ਭੋਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੋਂ [ਨਾਂਇ] ਜ਼ਮੀਨ, ਧਰਤੀ , ਭੂਮੀ , ਧਰਤ; ਖੇਤੀ , ਪੈਲ਼ੀ, ਖੇਤਰ , ਖੇਤ; ਇਲਾਕਾ, ਦੇਸ਼ [ਨਾਂਪੁ] ਚੱਕਰ , ਭੁਆਂਟਣੀ , ਘੇਰਨੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18145, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭੋਂ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Land_ਭੋਂ: ਖੇਤੀਯੋਗ ਜ਼ਮੀਨ, ਚਰਾਂਦ। ਭਾਰਤੀ ਸੁਖ ਅਧਿਕਾਰ ਐਕਟ ਦੀ ਧਾਰਾ 7 ਅਨੁਸਾਰ ਭੋਂ ਆਪਣੀ ਕੁਦਰਤੀ ਹਾਲਤ ਵਿਚ ਉਦੋਂ ਹੁੰਦੀ ਹੈ ਜਦੋਂ ਉਹ ਖੋਦੀ ਹੋਈ ਨਹੀਂ ਹੁੰਦੀ ਅਤੇ ਉਸ ਉਤੇ ਮਸਨੂਈ ਦਬਾਉ ਨਹੀਂ ਪਿਆ ਹੁੰਦਾ

       ਕਾਨੂੰਨੀ ਦ੍ਰਿਸ਼ਟੀ ਤੋਂ ਭੋਂ ਵਿਚ ਉਸ ਉਪਰਲਾ ਪੁਲਾੜ ਸ਼ਾਮਲ ਹੈ। ਜ਼ਮੀਨ ਦਾ ਮਾਲਕ ਉਚਾਈ ਵਲ ਕਿਸੇ ਵੀ ਹਦ ਤਕ ਉਸ ਦਾ ਮਾਲਕ ਹੁੰਦਾ ਹੈ। ਦ ਅਨੰਤ ਮਿਲਜ਼ ਕੰਪਨੀ ਲਿ.  ਬਨਾਮ ਗੁਜਰਾਤ ਰਾਜ (ਏ ਆਈ ਆਰ 1975 ਐਸ ਸੀ 1234) ਅਨੁਸਾਰ ਭੋਂ ਵਿਚ ਕੇਵਲ ਭੋਂ ਦੀ ਸਤਹ ਹੀ ਨਹੀਂ ਸਗੋਂ ਜੋ ਕੁਝ ਉਸ ਦੇ ਹੇਠ ਹੈ ਅਤੇ ਜੋ ਕੁਝ ਉਸ ਦੇ ਉਪਰ ਹੈ, ਸ਼ਾਮਲ ਹੈ। ਲੇਕਿਨ ਦ ਮਾਈਲਾਪੁਰ ਹਿੰਦੂ ਪਰਮਾਨੈਂਟ  ਫ਼ੰਡ ਲਿ. ਮਦਰਾਸ ਬਨਾਮ ਕੇ. ਐਸ. ਸੁਬਰਾਮਨੀਆ (ਏ ਆਈ ਆਰ 1970 ਐਸ ਸੀ 1683) ਅਨੁਸਾਰ ਭੋਂ ਵਿਚ ਇਮਾਰਤਾਂ ਸ਼ਾਮਲ ਨਹੀਂ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.