ਖੇਮਕਰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਮਕਰਨ . ਜਿਲਾ ਲਹੌਰ , ਤਸੀਲ ਥਾਣਾ ਕੁਸੂਰ ਦਾ ਇੱਕ ਕਸਬਾ , ਜਿਸ ਦੇ ਯੱਕਿਆਂ ਵਾਲੇ ਦਰਵਾਜੇ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਥੋੜਾ ਸਮਾਂ ਇੱਥੇ ਠਹਿਰੇ ਸਨ , ਤਿਸ ਸਮੇਂ ਦੀ ਯਾਦਗਾਰ ਵਿੱਚ ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ , ਜਿਸ ਵਿੱਚ ਗੁਰੂ ਸਾਹਿਬ ਦੇ ਵੇਲੇ ਦਾ ਥੰਮ੍ਹ ਦੱਸਿਆ ਜਾਂਦਾ ਹੈ , ਜਿਸ ਦੀ “ ਥੰਮ੍ਹ ਸਾਹਿਬ” ਸੰਗ੍ਯਾ ਹੈ. ਗੁਰਦ੍ਵਾਰੇ ਨੂੰ ਕੋਈ ਪੱਕੀ ਆਮਦਨ ਨਹੀਂ ।

੨ ਖੇਮਕਰਨ ਤੋਂ ਦੱਖਣ ਵੱਲ ਗੁਰੂ ਤੇਗਬਹਾਦੁਰਪੁਰ ਸਾਹਿਬ ਦਾ ਗੁਰਦ੍ਵਾਰਾ “ ਗੁਰੂਸਰ” ਹੈ. ਇਹ ਪਹਿਲਾਂ ਸਾਧਾਰਣ ਜਿਹਾ ਦਰਬਾਰ ਸੀ , ਹੁਣ ਸੰਮਤ ੧੯੬੦ ਤੋਂ ਲਾਲਾ ਕਾਸ਼ੀਰਾਮ ਰਈਸ ਫੀਰੋਜ਼ਪੁਰ ਨੇ ਦਰਬਾਰ ਅਤੇ ਰਹਾਇਸ਼ੀ ਮਕਾਨਾਂ ਦੀ ਸੇਵਾ ਕਰਾਈ ਹੈ.

ਮਹੰਤ ਨਿਰਮਲਾ ਸਿੰਘ ਹੈ. ਹਾੜ ਦੀ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਖੇਮਕਰਨ ਤੋਂ ਦੱਖਣ ਪੂਰਵ ਦੋ ਫਰਲਾਂਗ ਦੇ ਕ਼ਰੀਬ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.