ਖੰਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੰਡ (ਨਾਂ,ਇ) ਗੰਨੇ ਦੇ ਰਸ ਨੂੰ ਕਾੜ੍ਹ ਕੇ ਅਤੇ ਸੀਰੇ ਨੂੰ ਖੁਸ਼ਕ ਕਰਕੇ ਤਿਆਰ ਕੀਤਾ ਮਿੱਠਾ; ਚੀਨੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੰਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੰਡ [ਨਾਂਇ] ਚੀਨੀ, ਮਿੱਠਾ; ਹਿੱਸਾ , ਟੁਕੜਾ; ਅਧਿਆਇ; ਇਲਾਕਾ, ਭੂ-ਖੰਡ, ਖੇਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46722, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੰਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੰਡ. ਸੰਗ੍ਯਾ—ਖੰਡਾ. ਖੜਗ. “ਪੀਓ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ.” (ਗੁਰਦਾਸ ਕਵਿ) ੨ ਸੰ. खण्ड. ਟੁਕੜਾ. “ਖੰਡ ਖੰਡ ਕਰਿ ਭੋਜਨੁ ਕੀਨੋ.” (ਸੋਰ ਰਵਿਦਾਸ) ੩ ਦੇਸ਼ ਦਾ ਵੱਡਾ ਹਿ਼ੱ੉੠. “ਨਉ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ.” (ਸੁਖਮਨੀ) ੪ ਕਮੀ. ਘਾਟਾ. ਨ੍ਯੂਨਤਾ. “ਅਬਿਨਾਸੀ ਨਾਹੀ ਕਿਛੁ ਖੰਡ.” (ਸੁਖਮਨੀ) ੫ ਗ੍ਰੰਥ ਦਾ ਹਿੱਸਾ. ਭਾਗ । ੬ ਅਸਥਾਨ. ਦੇਸ਼. “ਕੰਦ ਮੂਲ ਚੁਣਿ ਖਾਵਹਿ ਵਣ ਖੰਡ ਵਾਸਾ.” (ਮ: ੧ ਵਾਰ ਮਾਝ) ੭ ਸਫ਼ੇਦ ਸ਼ੱਕਰ. ਚੀਨੀ. “ਸਕਰ ਖੰਡ ਨਿਵਾਤ ਗੁੜ.” (ਸ. ਫਰੀਦ) ੮ ਕਾਂਡ. ਭੂਮਿਕਾ. ਦਰਜਾ. ਮੰਜ਼ਲ. “ਗਿਆਨਖੰਡ ਮਹਿ ਗਿਆਨ ਪ੍ਰਚੰਡ.” (ਜਪੁ) ੯ ਖੰਡੇ ਦਾ ਅਮ੍ਰਿਤਧਾਰੀ ਸਿੱਖ.

“ਤ੍ਰੈ ਪ੍ਰਕਾਰ ਮਮ ਸਿੱਖ ਹੈਂ ਸਹਜੀ ਚਰਨੀ ਖੰਡ.” (ਰਤਨਮਾਲ) ੧੦ ਸੰ. षण्ड —੄੹ਡ.ਨਪੁੰਸਕ. ਹੀਜੜਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੰਡ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Clause_ਖੰਡ: ਕਿਸੇ ਸੰਧੀ , ਕਾਨੂੰਨ , ਬਿਲ ਜਾਂ ਮੁਆਇਦੇ ਵਿਚ ਇਕ ਇਕੱਲਾ ਬਿਆਨ; ਕਿਸੇ ਕਾਨੂੰਨੀ ਦਸਤਾਵੇਜ਼ ਵਿਚ ਵਖਰਾ ਬਿਆਨ ਜਾਂ ਉਪਬੰਧ; ਕਿਸੇ ਕਾਨੂੰਨੀ ਦਸਤਾਵੇਜ਼ ਜਾਂ ਲਿਖਤ ਦਾ ਨਿਖੜਵਾਂ ਅਨੁਭਾਗ ਜਾਂ ਉਪਬੰਧ।

