unable to find a meanings of difficult words for example ਮੈਂਢਾ, ਕਾਈਂ in punjabi novel.


gagan, ( 2018/08/30 06:2529)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.