ਸੰਘਤਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Code_ਸੰਘਤਾ: ਇਹ ਸ਼ਬਦ ਲਾਤੀਨੀ ਸ਼ਬਦ ਦੇ Codex ਦਾ ਬਦਲਿਆ ਰੂਪ ਹੈ-ਲਾਤੀਨੀ ਵਿਚ ਇਸ ਦਾ ਮਤਲਬ ਸੀ ਦਰਖ਼ਤ ਦਾ ਤਣਾ ਜਾਂ ਪੋਰੀ। ਮੋਮ ਨਾਲ ਪੋਚੇ ਬੋਰਡ ਨੂੰ ਵੀ ਕੋਡ ਕਿਹਾ ਜਾਂਦਾ ਸੀ। ਕਾਨੂੰਨ ਵਿਚ ਇਸ ਦਾ ਮਤਲਬ ਕਿਸੇ ਰਾਜ ਦੀ ਵਿਧਾਨਕ ਅਥਾਰਿਟੀ ਦੁਆਰਾ ਬਣਾਏ ਕਾਨੂੰਨ ਦਾ ਲਿਆ ਜਾਂਦਾ ਹੈ ਅਤੇ ਇਸ ਦਾ ਮਨੋਰਥ ਜਿਸ ਵਿਸ਼ੇ ਨਾਲ ਕਾਨੂੰਨ ਸਬੰਧਤ ਹੋਵੇ, ਉਸ ਨੂੰ ਪੂਰੇ ਤੌਰ ਤੇ, ਜਿਥੋਂ ਤਕ ਕਾਨੂੰਨ ਕਰ ਸਕਦਾ ਹੋਵੇ, ਵਿਨਿਯਮਤ ਕਰਨਾ ਹੁੰਦਾ ਹੇ।

       ਐਪਰ, ਨਿਆਂ ਸ਼ਾਸਤਰ ਵਿਚ ਇਸ ਸ਼ਬਦ ਨੇ ਬਿਲਕੁਲ ਹੋਰ ਅਰਥ ਗ੍ਰਹਿਣ ਕਰ ਲਏ ਹਨ। ਅਜ ਕਲ੍ਹ ਇਹ ਸ਼ਬਦ ਪਹਿਲਾਂ ਤੋਂ ਮੌਜੂਦ ਕਾਨੂੰਨ ਦਾ ਮਜਮੂਆ ਬਣਾਉਣ ਅਤੇ ਉਸ ਦੇ ਮੰਤਕ ਭਰਪੂਰ ਵਰਗੀਕਰਣ ਅਤੇ ਤਰਤੀਬ ਦੇਣ ਨੂੰ ਕਿਹਾ ਜਾਂਦਾ ਹੈ। ਇਸ ਵਿਚ ਕੋਈ ਨਵਾਂ ਮੈਟਰ ਨਹੀਂ ਪਾਇਆ ਜਾਂਦਾ। ਇਸ ਵਿਚ ਹਰ ਸੋਮੇ ਤੋਂ ਉਪਲਬਧ ਕਾਨੂੰਨ ਸ਼ਾਮਲ ਕੀਤਾ ਜਾ ਸਕਦਾ ਹੈ-ਜਿਵੇਂ ਕਿ ਰਵਾਜ , ਪ੍ਰਵਿਧਾਨ , ਨਿਆਂ-ਨਿਰਣੇ ਆਦਿ। ਐਕਟ ਵਿਚ ਹੋਈਆਂ ਸੋਧਾਂ, ਅਦਲਾ-ਬਦਲੀਆਂ ਅਤੇ ਵਾਧੇ ਵੀ ਇਸ ਵਿਚ ਦਿੱਤੇ ਜਾਂਦੇ ਹਨ ਤਾਂ ਜੋ ਪੂਰਾ ਕਾਨੂੰਨ ਪਾਠਕ ਦੀ ਗਿਆਤ ਵਿਚ ਆ ਜਾਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਸੰਘਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੰਘਤਾ: ਇਸ ਦੇ ਅਰਥ ਹਨ ਮੇਲ, ਸਬੰਧ, ਸੰਧੀ। ਸ਼ਬਦਾਂ ਦੇ ਪ੍ਰਸੰਗ ਵਿਚ ਵਾਸਤਵਿਕ ਸੰਧੀ ਤੋਂ ਪਹਿਲਾਂ ਦੀ ਸਥਿਤੀ ਸੰਘਤਾ ਮੰਨੀ ਜਾਂਦੀ ਹੈ। ਕਿਸੇ ਗ੍ਰੰਥ ਦੇ ਸੰਧੀ ਨਿਯਮਾਂ ਅਨੁਸਾਰ ਤਿਆਰ ਕੀਤੇਗ ਏ ਪਾਠ ਨੂੰ ਸੰਘਤਾ ਕਿਹਾ ਜ਼ਾਂਦਾ ਹੈ। ਸਭ ਤੋਂ ਪੁਰਾਣੀ ਸੰਘਤਾ ਰਿਗਵੇਦ ਦੀ ਮਿਲਦੀ ਹੈ। ਵੇਦਾਂ ਵਿਚ ਸੰਘਤਾ-ਪਾਠ ਸਭ ਤੋਂ ਪਹਿਲਾਂ ਤਿਆਰ ਕੀਤਾ ਗਿਆ ਸੀ। ਸਮ੍ਰਿਤੀ ਜਾਂ ਧਰਮਸ਼ਾਸਤਰ ਸਬੰਧੀ 19 ਸੰਘਤਾਵਾਂ ਵਿਚੋਂ ਮਨੂੰ, ਵਿਸ਼ਣੂ, ਬ੍ਰਿਹਸਪਤੀ, ਨਾਰਦ ਪਰਾਸ਼ਰ, ਵਿਆਸ, ਗੌਤਮ ਆਦਿ ਪ੍ਰਸਿੱਧ ਹਨ। ਕਿਸੇ ਵਿਸ਼ੇ ਸੰਬਧੀ ਤਰਤੀਬਵਾਰ ਪਦ-ਸੰਗ੍ਰਹਿ ਵੀ ਸੰਘਤਾ ਅਖਵਾਉਂਦਾ ਹੈ ਜਿਵੇਂ ਰਾਮਾਇਣ-ਸੰਘਤਾ। ਅੱਜਕੱਲ੍ਹ ਇਸ ਸ਼ਬਦ ਦੀ ਵਰਤੋਂ ਐਕਟਾਂ, ਨਿਯਮਾਂ ਆਦਿ ਦੇ ਅਧਿਕਾਰਤ ਸੰਗ੍ਰਹਿ ਵਾਸਤੇ ਹੋਣ ਲਗ ਪਈ ਹੈ, ਜਿਵੇਂ ਭਾਰਤੀ ਦੰਡ ਸੰਘਤਾ ਆਦਿ।


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no

ਸੰਘਤਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਘਤਾ, ਇਸਤਰੀ ਲਿੰਗ : ਕਾਨੂੰਨਾਂ ਦਾ ਸੰਗ੍ਰਹਿ, ਨਿਆਏ ਸ਼ਾਸਤਰ, ਇਸ਼ਾਰਿਆਂ ਦਾ ਕਲਾਮ, ਪੈਦਲ ਸੈਨਾ ਅਤੇ ਜਲ ਸੈਨਾ ਦੇ ਫ਼ੌਜੀ ਇਸ਼ਾਰਿਆਂ ਦੇ ਜ਼ਾਬਤਿਆਂ ਦਾ ਸੰਗ੍ਰਹਿ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 733, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-02-45-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.