ਕੇਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਨ [ਨਾਂਪੁ] ਬਾਂਸ ਵਰਗਾ ਪੌਦਾ ਜਿਸ ਤੋਂ ਕੁਰਸੀਆਂ ਆਦਿ ਬਣਦੀਆਂ ਹਨ, ਬੈਂਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੇਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਨ. ਕੀਅਨ. ਕੀਤੇ. ਕਰੇ. “ਊਤਮ ਹਰਿ ਹਰਿ ਕੇਨ.” (ਕਾਨ ਮ: ੪) ੨ ਸਰਵ—ਕਿਸੇ ਨੇ. ਕਿਸ ਕਰਕੇ. ਤ੍ਰਿਤੀਯਾ ਵਿਭਕ੍ਤਿ ਦਾ ਇੱਕ ਵਚਨ. “ਜੇਨ ਕੇਨ ਪ੍ਰਕਾਰੇ ਹਰਿਜਸ ਸੁਨਹੁ.” (ਆਸਾ ਛੰਤ ਮ: ੫) ਜਿਸ ਕਿਸ ਤਰਾਂ ਹਰਿਯਸ਼ ਸੁਣੋ। ੩ ਸੰਗ੍ਯਾ—ਇੱਕ ਉਪਨਿਦ, ਜਿਸ ਦੇ ਮੁੱਢ “ਕੇਨ” ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ, ਜਿਵੇਂ—ਸੋਦਰੁ, ਸੋ ਪੁਰਖੁ ਆਦਿਕ. ਕੇਨ ਉਪਨਿਦ ਦਾ ਨਾਉਂ “ਤਲਵਕਾਰ” ਭੀ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23594, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੇਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੇਨ (ਸ. ਨਾ.। ਸੰਸਕ੍ਰਿਤ ਤ੍ਰਿਤੀਆ ਕਿਮੑ ਸ਼ਬਦ ਦੀ) ਕਿਸੇ ਤਰ੍ਹਾਂ ਕਰਕੇ। ਯਥਾ-‘ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ’ ਅਨਵ੍ਯ ਇਉਂ ਹੈ-ਉਹਨਾਂ ਸੰਤਾਂ ਦਾ ਜਸ ਕਿਸੇ ਪ੍ਰਕਾਰ ਕਰ ਕੇ ਮੈਂ ਵਰਣਨ ਨਹੀਂ ਕਰ ਸਕਦਾ, ਕਿਉਂ ਜੋ ਉਹ ਹਰਿ ਦਾ ਰੂਪ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 23561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੇਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੇਨ, ਪੜਨਾਂਵ : ਕਿਨ, ਕਿਸ ਨੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-12-07-19, ਹਵਾਲੇ/ਟਿੱਪਣੀਆਂ:
ਕੇਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੇਨ, (ਅੰਗਰੇਜ਼ੀ : Cane; ਫ਼ਰਾਂਸੀਸੀ : Canne; ਲਾਤੀਨੀ : Canna; ਯੂਨਾਨੀ : kannel= ਬੈਂਤ) \ ਇਸਤਰੀ ਲਿੰਗ : ੧. ਬੈਂਤ ਜਿਸ ਨਾਲ ਕੁਰਸੀ ਆਦਿ ਬੁਣਦੇ ਹਨ; ੨. ਪਤਲੀ ਛੜੀ, ਛੋਟੀ ਸੋਟੀ
–ਕੇਨ ਸੈਟ, ਪੁਲਿੰਗ : ਕੇਨ ਦਾ ਬਣਿਆ ਹੋਇਆ ਸੋਫ਼ਾ ਸੈੱਟ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3643, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-12-07-38, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First