ਕਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰ (ਨਾਂ,ਇ) ਰੱਖਿਆ ਲਈ ਮੰਤਰ ਵਿਧੀ ਨਾਲ ਵਾਹੀ ਲੀਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰ 1 [ਨਾਂਇ] ਕੰਮ , ਧੰਦਾ , ਕਿੱਤਾ 2 [ਨਾਂਇ] ਚਾਰ-ਪਹੀਆ ਛੋਟਾ ਵਾਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰ. ਸੰਗ੍ਯਾ—ਕਾਯ੗. ਕੰਮ. ਕ੍ਰਿਯਾ. ਫ਼ਾ “ਜੋ ਤੁਧੁ ਭਾਵੈ ਸਾਈ ਭਲੀ ਕਾਰ.” (ਜਪੁ) ੨ ਵਿ—ਕਰਤਾ. ਕਰਨ ਵਾਲਾ. ਜੈਸੇ—ਚਰਮਕਾਰ, ਸੁਵਰਣਕਾਰ, ਲੋਹਕਾਰ ਆਦਿ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਫ਼ਾਰਸੀ ਵਿੱਚ ਭੀ ਇਹ ਇਵੇਂ ਹੀ ਵਰਤਿਆ ਜਾਂਦਾ ਹੈ. ਜੈਸੇ—ਮੀਨਾਕਾਰ। ੩ ਸੰਗ੍ਯਾ—ਕਰਨ ਯੋਗ ਕੰਮ. ਕਰਣੀਯ ਕਾਰਯ. “ਜਿਤਨੇ ਜੀਅਜੰਤੁ ਪ੍ਰਭੁ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ.” (ਮਲਾ ਮ: ੪) ੪ ਧਰਮ ਦਾ ਟੈਕਸ. ਦਸਵੰਧ ਆਦਿਕ. “ਕਾਰ ਭੇਟ ਗੁਰ ਕੀ ਸਿਖ ਲਾਵਹਿ.” (ਗੁਪ੍ਰਸੂ) ੫ ਰੇਖਾ. ਲਕੀਰ. “ਦੇਕੈ ਚਉਕਾ ਕਢੀ ਕਾਰ.”1 (ਵਾਰ ਆਸਾ) ੬ ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਵਿਧਿ ਨਾਲ ਰਖ੍ਯਾ ਲਈ ਕੀਤੀ ਹੋਈ ਲੀਕ. “ਚਉਗਿਰਦ ਹਮਾਰੈ ਰਾਮਕਾਰ ਦੁਖ ਲਗੈ ਨ ਭਾਈ.” (ਬਿਲਾ ਮ: ੫) ੭ ਕਾਲਸ. “ਤਿਨ ਅੰਤਰਿ ਕਾਰ ਕਰੀਠਾ.” (ਗਉ ਮ: ੪) ਦੇਖੋ, ਕਾਰ ਕਰੀਠਾ। ੮ ਅਹੰਕਾਰ ਦਾ ਸੰਖੇਪ. “ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਕਾਰ ਹੈ.” (ਅਕਾਲ) ੯ ਅ਼ ਕ਼ਅ਼ਰ. ਦਰਿਆ ਅਤੇ ਖੂਹ ਦੀ ਗਹਿਰਾਈ. ਖੂਹ ਅਤੇ ਤਾਲ ਦੀ ਗਾਰ. “ਖਨਤੇ ਕਾਰ ਸੁ ਵਹਿਰ ਨਿਕਰਹੀਂ.” (ਗੁਪ੍ਰਸੂ) ੧੦ ਫ਼ਾ ਜੰਗ. “ਖ਼ਸਮ ਰਾ ਚੁ ਕੋਰੋ ਕੁਨਦ ਵਕਤ ਕਾਰ.” (ਜਫਰ) ੧੧ ਤੁ ਕ਼ਾਰ. ਬਰਫ। ੧੨ ਅ਼. ਕਾਲਾ ਰੰਗ। ੧੩ ਭਗਵੰਤ ਕਵਿ ਨੇ ਫ਼ਾਰਸੀ ਕੇਰ (ਲਿੰਗ) ਦੀ ਥਾਂ ਭੀ ਕਾਰ ਸ਼ਬਦ ਵਰਤਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਰ (ਸੰ.। ੧. ਸੰਸਕ੍ਰਿਤ ਕਾਰ=ਕੰਮ, ਪਰ ਇਹ ਪਦਾਂ ਦੇ ਅਖੀਰ ਜੁੜਵਾਂ ਹੀ ਲਗਦਾ ਹੈ, ਜੈਸੇ ਉਪਕਾਰ। ੨. ‘ਕਾਰ’ ਫ਼ਾਰਸੀ ਪਦ ਹੈ, ਕੰਮ ਅਰਥ ਵਿਚ। ਇਹ ਕੰਮ ਵਾਂਙੂ ਸੁਤੰਤ੍ਰ ਬੀ ਤੇ ਨਾਲ ਜੁੜਕੇ ਬੀ ਵਰਤੀਂਦਾ ਹੈ, ਜੈਸੇ ਕਾਰ=ਕੰਮ। ਕਾਰ ਬੰਦ=ਅਮਲ ਕਰਨ ਵਾਲਾ। ਕਾਰ ਸ਼ਿਨਾਸ=ਕੰਮ ਪਛਾਣਨ ਵਾਲਾ) ੧. ਕੰਮ। ਯਥਾ-‘ਪੜਣਾ ਗੁੜਣਾ ਸੰਸਾਰ ਕੀ ਕਾਰ ਹੈ’। ਤਥਾ-‘ਕਾਰ ਕੂੜਾਵੀ ਛਡਿ’।

੨. (ਦੇਸ਼ ਭਾਸ਼ਾ) ਲਕੀਰ। ਯਥਾ-‘ਚਉਗਿਰਦ ਹਮਾਰੈ ਰਾਮ ਕਾਰ’।

੩. ਕਾਲਾ, ਕਾਲਾ ਤੋਂ ਕਾਰਾ ਤੇ ਕਾਰ। ਦੇਖੋ , ‘ਕਾਰ ਕਰੀਠਾ’

੪. ਅਦਭੁਤ ਕਾਰ। ਯਥਾ-‘ਨਾਨਕ ਕਾਰ ਨ ਕਥਨੀ ਜਾਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.