ਕੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜਾ (ਨਾਂ,ਪੁ) 1 ਵੀਣੀ ’ਤੇ ਪਾਉਣ ਵਾਲਾ ਕਿਸੇ ਧਾਤ ਦੀ ਤਾਰ ਦਾ ਬਣਿਆ ਕੰਗਣ 2 ਸਿੱਖ ਰਹਿਤ ਮਰਯਾਦਾ ਦਾ ਚਿੰਨ੍ਹ 3 ਬਰਤਨ ਥੱਲੇ ਲੱਗਾ ਗੋਲਾਕਾਰ ਚੱਕਰ 4 ਜ਼ੰਜੀਰੀ ਜਾਂ ਸੰਗਲ ਆਦਿ ਦੇ ਸਿਰੇ ’ਤੇ ਲੱਗਾ ਨਿੱਕਾ ਚੱਕਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜਾ [ਨਾਂਪੁ] ਲੋਹੇ ਆਦਿ ਦਾ ਗੋਲ਼ਾਕਾਰ ਚੱਕਰ , ਗੁੱਟ ’ਤੇ ਪਾਇਆ ਜਾਣ ਵਾਲ਼ਾ ਗਹਿਣਾ , ਸਿੱਖ ਮਰਿਆਦਾ ਅਨੁਸਾਰ ਇੱਕ ਕੱਕਾਰ ਵਜੋਂ ਲੋਹੇ ਦਾ ਕੰਗਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜਾ. ਸੰਗ੍ਯਾ—ਕਟਕ. ਕੰਗਣ. ਕੰਕਨ ਦੇਖੋ, ਤੈਮੁਦ੍ਰਾ ਅਤੇ ਪੰਜ ਕਕਾਰ । ੨ ਰੋੜ ਆਦਿਕ ਦਾ ਕਠੋਰ ਕੜ । ੩ ਕੜੇ ਦੇ ਆਕਾਰ ਦਾ ਕੁੰਡਾ। ੪ ਵਿ—ਕਰੜਾ. ਕਠੋਰ. ਸਖ਼ਤ। ੫ ਦੇਖੋ, ਕੜਾ ਮਾਨਕਪੁਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੜਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜਾ: ਉੱਤਰ ਪ੍ਰਦੇਸ਼ ਦੇ ਅਲਾਹਾਬਾਦ ਜ਼ਿਲੇ ਵਿਚ ਦਰਿਆ ਗੰਗਾ ਦੇ ਕੰਢੇ ਸਥਿਤ ਇਕ ਨਗਰ ਹੈ। ਕਿਸੇ ਸਮੇਂ ਇਹ ਇਕ ਬਹੁਤ ਉਨਤ ਨਗਰ ਸੀ ਅਤੇ ਮੁਸਲਿਮ ਸਲਤਨਤ ਅਤੇ ਮੁਗ਼ਲਾਂ ਅਧੀਨ ਇਹ ਸੂਬਾਈ ਰਾਜਧਾਨੀ ਸੀ। ਹੁਣ ਇਹ ਇਕ ਵੱਡੇ ਪਿੰਡ ਤੋਂ ਵੱਧ ਕੁਝ ਨਹੀਂ ਹੈ। ਸਿੱਖ ਇਤਿਹਾਸਕਾਰ ਇਸ ਨੂੰ ਆਮ ਤੌਰ ਤੇ ਕੜਾ- ਮਾਨਕਪੁਰ ਲਿਖਦੇ ਹਨ, ਪਰੰਤੂ ਮਾਨਕਪੁਰ ਗੰਗਾ ਦੇ ਦੂਸਰੇ ਕਿਨਾਰੇ ਤੇ 5 ਕਿਲੋਮੀਟਰ ਦੂਰ ਇਕ ਵੱਖਰਾ ਪਿੰਡ ਹੈ।
