ਕੂੰਡਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂੰਡਾ (ਨਾਂ,ਪੁ) 1 ਉੱਖਲੀ ਦੇ ਅਕਾਰ ਜਿਹਾ ਪੱਥਰ ਮਿੱਟੀ ਆਦਿ ਦਾ ਮਸਾਲਾ ਸ਼ਰਦਾਈ ਆਦਿਕ ਘੋਟਣ ਦਾ ਭਾਂਡਾ 2 ਦਹੀਂ ਜਮਾਉਣ ਵਾਲੀ ਮਿੱਟੀ ਦੀ ਕੁਨਾਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੂੰਡਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂੰਡਾ [ਨਾਂਪੁ] ਪੱਥਰ ਜਾਂ ਮਿੱਟੀ ਦੀ ਦੌਰੀ , ਮਿੱਟੀ ਦਾ ਖੁੱਲ੍ਹਾ ਭਾਂਡਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੂੰਡਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂੰਡਾ. ਦੇਖੋ, ਕੁੰਡ । ੨ ਮਸਾਲਾ ਸਰਦਾਈ ਆਦਿਕ ਘੋਟਣ ਦਾ ਭਾਂਡਾ , ਜੋ ਉੱਖਲੀ ਆਕਾਰ ਪੱਥਰ ਅਥਵਾ ਮਿੱਟੀ ਦਾ ਹੁੰਦਾ ਹੈ। ੩ ਨੀਲਾਰੀ ਦੇ ਰੰਗ ਰੰਗਣ ਦਾ ਪਾਤ੍ਰ । ੪ ਜੁਲਾਹੇ ਦਾ ਪਾਣ ਰੱਖਣ ਦਾ ਬਰਤਨ. “ਛੂਟੇ ਕੂੰਡੇ ਭੀਗੈ ਪੁਰੀਆ.” (ਗਉ ਕਬੀਰ) ਕੂੰਡੇ ਪਦਾਰਥਭੋਗ, ਪੁਰੀਆ (ਨਲਕੀਆਂ) ਵਾਸਨਾ. ਦੇਖੋ, ਗਜਨਵ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੂੰਡਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂੰਡਾ, (ਕੂੰਡ<ਸੰਸਕ੍ਰਿਤ : नुण्ड+ਆ) \ ਪੁਲਿੰਗ : ੧. ਸੁਨਹਿਰਾ, ਲੂਣ ਮਿਰਚ ਸਰਦਾਈ ਆਦਿ ਘੋਲਣ ਵਾਲੀ ਪੱਥਰ ਜਾਂ ਮਿੱਟੀ ਦੀ ਦੌਰੀ; ੨. ਮਿੱਟੀ ਦੀ ਕੁਠਾਲੀ ਜਿਸ ਵਿੱਚ ਹਲਵਾਈ ਦਹੀਂ ਜਮਾਉਂਦੇ ਹਨ
–ਕੂੰਡਾ ਸੋਟਾ, ਪੁਲਿੰਗ : ਸੁਨਹਿਰਾ ਤੇ ਘੋਟਣਾ
–ਕੂੰਡਾ ਹੋ ਜਾਣਾ, ਮੁਹਾਵਰਾ : ਰਗੜੇ ਜਾਣਾ, ਕੋਈ ਖੇਦ ਪਹੁੰਚਣਾ ਜਾਂ ਨੁਕਸਾਨ ਹੋ ਜਾਣਾ
–ਕੂੰਡਾ ਕਰ ਦੇਣਾ, ਮੁਹਾਵਰਾ : ਰਗੜ ਸੁੱਟਣਾ, ਕਿਸੇ ਨੂੰ ਖੇਦ ਜਾਂ ਨੁਕਸਾਨ ਪੁਚਾਉਣਾ
–ਕੂੰਡਾ ਡੰਡਾ, ਪੁਲਿੰਗ : ਸੁਨਹਿਰਾ ਤੇ ਘੋਟਣਾ
–ਕੂੰਡਾ ਮੂਧਾ ਮਾਰਨਾ, ਮੁਹਾਵਰਾ : ਕਿਸੇ ਚੀਜ਼ ਨੂੰ ਖਤਮ ਕਰ ਦੇਣਾ, ਕਿਸੇ ਵਸਤ ਨੂੰ ਮੁਕਾ ਦੇਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-25-01-18-12, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First