ਕਿਆਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਆਸ [ਨਾਂਪੁ] ਅਨੁਮਾਨ , ਅੰਦਾਜ਼ਾ, ਅਟਕਲ; ਸੋਚ, ਖ਼ਿਆਲ, ਵਿਚਾਰ, ਤਸੱਵਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿਆਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਆਸ. ਦੇਖੋ, ਕਯਾਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿਆਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Presumption_ਕਿਆਸ: ਕਿਆਸ ਦਾ ਮਤਲਬ ਹੈ ਕਾਨੂੰਨ ਦੇ ਕੁਝ ਨਿਯਮਾਂ ਦੇ ਆਧਾਰ ਤੇ ਸ਼ੁਰੂ ਵਿੱਚ ਫ਼ਰਜ਼ ਕੀਤੀ ਗਈ ਕੋਈ ਅਜਿਹੀ ਗੱਲ ਜਾਂ ਵਿਸ਼ਵਾਸ ਕਿ ਅਦਾਲਤਾਂ ਅਤੇ ਜੱਜ ਕੁਝ ਖਾਸ ਤੱਥਾਂ ਤੋਂ ਜਾਂ ਪੇਸ਼ ਕੀਤੀ ਗਈ ਸ਼ਹਾਦਤ ਤੋਂ ਕੁਝ ਖ਼ਾਸ ਅਨੁਮਾਨ ਲਾ ਸਕਣਗੇ ਜਾਂ ਲਾਉਣਗੇ। ਪੀਟਰ ਮਰਫ਼ੀ ਦੇ ਸ਼ਬਦਾਂ ਵਿਚ ‘‘ਕਿਆਸ ਕਾਨੂੰਨ ਦਾ ਇਕ ਨਿਯਮ ਹੈ ਜਿਸ ਦੇ ਆਧਾਰ ਤੇ, ਜਿੱਥੇ ਕੋਈ ਧਿਰ ਇਕ ਤੱਥ (ਪ੍ਰਾਇਮਰੀ ਤੱਥ) ਸਾਬਤ ਕਰ ਦਿੰਦੀ ਹੈ ਉਥੇ ਇਕ ਹੋਰ ਅਥਵਾ ਦੂਜਾ ਤੱਥ (ਕਿਆਸ ਕੀਤਾ ਤੱਥ) ਸਾਬਤ ਹੋ ਗਿਆ ਮੰਨਿਆਂ ਜਾਂਦਾ ਹੈ, ਪਰ ਇਹ ਤਦ ਜੇ ਉਸ ਦੇ ਉਲਟ ਸਾਬਤ ਨ ਕੀਤਾ ਜਾਵੇ।... ਬਦਕਿਸਮਤੀ ਇਹ ਹੈ ਕਿ ਸ਼ਬਦ ਕਿਆਸ ਦੀ ਵਰਤੋਂ ਕਾਨੂੰਨ ਦੇ ਉਨ੍ਹਾਂ ਨਿਯਮਾਂ ਨੂੰ ਵੀ ਲਾਗੂ ਕੀਤੀ ਜਾਂਦੀ ਹੈ ਜੋ ਦਰਅਸਲ ਕਿਆਸ ਤੋਂ ਬਿਲਕੁਲ ਨਿਖੜਵੇਂ ਹਨ ਅਤੇ ਇਨ੍ਹਾਂ ਝੂਠੇ ਕਿਆਸਾਂ ਦਾ ਨਿਖੇੜਾ ਕਰਨ ਦੇ ਪ੍ਰਯੋਜਨ ਲਈ ਤਦ ਸੱਚੇ ਕਿਆਸਾਂ ਨੂੰ ਗ਼ੈਰ-ਜ਼ਰੂਰੀ ਤੌਰ ਤੇ ਕਾਨੂੰਨ ਦੇ ਖੰਡਨਯੋਗ ਜਾਂ ਖੰਡਨ ਕੀਤੇ ਕਿਆਸ ਕਿਹਾ ਜਾਂਦਾ ਹੈ। ... ਕਾਨੂੰਨ ਦੇ ਨਿਯਮ ਉਪਬੰਧ ਕਰਦੇ ਹਨ ਕਿ ਕਿਸੇ ਮੁਢਲੇ  ਜਾਂ ਪ੍ਰਾਇਮਰੀ ਤੱਥ ਦੇ ਸਬੂਤ ਤੋਂ ਬਿਨਾਂ, ਕੁਝ ਤੱਥ ਸਭ ਸੂਰਤਾਂ ਵਿਚ ਸੱਚ ਸਮਝੇ ਜਾਣਗੇ, ਜਦ ਤਕ ਕਿ ਉਸ ਦੇ ਉਲਟ ਸਾਬਤ ਨ ਕੀਤਾ ਜਾਵੇ। ਮਿਸਾਲ ਲਈ ਨਿਰਦੋਸ਼ਤਾ ਅਤੇ ਸਵਸੱਥਚਿਤ ਹੋਣ ਦਾ ਕਿਆਸ। ’’