       ਕਿਸੇ ਵਸੀਅਤ ਵਿਚ ਖੰਡ ਦਾ ਮਤਲਬ ਹੈ ਉਸ ਵਸੀਅਤ ਵਿਚ ਕੁਝ ਬਾਤਰਤੀਬ ਲਫ਼ਜ਼, ਜੋ ਜੇ ਵਸੀਅਤ ਵਿਚੋਂ ਕਢ ਵੀ ਦਿੱਤੇ ਜਾਣ ਤਾਂ ਵਸੀਅਤ ਦਾ ਬਾਕੀ ਹਿੱਸਾ ਸਮਝ ਵਿਚ ਆਉਣਯੋਗ ਰਹੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਖੰਡ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖੰਡ (ਸੰ.। ਸੰਸਕ੍ਰਿਤ ਖੰਡ। ਪੰਜਾਬੀ ਖੰਡ। ਹਿੰਦੀ ਖਾਂਡ। ਪੰਜਾਬੀ ਖੰਡ ਤੋਂ ਫ਼ਾਰਸੀ ਵਾਲਿਆਂ ਕੰਦ ਬਣਾਇਆ ਤੇ ਉਨ੍ਹਾਂ ਤੋਂ ਅ਼ਰਬੀ ਵਾਲਿਆਂ ਕ਼ੰਦ ਅ਼ਰਬੀ ਪਦ ਘੜਿਆ। ਅੰਗ੍ਰੇਜ਼ੀ ਵਿਚ ਕੈਂਡੀ ਪਦ ਫੇਰ ਇਸੇ ਅ਼ਰਬੀ ਪਦ ਤੋਂ ਬਣਾਇਆ ਹੈ) ੧. ਰਾਬ ਤੇ ਸੀਰ ਤੋਂ ਸਾਫ ਕੀਤੀ ਹੋਈ ਖੁਸ਼ਕ ਮਿਠਾਸ, ਜੋ ਦਾਣੇ ਯਾ ਧੂੜੇ ਦੀ ਸ਼ਕਲ ਵਿਚ ਹੁੰਦੀ ਹੈ। ਯਥਾ-‘ਸਕਰ ਖੰਡੁ ਨਿਵਾਤ ਗੁੜੁਸ਼ਕਰ ਧੂੜੇ ਵਾਂਙ ਹੈ, ਪਰ ਉਹ ਸੀਰੇ ਤੋਂ ਮੂਲੋਂ ਸਾਫ ਨਹੀਂ ਹੁੰਦੀ ਤੇ ਗੁੜ ਵਿਚ ਸੀਰਾ ਸ਼ਕਰ ਸੱਭੋ ਕੁਛ ਹੁੰਦਾ ਹੈ। ਖੰਡ ਉਹ ਹੈ ਜਿਸ ਵਿਚੋਂ ਸੀਰਾ ਲਗ ਪਗ ਨਿਕਲਕੇ ਬਾਕੀ ਚਿੱਟੀ ਧੂੜੇ ਵਰਗੀ ਯਾ ਦਾਣੇਦਾਰ ਰਹਿ ਜਾਂਦੀ ਹੈ। ਖੰਡ ਨੂੰ ਹੋਰ ਸਾਫ ਕਰਕੇ ਤੇ ਰਿਹਾ ਖਿਹਾ ਸ਼ੀਰਾ ਚੁਆ ਕੇ ਤਵੀ ਵਿਚ ਪਾ ਸੁਕਾਂਦੇ ਹਨ ਉਹ ਨਬਾਤ (ਮਿਸ਼ਰੀ) ਹੈ।

੨. (ਸੰਸਕ੍ਰਿਤ ਖੰਡ:) ਹਿੱਸਾ , ਦੁਨੀਆਂ ਦੇ ਹਿੱਸੇ ਜੋ ਨੌਂ ਯਾ ਸਤ ਮੰਨੀਦੇ ਹਨ। ਕਈ ਵੇਰ ਇਕ ਇਕ ਦੀਪ ਦੇ ਨੌਂ ਖੰਡ ਦੱਸਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 46272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖੰਡ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੰਡ : ਇਸ ਦੇ ਸ਼ਾਬਦਿਕ ਅਰਥ ਟੁਕੜਾ ਜਾਂ ਹਿੱਸਾ ਹਨ। ਇਸ ਦਾ ਅਰਥ ਚੀਨੀ ਵੀ ਹੁੰਦਾ ਹੈ। ਅਧਿਆਤਮਵਾਦ ਵਿਚ ਖੰਡ ਸ਼ਬਦ ਦੇ ਅਰਥ ਵਧੇਰੇ ਵਿਆਪਕ ਲਏ ਗਏ ਹਨ ਅਤੇ ਉਨ੍ਹਾਂ ਅਧਿਆਤਮਕ ਮੰਜ਼ਲਾਂ ਨੂੰ ਖੰਡ ਕਿਹਾ ਗਿਆ ਹੈ ਜਿਨ੍ਹਾਂ ਵਿਚੋਂ ਗੁਜ਼ਰਕੇ ਜਗਿਆਸੂ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।

