ਗਵਾਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਵਾਹ [ਨਾਂਪੁ] ਗਵਾਹੀ ਦੇਣ ਵਾਲ਼ਾ , ਸਾਖੀ , ਸ਼ਾਹਦ, ਉਗਾਹ, ਸ਼ਹਾਦਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਵਾਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਵਾਹ. ਫ਼ਾ ਸੰਗ੍ਯਾ—ਗਵਾਹੀ ਦੇਣ ਵਾਲਾ. ਸਾ੖੢ (ਸਾਖੀ). ਸ਼ਾਹਦ. ਉਗਾਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਵਾਹ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Witness_ਗਵਾਹ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਗਵਾਹ ਦਾ ਮਤਲਬ ਹੈ ਉਹ ਵਿਅਕਤੀ ਜੋ ਕੋਈ ਗੱਲ ਜਾਣਦਾ ਹੈ, ਕਿਸੇ ਗੱਲ ਦੀ ਪੁਸ਼ਟੀ ਕਰਦਾ ਹੈ, ਜੋ ਸਹੁੰ ਖਾ ਕੇ  ਜਾਂ ਪ੍ਰਤਿਗਿਆ ਕਰਕੇ ਗਵਾਹੀ ਦਿੰਦਾ ਹੈ। ਉਹ ਗਵਾਹੀ ਖ਼ੁਦ ਹਾਜ਼ਰ ਹੋ ਕੇ ਜ਼ਬਾਨੀ ਦਿੱਤੀ ਜਾ ਸਕਦੀ ਹੈ, ਜਾਂ ਲਿਖਤੀ ਬਿਆਨ ਹੋ ਸਕਦਾ ਹੈ ਜਾਂ ਹਲਫ਼ੀਆ ਬਿਆਨ ਹੋ ਸਕਦਾ ਹੈ।

       ਸੂਬੇਦਾਰ ਬਨਾਮ ਰਾਜ (1953 ਇ ਜ 263) ਅਨੁਸਾਰ ਗਵਾਹ ਸ਼ਬਦ ਦੇ ਅਰਥ ਉਸ ਦੇ ਕੁਦਰਤੀ ਭਾਵ ਵਿਚ ਲਏ ਜਾਣੇ ਚਾਹੀਦੇ ਹਨ ਅਰਥਾਤ ਉਹ ਵਿਅਕਤੀ ਜੋ ਸ਼ਹਾਦਤ ਮੁਹਈਆ ਕਰਦਾ ਹੈ।

       ਭਾਰਤੀ ਸੰਵਿਧਾਨ ਦੇ ਅਨੁਛੇਦ 20(3) ਵਿਚ ਉਪਬੰਧ ਕੀਤਾ ਗਿਆ ਹੈ ਕਿ ‘‘ਕੋਈ ਵਿਅਕਤੀ  ਜਿਸ ਤੇ ਕਿਸੇ ਅਪਰਾਧ ਦਾ ਇਲਜ਼ਾਮ ਲਗਾ ਹੋਵੇ, ਆਪ ਆਪਣੇ ਖ਼ਿਲਾਫ਼ ਗਵਾਹ ਹੋਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।’’ ਇਹ ਹਿਫ਼ਾਜ਼ਤ ਸਬੰਧਤ ਵਿਅਕਤੀ ਤੇ ਇਲਜ਼ਾਮ ਲਾਉਂਦੇ ਸਾਰ ਹੀ ਉਪਲਬਧ ਹੁੰਦੀ ਹੈ, ਭਾਵੇਂ ਉਹ ਇਲਜ਼ਾਮ ਪਹਿਲੀ ਸੂਚਨਾ ਰਿਪੋਟ ਵਿਚ ਲਾਇਆ ਗਿਆ ਹੋਵੇ ਜਾਂ ਅਦਾਲਤ ਵਿਚ ਦਾਇਰ ਕੀਤੀ ਸ਼ਿਕਾਇਤ ਵਿਚ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਗਵਾਹ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਵਾਹ, (ਫ਼ਾਰਸੀ : ਗਵਾਹ ) \ ਪੁਲਿੰਗ : ਗਵਾਹੀ ਦੇਣ ਵਾਲਾ, ਸਾਖੀ, ਸ਼ਾਹਦ, ਉਗਾਹ ਸ਼ਹਾਦਤੀ

