ਕੈਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਦ [ਨਾਂਇ] ਜੇਲ੍ਹ ਵਿੱਚ ਬੰਦ ਰਹਿਣ ਦੀ ਸਜ਼ਾ [ਵਿਸ਼ੇ] ਵੱਸ , ਕਾਬੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੈਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਦ. ਅ਼ ਕ਼ੈਦ. ਸੰਗ੍ਯਾ—ਬੰਧਨ. ਬੰਦਿਸ਼.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੈਦ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Imprisonment_ਕੈਦ: ਵਿਅਕਤੀ ਦੀ ਸੁਤੰਤਰਤਾ ਉਤੇ ਪਾਬੰਦੀ। ਇਹ ਪਾਬੰਦੀ ਉਸ ਦੀ ਇੱਛਾ ਦੇ ਵਿਰੁਧ ਹੁੰਦੀ ਹੈ। ਵਿਅਕਤੀ ਨੂੰ ਅਜਿਹੀ ਥਾਂ ਤੇ ਵੀ ਡੱਕ ਕੇ ਰਖਿਆ ਜਾ ਸਕਦਾ ਹੈ ਜੋ ਆਮ ਤੌਰ ਤੇ ਇਸ ਪ੍ਰਯੋਜਨ ਲਈ ਵਰਤੀ ਜਾਂਦੀ ਹੋਵੇ ਜਾਂ ਕਿਸੇ ਹੋਰ ਥਾਂ ਦੀ ਵੀ ਇਸ ਪ੍ਰਯੋਜਨ ਲਈ ਵਰਤੋਂ ਕੀਤੀ ਜਾ ਸਕਦੀ ਹੈ। ਮਨੁੱਖ ਨੂੰ ਕੈਦ ਰਖਣ ਦਾ ਕੰਮ ਜ਼ਬਾਨੀ ਹੁਕਮ ਦੁਆਰਾ ਜਾਂ ਤਾਕਤ ਦੀ ਵਰਤੋਂ ਕਰਕੇ ਵੀ ਕੀਤਾ ਜਾ ਸਕਦਾ ਹੈ। ਕਿਸੇ ਥਾਂ ਤੇ ਕਿਸੇ ਵਿਅਕਤੀ ਨੂੰ ਹੋਰਥੇ ਨ ਜਾਣ ਦੇਣਾ ਜਾਂ ਉਸ ਨੂੰ ਇਹ ਕਹਿ ਕੇ ਰੋਕ ਲੈਣਾ ਕਿ ਉਸ ਨੂੰ ‘‘ਗ੍ਰਿਫ਼ਤਾਰ ਕੀਤਾ ਜਾਂਦਾ ਹੈ’’ ਵੀ ਕੈਦ ਦੇ ਵਰਗ ਵਿਚ ਆਉਣ ਵਾਲੀ ਪਾਬੰਦੀ ਹੈ।

       ਭਾਰਤੀ ਦੰਡ ਸੰਘਤਾ ਅਨੁਸਾਰ ਕੈਦ ਸਜ਼ਾ ਦੀ ਇਕ ਕਿਸਮ ਹੈ ਜੋ ਦੋ ਪ੍ਰਕਾਰ ਦੀ ਅਰਥਾਤ ਸਾਦਾ ਜਾਂ ਸਖ਼ਤ ਅਥਵਾ ਮੁੱਸ਼ਕਤੀ ਹੋ ਸਕਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕੈਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੈਦ, (ਅਰਬੀ : ਕੈਦ) \ ਇਸਤਰੀ ਲਿੰਗ : ੧. ਬੰਦੀ; ੨. ਬੰਧਨ; ਰੋਕ, ਪਾਬੰਦੀ; ੩. ਸਜ਼ਾ; ੪. ਸ਼ਰਤ; ੫. ਵੱਸ, ਕਾਬੂ, (ਲਾਗੂ ਕਿਰਿਆ : ਹੋਣਾ, ਕੱਟਣਾ ਕਰਨਾ, ਕਰਾਉਣਾ, ਭੁਗਤਣਾ, ਰਹਿਣਾ, ਰੱਖਣਾ);  ਬੰਨ੍ਹਿਆ ਹੋਇਆ, ਵੱਸ ਵਿੱਚ ਕੀਤਾ ਹੋਇਆ

–ਕੈਦ ਸਖ਼ਤ, ਇਸਤਰੀ ਲਿੰਗ : ਉਹ ਕੈਦ ਜਿਸ ਵਿੱਚ ਸਖ਼ਤ ਕੰਮ ਲਿਤਾ ਜਾਵੇ

–ਕੈਦ ਕੱਟਣਾ, ਕਿਰਿਆ ਅਕਰਮਕ : ਕੈਦ ਭੁਗਤਣਾ, ਕੈਦ ਦੇ ਦਿਨ ਪੂਰੇ ਕਰਨੇ

–ਕੈਦਖਾਨਾ, ਪੁਲਿੰਗ : ਜੇਲ੍ਹ, ਜੇਲ੍ਹਖਾਨਾ, ਕੈਦ ਕਰਨ ਵਾਲੀ ਥਾਂ, ਬੰਦੀਘਰ

–ਕੈਦ ਤੋਂ ਛੁਟਣਾ, ਕਿਰਿਆ ਅਕਰਮਕ : ਰਿਹਾ ਹੋਣਾ, ਖਰੀ ਹੋਣਾ

–ਕੈਦ ਬਾ ਮੁਸ਼ੱਕਤ, ਇਸਤਰੀ ਲਿੰਗ : ਸਖ਼ਤ ਜਾਂ ਕਰੜੀ ਸਜ਼ਾ, ਉਹ ਸਜ਼ਾ ਜਿਸ ਵਿੱਚ ਕੋਈ ਸਖ਼ਤ ਕੰਮ ਲਿਆ ਜਾਵੇ

–ਕੈਦ ਬੁਲਾਉਣਾ, ਕਿਰਿਆ ਸਕਰਮਕ : ਕੈਦ ਦਾ ਹੁਕਮ ਦੇਣਾ, ਕੈਦ ਕਰਨਾ

–ਕੈਦ ਭੁਗਤਣਾ, ਮੁਹਾਵਰਾ : ਕੈਦ ਕੱਟਣਾ

–ਕੈਦ ਮਹਿਜ਼, ਇਸਤਰੀ ਲਿੰਗ : ਉਹ ਕੈਦ ਜਿਸ ਵਿੱਚ ਮੁਸ਼ੱਕਤ ਨਾ ਲਾਈ ਜਾਵੇ, ਮ੍ਹੈਸ ਕੈਦ

–ਮ੍ਹੈਸ ਕੈਦ, ਇਸਤਰੀ ਲਿੰਗ : ਕੈਦ ਮਹਿਜ਼

–ਮੈਜ਼ ਕੈਦ, ਇਸਤਰੀ ਲਿੰਗ : ਕੈਦ ਮਹਿਜ਼


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-31-11-14-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.