          ਇਨ੍ਹਾਂ ਮੰਜ਼ਲਾਂ ਵਿਚੋਂ ਸਭ ਤੋਂ ਪਹਿਲੀ ਮੰਜ਼ਲ ਧਰਮ ਖੰਡ ਹੈ। ਇਸ ਅਵਸਥਾ ਵਿਚ ਜਗਿਆਸੂ ਧਰਤੀ ਨੂੰ ਧਰਮ ਕਮਾਉਣ ਦੀ ਥਾਂ ਸਮਝ ਕੇ ਕਰਮ ਕਰਦਾ ਹੋਇਆ ਆਪਣੇ ਕਰਤਵ ਦੀ ਪਾਲਣਾ ਕਰਦਾ ਹੈ। ਜਦੋਂ ਉਹ ਪਰਮਾਤਮਾ ਦੇ ਦਰਬਾਰ ਵਿਚ ਜਾਂਦਾ ਹੈ ਤਾਂ ਉਥੇ ਉਸ ਦੇ ਇਨ੍ਹਾਂ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ। ਧਰਮ ਪਾਲਣ ਦੀ ਕਿਰਿਆ ਵਿਚ ਪ੍ਰਪੱਕ ਹੋਣ ਤੇ ਹੀ ਉਸ ਨੂੰ ਪ੍ਰਭੁ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅਗਲੀ ਮੰਜ਼ਲ ਜਾਂ ਅਵਸਥਾ ਨੂੰ ਗਿਆਨ ਖੰਡ ਕਿਹਾ ਗਿਆ ਹੈ। ਇਸ ਵਿਚ ਜਗਿਆਸੂ ਨੂੰ ਪਰਮਾਤਮਾ ਦੀ ਅਨੰਤਤਾ ਦਾ ਅਨੁਭਵ ਹੁੰਦਾ ਹੈ। ਉਸ ਨੂੰ ਅਨੇਕਾਂ ਪੌਣ, ਪਾਣੀ, ਅਗਨੀਆਂ, ਬ੍ਰਹਮਾ, ਬਿਸ਼ਨ, ਕ੍ਰਿਸ਼ਨ, ਦੇਵੀ ਦੇਵਤਿਆਂ ਦਾ ਗਿਆਨ ਹੁੰਦਾ ਹੈ। ਇਸ ਅਵਸਥਾ ਵਿਚੋਂ ਉੱਚਾ ਉਠ ਕੇ ਉਹ ਸਰਮ ਖੰਡ ਅਵਸਥਾ ਵਿਚ ਪਹੁੰਚ ਜਾਂਦਾ ਹੈ। ਇਥੇ ਉਸ ਨੂੰ ਇਲਾਹੀ ਖੂਬਸੂਰਤੀ ਦਾ ਅਨੁਭਵ ਹੁੰਦਾ ਹੈ ਅਤੇ ਉਹ ਰੱਬੀ-ਅਨੰਦ ਪ੍ਰਾਪਤ ਕਰਦਾ ਹੈ। ਅਗੇ ਜਾ ਕੇ ਬਖ਼ਸ਼ਸ਼ ਦਾ ਖੰਡ ਜਾਂ ਅਵਸਥਾ ਸ਼ੁਰੂ ਹੁੰਦੀ ਹੈ। ਇਸ ਨੂੰ ਕਰਮ ਖੰਡ ਕਿਹਾ ਗਿਆ ਹੈ। ਇਥੇ ਪ੍ਰਭੂ ਦੀ ਸ਼ਕਤੀ ਪ੍ਰਧਾਨ ਹੁੰਦੀ ਹੈ। ਇਸ ਖੰਡ ਵਿਚ ਰਹਿਣ ਵਾਲਿਆਂ ਦੇ ਮਨ ਵਿਚ ਰਾਮ ਹੀ ਵਸਿਆ ਹੁੰਦਾ ਹੈ ਅਤੇ ਉਨ੍ਹਾਂ ਨੂੰ ਪੂਰਨ ਸ਼ਾਂਤੀ ਪ੍ਰਾਪਤ ਹੁੰਦੀ ਹੈ।

          ਇਸ ਤੋਂ ਅਗਲੀ ਅਵਸਥਾ ਨੂੰ ਸਚਖੰਡ ਕਿਹਾ ਗਿਆ ਹੈ। ਜਿਥੇ ਆਪਾ ਮਿਟ ਜਾਂਦਾ ਹੈ ਅਤੇ ਹਰ ਪਾਸੇ ਪਰਮਾਤਮਾ ਹੀ ਵਿਆਪਕ ਹੁੰਦਾ ਹੈ :-

          ‘ਸਚਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੇ ਨਦਰਿ ਨਿਹਾਲ॥’ (ਜਪੁਜੀ) ਪੁਰਾਣਾਂ ਵਿਚ ਖ਼ਾਸ ਤੌਰ ਤੇ ਤੇ ਭਾਗਵਤ ਪੁਰਾਣ ਵਿਚ ਪ੍ਰਿਥਵੀ ਦੇ ਨੌਂ ਭਾਗਾਂ ਨੂੰ ਖੰਡ ਕਿਹਾ ਗਿਆ ਹੈ। ਇਹ ਨੌਂ ਖੰਡ ਇਸ ਪ੍ਰਕਾਰ ਹਨ- ਭਰਤ ਖੰਡ, ਇਲਾਵਰਿਤ ਖੰਡ, ਕਿੰਪੁਰਸ਼ ਖੰਡ, ਭਦਰ ਖੰਡ, ਕੇਤੁਮਾਲ ਖੰਡ, ਹਰਿ ਖੰਡ, ਹਿਰਣਯ ਖੰਡ, ਰਮਯ ਖੰਡ ਅਤੇ ਕੁਸ਼ ਖੰਡ।

          ਹ. ਪੁ.- ਗੁ. ਨਾ. ਸ. ਰ. 149; ਮ. ਕੋ. 387; ਪੰ. ਕੋ. 2 : 16; ਗੁ. ਨਾ. ਸ. ਰ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 32990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Sai a


Virat Sahani, ( 2020/08/22 10:0617)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.