ਗੁਰੂ ਤੇਗ਼ ਬਹਾਦਰ ਜੀ 1665-66 ਦੌਰਾਨ ਆਪਣੀ ਪੂਰਬ ਦੀ ਯਾਤਰਾ ਸਮੇਂ ਕਾਨ੍ਹਪੁਰ ਤੋਂ ਅਲਾਹਾਬਾਦ ਜਾਂਦੇ ਸਮੇਂ ਕੜਾ ਵਿਖੇ ਠਹਿਰੇ ਸਨ। ਕੜਾ ਵਿਖੇ ਉਹ ਇਕ ਪ੍ਰਸਿੱਧ ਵੈਸ਼ਣਵ ਸੰਤ ਮਲੂਕ ਦਾਸ ਨੂੰ ਮਿਲੇ ਸਨ। ਮਲੂਕ ਦਾਸ ਨੇ ਗੁਰੂ ਨਾਨਕ ਜੀ ਬਾਰੇ ਅਤੇ ਉਹਨਾਂ ਪਿੱਛੋਂ ਚੱਲ ਰਹੀ ਗੱਦੀ ਬਾਰੇ ਸੁਣਿਆ ਸੀ। ਜਦੋਂ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਨੌਂਵੇਂ ਜਾਨਸ਼ੀਨ ਨੂੰ ਸ਼ਿਕਾਰ ਕਰਨ ਵਾਲੇ ਹਥਿਆਰਬੰਦ ਸਿੱਖਾਂ ਨਾਲ ਵੇਖਿਆ ਤਾਂ ਉਹ ਦੰਗ ਰਹਿ ਗਿਆ। ਪਰੰਤੂ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲ ਕੇ ਉਸ ਦੇ ਸ਼ੰਕੇ ਇਸ ਤਰ੍ਹਾਂ ਖ਼ਤਮ ਹੋ ਗਏ ਜਿਵੇਂ ਤੇਜ਼ ਹਵਾਵਾਂ ਸਾਮ੍ਹਣੇ ਬੱਦਲ ਅਲੋਪ ਹੋ ਜਾਂਦੇ ਹਨ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਉਸਨੇ ਆਪਣੇ ਆਪ ਨੂੰ ਕਿਹਾ, ‘ਭਾਵੇਂ ਗੁਰੂ ਸਾਹਿਬ ਨੇ ਸ਼ਹਿਜਾਦਿਆਂ ਵਾਲੇ ਸ਼ਸਤਰ ਪਹਿਨੇ ਹੋਏ ਹਨ, ਪਰੰਤੂ ਉਹਨਾਂ ਦਾ ਮਨ ਰੱਬੀ ਗਿਆਨ ਨਾਲ ਭਰਪੂਰ ਹੈ। ਉਹ ਗੁਣਾਂ ਦਾ ਅਥਾਹ ਸਮੁੰਦਰ ਹਨ। ਮੇਰੇ ਵਰਗਾ ਅਗਿਆਨੀ ਕਿਵੇਂ ਉਹਨਾਂ ਦੀ ਮਹਿਮਾ ਕਹਿ ਸਕਦਾ ਹੈ? ਜਨਮ ਤੋਂ ਹੀ ਮੈਂ ਪਾਪੀ ਹਾਂ। ਉਹਨਾਂ ਦੀ ਪਵਿੱਤਰਤਾ ਮੈਂ ਜਾਣ ਨਹੀਂ ਸਕਦਾ’। ਮਲੂਕ ਦਾਸ ਗੁਰੂ ਜੀ ਦੇ ਚਰਨਾਂ’ਤੇ ਢਹਿ ਪਿਆ ਅਤੇ ਗੁਰੂ ਜੀ ਨੂੰ ਆਪਣੀ ਕੁਟੀਆ ਵਿਚ ਲੈ ਗਿਆ ਜਿੱਥੇ ਉਸਨੇ ਗੁਰੂ ਜੀ ਦੀ ਨਿਮਰਤਾ ਨਾਲ ਸੇਵਾ ਕੀਤੀ।
ਮੌਜੂਦਾ ਸਮੇਂ ਵਿਚ ਕੜਾ ਵਿਖੇ ਕੋਈ ਗੁਰਦੁਆਰਾ ਨਹੀਂ ਹੈ, ਪਰੰਤੂ ਸੰਤ ਮਲੂਕ ਦਾਸ ਦੇ ਸ਼ਰਧਾਲੂਆਂ ਦੁਆਰਾ ਛਾਪਿਆ ਗਿਆ ਇਕ ਕਿਤਾਬਚਾ ਇਸ ਗੱਲ ਦੀ ਗਵਾਹੀ ਹੈ ਕਿ ਕਿਸੇ ਸਮੇਂ ਸਿੱਖ ਸੰਗਤ ਅਤੇ ਇਕ ਸਿੱਖ ਗੁਰਦੁਆਰਾ ਇੱਥੇ ਮੌਜੂਦ ਸਨ ਅਤੇ ਸਾਲ ਵਿਚ ਇਕ ਵਾਰੀ ਸਾਰੀਆਂ ਕੌਮਾਂ ਦੇ ਲੋਕ ਸੰਗਤ ਦੇ ਰੂਪ ਵਿਚ ਇੱਥੇ ਜੁੜਦੇ ਸਨ। ਉਸ ਸਮੇਂ ਕੜਾਹ ਪ੍ਰਸਾਦ ਦਾ ਖੁੱਲ੍ਹਾ ਗੱਫਾ ਵਰਤਾਇਆ ਜਾਂਦਾ ਸੀ।
ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੜਾ, (ਸੰਸਕ੍ਰਿਤ : कटक=ਕੜਾ) \ ਪੁਲਿੰਗ : ੧. ਹੱਕ ਵਿੱਚ ਪਾਉਣ ਵਾਲਾ ਇਕ ਗਹਿਣਾ, ਲੋਹੇ ਦਾ ਇੱਕ ਕੰਗਣ ਜੋ ਸਿੰਘ ਹੱਥੀਂ ਪਾਉਂਦੇ ਹਨ; ੨. ਪਹੀਏ ਜਿਹਾ ਚੱਕਰ ਜੋ ਗਾਗਰ ਆਦਿ ਬਰਤਨਾਂ ਥੱਲੇ ਲੱਗਾ ਹੁੰਦਾ ਹੈ, ਕੁੰਡਾ; ੩. ਸੱਪਾਂ ਦੇ ਮੰਤਰ ਦੀ ਇੱਕ ਪਾਉੜੀ; ੪. ਗੋਲ ਡਾਟ ਜਿਹੜੀ ਸਿਰਫ਼ ਇੱਟ ਪੱਥਰ ਦੇ ਚੂਨੇ ਦੀ ਬਣਾਈ ਜਾਵੇ; ੫. ਜ਼ੰਜੀਰ ਜਾਂ ਸੰਗਲ ਦੇ ਸਿਰੇ ਵਾਲਾ ਕੁੰਡਾ, ਲੋਹੇ ਦਾ ਗੋਲ ਚੱਕਰ ਜੋ ਕੜਾਹੀ ਆਦਿ ਦੇ ਹੇਠ ਰੱਖਿਆ ਜਾਂਦਾ ਹੈ; ੬. ਪਹੀਏ ਦਾ ਚੱਕਰ; ੭. ਰਾਮ ਕਾਰ; ੮. ਗੋਲ ਹੈਂਡਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-17-04-07-51, ਹਵਾਲੇ/ਟਿੱਪਣੀਆਂ:
ਕੜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੜਾ, (ਪੁਆਧੀ) \ (ਸੰਸਕ੍ਰਿਤ : कड्ड=ਸਖਤ) \ ਪੁਲਿੰਗ : ਮੰਜੇ ਦਾ ਦੌਣ ਵਾਲਾ ਪਾਸਾ, ਪੈਂਦ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-10-39-33, ਹਵਾਲੇ/ਟਿੱਪਣੀਆਂ:
ਕੜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੜਾ, (ਸੰਸਕ੍ਰਿਤ : कड्ड=ਸਖਤ ਹੋਣਾ) \ ਵਿਸ਼ੇਸ਼ਣ : ੧. ਸਖਤ, ਪੱਕਾ, ਮਜ਼ਬੂਤ; ੨. ਬੇਰਹਿਮ, ਬੇਦਰਦ, ਬੇਕਿਰਕ, ੩. ਬਹਾਦਰ, ਦਿਲਾਵਰ; ੪. ਤਾਕਤਵਰ, ਜ਼ੋਰਾਵਰ, ਬਲਵਾਨ; ੫. ਤੇਜ਼, ਕਰਾਰਾ
–ਕੜਾਈ, ਇਸਤਰੀ ਲਿੰਗ : ੧. ਕੜਾ ਹੋਣ ਦਾ ਗੁਣ, ਕਰੜਾਈ ਸਖਤੀ; ੨. ਬੰਨ੍ਹਣ ਦੀ ਮਜੂਰੀ
–ਕੜਾ ਕਰਨਾ, ਕਿਰਿਆ ਸਕਰਮਕ : ੧. ਸਖਤ ਕਰਨਾ, ਮਜ਼ਬੂਤ ਕਰਨਾ, ਪੱਕਾ ਕਰਨਾ; ੨. ਕਸਣਾ, ਜਕੜਨਾ, ੩. ਹਿੰਮਤ ਵਧਾਉਣਾ, ਹੌਸਲਾ ਵਧਾਉਣਾ, ਦਲੇਰ ਕਰਨਾ
–ਕੜਾਪਣ, ਪੁਲਿੰਗ / ਇਸਤਰੀ ਲਿੰਗ : ਕੜਾ ਹੋਣ ਦਾ ਗੁਣ, ਕਰੜਾਈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-10-39-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First