       ਉਪਰੋਕਤ ਤੋਂ ਸਪਸ਼ਟ ਹੈ  ਅਤੇ ਯੈੱਦ ਅਕਬਰ ਬਨਾਮ ਕਰਨਾਟਕ ਰਾਜ (ਏ ਆਈ ਆਰ 1979 ਐਸ ਸੀ 1848) ਵਿਚ ਸਰਵ ਉੱਚ ਅਦਾਲਤ ਨੇ ਵੀ ਕਿਹਾ ਹੈ ਕਿ ਕਿਆਸ ਤਿੰਨ ਪ੍ਰਕਾਰ ਦੇ ਹਨ: (1) ਤੱਥ ਦਾ ਕਿਆਸ ਅਥਵਾ ਇਜਾਜ਼ਤੀ ਕਿਆਸ; (2) ਜਬਰੀ ਕਿਆਸ ਜਾਂ ਕਾਨੂੰਨ ਦਾ ਕਿਆਸ (ਖੰਡਨਯੋਗ) ਅਤੇ (3) ਨਿਰਣੇਈ ਅਥਵਾ ਕਾਨੂੰਨ ਦਾ ਖੰਡਨ ਦੇ ਨਾਕਾਬਲ ਕਿਆਸ। ਇਨ੍ਹਾਂ ਕਿਆਸਾ ਦਾ ਕ੍ਰਮਵਾਰ ਵੇਰਵਾ ਭਾਰਤੀ ਸ਼ਹਾਦਤ ਐਕਟ ਦੀ ਧਾਰਾ ਦੇ ਖੰਡ 4 (1), (2) ਅਤੇ (3) ਵਿਚ ਦਿੱਤਾ ਗਿਆ ਹੈ। ਖੰਡ (1) ਵਿਚ ਤੱਥ ਦੇ ਕਿਆਸ ਅਰਥਾਤ ਉਨ੍ਹਾਂ ਕਿਆਸਾਂ ਦਾ ਅਥਵਾ ਅਨੁਮਾਨਾਂ ਦਾ ਜ਼ਿਕਰ ਹੈ ਜੋ ਕੁਦਰਤ ਦੇ ਸਾਧਾਰਨ ਅਨੁਕ੍ਰਮ ਵਿਚ ਤਜਰਬੇ ਅਤੇ ਪ੍ਰੇਖਣ, ਮਨੁਖੀ ਮਨ ਦੇ ਗਠਨ, ਮਨੁਖੀ ਕਰਮ ਦੇ ਸੋਮੇਂ , ਪ੍ਰਥਾਵਾਂ, ਸਮਾਜ ਦੀਆਂ ਆਦਤਾਂ ਅਤੇ ਮਨੁਖੀ ਕਾਰਵਿਹਾਰ ਦੇ ਸਾਧਾਰਨ ਅਨੁਕ੍ਰਮ ਦੇ ਤਾਣੇ ਬਾਣੇ ਤੋਂ ਲਾਏ ਜਾਂਦੇ ਹਨ।  ਇਸ ਪ੍ਰਕਾਰ ਦੇ ਕਿਆਸਾਂ ਦਾ ਵਿਸਤਾਰ ਪੂਰਬਕ ਜ਼ਿਕਰ ਭਾਰਤੀ ਸ਼ਹਾਦਤ ਐਕਟ, 1872 ਦੀ ਧਾਰਾ 114 ਵਿਚ ਕੀਤਾ ਗਿਆ ਹੈ।  ਕਿਸੇ ਤੱਥ ਦਾ ਕਿਆਸ ਕਰਨ ਲਈ ਅਦਾਲਤ ਪਾਬੰਦ ਨਹੀਂ ਹੁੰਦੀ। ਇਸ ਪ੍ਰਕਾਰ ਦੇ ਕਿਆਸਾਂ ਬਾਰੇ ਸ਼ਹਾਦਤ ਐਕਟ ਜੱਜ ਨੂੰ ਹਰੇਕ ਕੇਸ ਵਿਚ ਇਸ ਗੱਲ ਦਾ ਫ਼ੈਸਲਾ ਕਰਨ ਦਾ ਵਿਵੇਕ ਦਿੰਦਾ ਹੈ ਕਿ ਉਹ ਤੱਥ ਜਿਸ ਦਾ ਧਾਰਾ 114 ਅਧੀਨ ਕਿਆਸ ਕੀਤਾ ਜਾ ਸਕਦਾ ਹੈ ਕੀ ਉਹ ਕਿਆਸ ਦੇ ਆਧਾਰ ਤੇ ਸਾਬਤ ਕਰ ਦਿੱਤਾ ਗਿਆ ਹੈ। ਕਾਨੂੰਨ ਦੇ ਕਿਆਸ ਦੀ ਸੂਰਤ ਵਿਚ ਇਸ ਤਰ੍ਹਾਂ ਦਾ ਵਿਵੇਕ ਅਦਾਲਤ ਨੂੰ ਪ੍ਰਾਪਤ ਨਹੀਂ ਹੈ ਅਤੇ ਉਹ ਉਦੋਂ ਤਕ ਉਹ ਤੱਥ ਸਾਬਤ ਕੀਤਾ ਗਿਆ ਮੰਨਣ ਲਈ ਪਾਬੰਦ ਹੁੰਦੀ ਹੈ ਜਦ ਤਕ ਹਿੱਤਬਧ ਧਿਰ ਦੁਆਰਾ ਉਹ ਤੱਥ ਨਾਸਾਬਤ ਕਰਨ ਜਾਂ ਉਸ ਦਾ ਖੰਡਨ ਕਰਨ ਲਈ ਸ਼ਹਾਦਤ ਨਹੀਂ ਪੇਸ਼ ਕੀਤੀ ਜਾਂਦੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਿਆਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਆਸ, (ਅਰਬੀ : ਕਿਆਸ=ਅੰਦਾਜ਼ਾ ਕਰਨਾ) \ ਪੁਲਿੰਗ : ੧. ਅੰਦਾਜ਼ਾ, ਅਨਮਾਨ, ਅਟਕਲ, ੨. ਸੋਚ, ਖ਼ਿਆਲ, ਵਿਚਾਰ, ਤਸੱਵਰ, ਜਾਂਚ

