ਕਾਮਨਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਕਾਮਨਾ [ਨਾਂਇ] ਇੱਛਾ , ਅਭਿਲਾਖਾ, ਲਾਲਸਾ, ਲੋਚਾ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7095, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਕਾਮਨਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਕਾਮਨਾ. ਸੰ. ਸੰਗ੍ਯਾ—ਇੱਛਾ. ਚਾਹ. ਵਾਸਨਾ। ੨ ਅਭਿਲਾਖਾ ਦੀ, ਕ੍ਰਿਯਾ ਵਿੱਚ ਬਦਲਣ ਦੀ ਚੇ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
      
      
   
   
      ਕਾਮਨਾ ਸਰੋਤ : 
    
      ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
      
           
     
      
      
      
        ਕਾਮਨਾ: ਸੰਸਕ੍ਰਿਤ  ਭਾਸ਼ਾ  ਦੇ ਇਸ ਸ਼ਬਦ  ਦਾ ਅਰਥ  ਹੈ ਇੱਛਾ , ਚਾਹ , ਅਭਿਲਾਸ਼ਾ। ਅਧਿਆਤਮਿਕਤਾ ਵਿਚ ਰੁਚੀ ਰਖਣ ਵਾਲੇ  ਵਿਅਕਤੀ  ਮੁਕਤੀ  ਦੇ ਅਭਿਲਾਸ਼ੀ ਹੁੰਦੇ  ਹਨ। ਇਸ ਲਈ  ਉਨ੍ਹਾਂ ਦਾ ਇਕ ਉਦਮ  ਤੀਰਥ-ਯਾਤ੍ਰਾ ਕਰਨਾ ਹੈ। ਉਹ ਤੀਰਥਾਂ ਉਤੇ ਪ੍ਰਾਣ  ਵੀ ਤਿਆਗਦੇ ਹਨ, ਪਰ  ਜਦ  ਤਕ  ਉਨ੍ਹਾਂ ਦੇ ਮਨ  ਤੋਂ ਹਉਮੈ  ਨਹੀਂ  ਜਾਂਦੀ, ਸਭ  ਕੁਝ ਕੀਤੇ ਦਾ ਕੋਈ  ਲਾਭ  ਨਹੀਂ। ‘ਸੁਖਮਨੀ ’ ਬਾਣੀ  ਵਿਚ ਗੁਰੂ ਅਰਜਨ ਦੇਵ  ਜੀ ਨੇ ਕਿਹਾ ਹੈ— ਮਨ ਕਾਮਨਾ ਤੀਰਥ ਦੇਹ ਛੁਟੈ। ਗਰਬੁ ਗੁਮਾਨੁ ਨ ਮਨ ਤੇ ਹੁਟੈ। (ਗੁ.ਗ੍ਰੰ.265)। ਸੋਰਠ ਰਾਗ  ਵਿਚ ਵੀ ਗੁਰੂ  ਜੀ ਨੇ ਕਿਹਾ ਹੈ ਕਿ ਤੀਰਥਾਂ ਉਤੇ ਜਾ ਕੇ ਵਸਣ  ਅਤੇ  ਕਾਸ਼ੀ  ਵਿਚ ਜਾ ਕੇ ਕਲਵਤ੍ਰ ਨਾਲ  ਆਪਣੇ ਆਪ  ਨੂੰ ਚਿਰਵਾਉਣ ਦਾ ਕੋਈ ਲਾਭ ਨਹੀਂ ਕਿਉਂਕਿ ਅਜਿਹਾ ਕਰਨ ਨਾਲ ਮਨ ਦੀ ਮੈਲ  ਨਹੀਂ ਉਤਰਦੀ ਅਤੇ ਜਦ ਤਕ ਮਨ ਦੀ ਮੈਲ ਨਹੀਂ ਉੁਤਰਦੀ ਤਦ  ਤਕ ਅਧਿਆਤਮਿਕ ਕਲਿਆਣ ਸੰਭਵ ਨਹੀਂ— ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ। ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ। (ਗੁ.ਗ੍ਰੰ.642)। ਕਾਮਨਾ ਦੇ ਨਿਰਉਦੇਸ਼ ਜਾਂ ਦੁਰਭਾਵ ਨੂੰ ‘ਵਾਸਨਾ’ ਕਿਹਾ ਜਾਣ  ਲਗਾ  ਹੈ।
    
      
      
      
         ਲੇਖਕ : ਡਾ. ਰਤਨ ਸਿੰਘ ਜੱਗੀ, 
        ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
      
      
   
   
      ਕਾਮਨਾ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਕਾਮਨਾ (ਸੰ.। ਸੰਸਕ੍ਰਿਤ) ਇੱਛਾ , ਤ੍ਰਿਸ਼ਨਾ।  ਯਥਾ-‘ਜੋ  ਦੂਜੈ  ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ’।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਕਾਮਨਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਕਾਮਨਾ, (ਸੰਸਕ੍ਰਿਤ : कामना) \ ਇਸਤਰੀ ਲਿੰਗ : ਮਨ ਦੀ ਇੱਛਿਆ, ਮਨੋਰਥ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-15-03-59-39, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First