–ਗਵਾਹ ਇਸਤਗਾਸਾ (ਕਨੂੰਨ),  ਪੁਲਿੰਗ :    ਮੁਲਜ਼ਮ ਦੇ ਖ਼ਿਲਾਫ਼ ਗਵਾਹੀ ਦੇਣ ਵਾਲਾ ਗਵਾਹ

–ਗਵਾਹ ਹਾਸ਼ੀਆ, ਪੁਲਿੰਗ : ਉਹ ਗਵਾਹ ਜਿਸ ਨੇ ਦੋ ਧਿਰਾਂ ਵਿਚਕਾਰ ਹੋਈ ਲਿਖਤ ਦੇ ਹਾਸ਼ੀਏ ਤੇ ਗਵਾਹੀ ਪਾਈ ਹੋਵੇ

–ਗਵਾਹ ਟੁੱਟਣਾ,  ਮੁਹਾਵਰਾ : ੧. ਗਵਾਹ ਦਾ ਵਿਗੜ ਜਾਣਾ, ਕਿਸੇ ਦੇ ਹੱਕ ਵਿੱਚ ਗਵਾਹੀ ਨਾ ਦੇਣਾ; ੨. ਕਿਸੇ ਦੇ ਗਵਾਹ ਦਾ ਉਸੇ ਦੇ ਖਿਲਾਫ਼ ਗਵਾਹੀ ਦੇਣਾ

–ਗਵਾਹ ਬਣਾਉਣਾ, ਮੁਹਾਵਰਾ : ਆਪਣੇ ਹੱਕ ਵਿੱਚ ਗਵਾਹੀ ਦੇਣ ਲਈ ਪ੍ਰੇਰਨਾ

–ਗਵਾਹ ਭੰਨਣਾ, ਮੁਹਾਵਰਾ : ੧. ਗਵਾਹ ਨੂੰ ਸ਼ਹਾਦਤ ਦੇਣ ਤੋਂ ਰੋਕਣਾ; ੨. ਗਵਾਹ ਨੂੰ ਉਲਟੀ ਗਵਾਹੀ ਦੇਣ ਲਈ ਪ੍ਰੇਰਨਾ

–ਗਵਾਹ ਬੁਲਾਉਣਾ, ਮੁਹਾਵਰਾ  : ਪੁਲਸ ਜਾਂ ਮੈਜਿਸਟਰੇਟ ਦਾ ਸ਼ਹਾਦਤ ਲੈਣ ਵਾਸਤੇ ਗਵਾਹ ਨੂੰ ਤਲਬ ਕਰਨਾ