–ਕਿਆਸ ਕਰਨਾ, ਕਿਰਿਆ ਸਕਰਮਕ : ੧. ਖ਼ਿਆਲ ਕਰਨਾ, ਸੋਚਣਾ, ਮਿਥਣਾ; ੨. ਅੰਦਾਜ਼ਾ ਲਾਉਣਾ, ਅਟਕਲਣਾ

–ਕਿਆਸ ਤੋਂ ਬਾਹਰ, ਵਿਸ਼ੇਸ਼ਣ : ਜਿਸ ਦਾ ਕਿਆਸ ਜਾਂ ਅੰਦਾਜ਼ਾ ਨਾ ਹੋ ਸਕੇ, ਬੇਸ਼ੁਮਾਰ, ਬੇਹੱਦ, ਸਮਝ ਤੋਂ ਬਾਹਰ

–ਕਿਆ ਦੌੜਾਨਾ, ਮੁਹਾਵਰਾ : ਸੋਚਣਾ, ਵਿਚਾਰ ਦੌੜਾਨਾ, ਖ਼ਿਆਲ ਦੌੜਾਨਾ

–ਕਿਆਸਨ, ਕਿਰਿਆ ਵਿਸ਼ੇਸ਼ਣ : ਅੰਦਾਜ਼ਨ, ਕਿਆਸ ਨਾਲ, ਅੰਦਾਜ਼ੇ ਨਾਲ, ਅਟਕਲ ਨਾਲ

–ਕਿਆਸ ਨਾਲ, ਕਿਰਿਆ ਵਿਸ਼ੇਸ਼ਣ : ਅੰਦਾਜ਼ਨ, ਅੰਦਾਜ਼ੇ ਨਾਲ, ਅਟੇ ਸਟੇ ਨਾਲ

–ਕਿਆਸ ਲਾਉਣਾ, ਮੁਹਾਵਰਾ : ਅੰਦਾਜ਼ੇ ਨਾਲ ਦੱਸਣਾ, ਅੰਦਾਜ਼ਾ ਲਾਉਣਾ, ਅਨੁਮਾਨ ਲਾਉਣਾ, ਮਿਥਣਾ

–ਕਿਆਸੀ, ਵਿਸ਼ੇਸ਼ਣ : ਖ਼ਿਆਲੀ, ਕਲਪਤ

–ਬੇਕਿਆਸ, ਵਿਸ਼ੇਸ਼ਣ : ਬਿਨਾਂ ਅੰਦਾਜ਼ੇ ਦੇ; ਅੰਦਾਜ਼ੇ ਤੋਂ ਵੱਧ

–ਬੇਕਿਆਸੀ, ਵਿਸ਼ੇਸ਼ਣ : ਜਿਸ ਦਾ ਕੋਈ ਅੰਦਾਜ਼ਾ ਨਾ ਹੋਵੇ, ਅਟਕਲਪੱਚੂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-28-01-28-30, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.