ਕੇਸਧਾਰੀ ਸਿੱਖ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕੇਸਧਾਰੀ ਸਿੱਖ: ਸੰਨ 1699 ਈ. ਵਿਚ ਖ਼ਾਲਸਾ ਸਿਰਜਨਾ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਧਰਮ ਵਿਚ ਵਿਸ਼ਵਾਸ ਰਖਣ ਵਾਲਾ ਅਤੇ ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤਿ ਸਮਝਣ ਵਾਲਾ ਹਰ ਵਿਅਕਤੀ ‘ਸਿੱਖ ’ ਅਖਵਾਉਂਦਾ ਸੀ। ਅੰਮ੍ਰਿਤ ਸੰਸਕਾਰ ਤੋਂ ਬਾਦ ਸਿੱਖਾਂ ਦੇ ਤਿੰਨ ਵਰਗ ਬਣ ਗਏ। ਇਕ ‘ਸਿੰਘ ’ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰ ਲਿਆ ਹੋਵੇ। ਦੂਜਾ ‘ਕੇਸਧਾਰੀ’ ਜਿਸ ਨੇ ਕੇਸ ਤਾਂ ਰਖ ਲਏ ਹੋਣ , ਪਰ ਅੰਮ੍ਰਿਤ ਨ ਛਕਿਆ ਹੋਵੇ। ਤੀਜਾ ‘ਸਹਿਜਧਾਰੀ’ ਜਿਸ ਨੇ ਨ ਅੰਮ੍ਰਿਤ ਛਕਿਆ ਹੋਵੇ ਅਤੇ ਨ ਹੀ ਕੇਸ ਰਖੇ ਹੋਣ।
ਇਸ ਤਰ੍ਹਾਂ ਕੇਸਧਾਰੀ ਸਿੱਖ ਉਹ ਹੈ ਜਿਸ ਨੇ ਅੰਮ੍ਰਿਤ ਨਹੀਂ ਛਕਿਆ ਹੁੰਦਾ , ਪਰ ਉਹ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਵਿਚ ਵਿਸ਼ਵਾਸ ਰਖਦਾ ਹੈ ਅਤੇ ਰਹਿਤ ਦੇ ਮੁੱਖ ਮੁੱਖ ਸਿੱਧਾਂਤਾਂ ਅਨੁਸਾਰ ਚਲਦਾ ਹੈ, ਖ਼ਾਸ ਤੌਰ ’ਤੇ ਕੇਸ ਨ ਕਟਾਉਣ ਦੇ ਮਾਮਲੇ ਵਿਚ। ਸਿੱਖ ਧਰਮ ਵਿਚ ਕੇਸਧਾਰੀ ਸਿੱਖਾਂ ਦੀ ਗਿਣਤੀ ਸਭ ਤੋਂ ਅਧਿਕ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First