–ਗਵਾਹ ਮੰਗਣਾ, ਮੁਹਾਵਰਾ : ਉਨ੍ਹਾਂ ਆਦਮੀਆ ਦੀ ਗਵਾਹੀ ਮੰਗਣਾ ਜਿਨ੍ਹਾਂ ਨੂੰ ਮਾਮਲੇ ਦਾ ਪਤਾ ਹੋਵੇ

–ਸਫ਼ਾਈ ਦਾ ਗਵਾਹ, ਪੁਲਿੰਗ : ਮੁਲਜ਼ਮ ਦੇ ਹੱਕ ਵਿੱਚ ਗਵਾਹੀ ਦੇਣ ਵਾਲਾ ਗਵਾਹ

–ਸੁਲਤਾਨੀ ਗਵਾਹ, (ਕਨੂੰਨ) \  ਪੁਲਿੰਗ :੧. ਵਾਹਦਾ - ਮਾਫ਼ - ਗਵਾਹ, ਮੁਲਜ਼ਮਾਂ ਵਿੱਚੋਂ ਬਣਾਇਆ ਗਵਾਹ ਜਿਸ ਨਾਲ ਇਹ ਇਕਰਾਰ ਹੁੰਦਾ ਹੈ ਕਿ ਜੇ ਅਸਲੀ ਵਾਰਦਾਤ ਦਸ ਦੇਵੇ ਤਾਂ ਉਸ ਨੂੰ ਮਾਫ਼ੀ ਹੋ ਜਾਵੇਗੀ

–ਖੁਆਜੇ (ਟੋਭੇ) ਦਾ ਗਵਾਹ ਡੱਡੂ, ਅਖੌਤ : ਇੱਕ ਅਪਰਾਧੀ ਦੀ ਦੂਜਾ ਅਪਰਾਧੀ ਮਦਦ ਕਰਦਾ ਹੈ, ਇੱਕ ਜਾਣਕਾਰ ਅਪਣੇ ਜਾਣੂ ਦੀ ਹਮੇਸ਼ਾ ਮਦਦ ਕਰਦਾ ਹੈ

–ਚਸ਼ਮ ਦੀਦ ਗਵਾਹ, (ਕਨੂੰਨ) \ ਪੁਲਿੰਗ : ਮੌਕੇ ਦਾ ਗਵਾਹ

–ਤਲਾਸ਼ੀ ਦਾ ਗਵਾਹ, (ਕਨੂੰਨ) \ ਪੁਲਿੰਗ : ਕਿਸੇ ਦੇ ਘਰ ਤਲਾਸ਼ੀ ਕਰਨ ਵੇਲੇ ਸਰਕਾਰੀ ਕਰਮਚਾਰੀਆਂ ਤੋਂ ਬਿਨਾਂ ਜੋ ਬੰਦਾ ਹਾਜ਼ਰ ਹੋਵੇ

–ਮੁਹਤਬਰ ਗਵਾਹ, (ਕਨੂੰਨ) \ ਪੁਲਿੰਗ : ਪਰਤੀਤ - ਯੋਗ - ਗਵਾਹ, ਭਰੋਸੇ ਯੋਗ ਸ਼ਹਾਦਤ ਦੇਣ ਵਾਲਾ ਸੱਚਾ ਗਵਾਹ, ਉਹ ਗਵਾਹ ਜਿਸ ਦੀ ਗਵਾਹੀ ਤੇ ਇਤਬਾਰ ਕੀਤਾ ਜਾ ਸਕਦਾ ਹੈ

–ਮੁੱਦਈ ਸੁਸਤ ਗਵਾਹ ਚੁਸਤ, ਅਖੌਤ : ਜਿਸ ਦਾ ਕੰਮ ਹੋਵੇ ਉਹ ਤਾਂ ਪਰਵਾਹ ਨਾ ਕਰੇ ਅਤੇ ਦੂਸਰਾ ਆਦਮੀ ਫ਼ਿਕਰ ਕਰੇ ਤਾਂ ਆਖਦੇ ਹਨ

–ਮੌਕੇ ਦਾ ਗਵਾਹ, ਪੁਲਿੰਗ : ਉਹ ਗਵਾਹ ਜਿਸ ਨੇ ਆਪਣੀਆਂ ਅੱਖਾਂ ਨਾਲ ਵਾਕਿਆ ਦੇਖਿਆ ਹੋਵੇ, ਚਸ਼ਮਦੀਦ ਗਵਾਹ

–ਵਾਹਦਾ ਮਾਫ਼ ਗਵਾਹ, ਪੁਲਿੰਗ : ਸੁਲਤਾਨੀ ਗਵਾਹ


ਲੇਖਕ : ਭਾਸ਼ਾ ਵਿਭਾਗ ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-26-12-39-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.