ਗਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾ [ਨਾਂਪੁ] ਸੰਗੀਤ ਦੇ ਮੁਖ ਸੁਰਾਂ ਵਿੱਚੋਂ ਤੀਜੀ ਸੁਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾ. ਸੰ. ਧਾ—ਜਾਣਾ—ਗਮਨ ਕਰਨਾ—ਪ੍ਰਸ਼ੰਸਾ ਕਰਨਾ—ਉਸਤਤਿ ਕਰਨੀ। ੨ ਸੰਗ੍ਯਾ—੎ਤੁਤਿ. ਤਾਰੀਫ਼। ੩ ਗਾਇਨ। ੪ ਆਉਣ ਵਾਲੇ ਸਮੇਂ (ਭਵਿ੄਴ਤ) ਦਾ ਬੋਧਕ. “ਜੀਅਰੇ ਜਾਹਿਗਾ ਮੈ ਜਾਨਾ.” (ਗਉ ਕਬੀਰ) ੫ ਗਾਮ (ਗ੍ਰਾਮ) ਦਾ ਸੰਖੇਪ. “ਨਾਹਿ ਲਖੈਂ ਹਮ ਕੋ ਜਨ ਗਾ ਕੇ.” (ਕ੍ਰਿਸਨਾਵ) ਪਿੰਡ ਦੇ। ੬ ਗਿਆ. “ਇਕ ਨਰ ਗਾ ਨਗਰੀ.” (ਨਾਪ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Shall_ਗਾ: ਜਦੋਂ ਇਸ ਸ਼ਬਦ ਦੀ ਵਰਤੋਂ ਕਿਸੇ ਪ੍ਰਵਿਧਾਨ ਜਾਂ ਮੁਆਇਦੇ ਆਦਿ ਵਿਚ ਕੀਤੀ ਜਾਂਦੀ ਹੈ ਤਾਂ ਆਮ ਤੌਰ ਤੇ ਉਸ ਤੋਂ ਆਦੇਸ਼ਾਤਮਕ ਅਰਥਾਤ ਹੁਕਮੀਆ ਜਾਂ ਤਾਕੀਦੀ ਭਾਵ ਪਰਗਟ ਕੀਤਾ ਜਾਂਦਾ ਹੈ। ਆਮ ਬੋਲ ਚਾਲ ਵਿਚ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਕੋਈ ਵਿਅਕਤੀ ਕਿਸੇ ਹੁਕਮ ਦੀ ਪਾਲਣਾ ਕਰੇਗਾ ਤਾਂ ਉਸ ਹੁਕਮ ਦੀ ਪਾਲਣਾ ਉਸ ਦੇ ਵਿਵੇਕ  ਤੇ ਨਹੀਂ ਛੱਡੀ ਜਾਂਦੀ ਸਗੋਂ ਉਸ ਲਈ ਉਹ ਕੰਮ ਕਰਨਾ ਲਾਜ਼ਮੀ ਹੋ ਜਾਂਦਾ ਹੈ। ਜਿਸ ਵਿਅਕਤੀ ਨੂੰ ਲਿਖਤ ਸੰਬੋਧਤ ਹੁੰਦੀ ਹੈ ਉਸ ਲਿਖਤ ਵਿਚ ਉਸ ਦੇ ਜ਼ਿੰਮੇ ਲਾਇਆ ਕੰਮ ਕਰਨਾ ਉਸ ਦਾ ਕਰਤੱਵ ਬਣ ਜਾਂਦਾ ਹੈ, ਖ਼ਾਸ ਕਰ ਉਨ੍ਹਾਂ ਸੂਰਤਾਂ ਵਿਚ ਜਿਥੇ ਲੋਕ ਨੀਤੀ ਉਸ ਕੰਮ ਦੇ ਕੀਤੇ ਜਾਣ ਦੀ ਹਾਮੀ ਭਰਦੀ ਹੋਵੇ, ਜਾਂ ਜਿਥੇ ਉਸਦੀ ਪਾਲਣਾ ਕਰਨਾ ਲੋਕ ਹਿਤ ਵਿਚ ਜ਼ਰੂਰੀ ਹੋਵੇ, ਜਾਂ ਜਿਥੇ ਲੋਕਾਂ ਦੇ ਹੱਕਾਂ ਲਈ ਉਸ ਦੀ ਪਾਲਣਾ ਕੀਤੀ ਜਾਣੀ ਜ਼ਰੂਰੀ ਹੋਵੇ।

       ਇਸ ਦੇ ਉਲਟ ‘ਗਾ’ ਸ਼ਬਦ ਦੇ ਅਰਥ ਜਿਥੇ ਕੋਈ ਵਿਧਾਨਕ ਇਰਾਦਾ ਅਜਿਹਾ ਹੋਵੇ ਜਿਸ ਵਿਚ ਕਿਸੇ ਦੇ ਅਧਿਕਾਰ ਨ ਪਲਿਚੇ ਹੋਣ ਜਾਂ ਕਿਸੇ ਨੂੰ ਕੋਈ ਫ਼ਾਇਦਾ ਨਾ ਹੁੰਦਾ ਹੋਵੇ, ਜਾਂ ਉਸ ਸ਼ਬਦ ਦੇ ਆਦੇਸ਼ਾਤਮਕ ਭਾਵ ਲੈਣ ਨਾਲ ਕਿਸੇ ਦੇ ਲੋਕ ਜਾਂ ਪ੍ਰਾਈਵੇਟ ਅਧਿਕਾਰਾਂ ਨੂੰ ਜ਼ੁਹਫ਼ ਨ ਪਹੁੰਚਦਾ ਹੋਵੇ, ਉਥੇ ਇਸ ਦੇ ਨਿਦੇਸ਼ਾਤਮਕ ਭਾਵ ਲਏ ਜਾ ਸਕਦੇ ਹਨ।

       ਸ਼ਰੀਫ਼-ਉੱ-ਦੀਨ ਬਨਾਮ ਅਬਦੁਲ ਗ਼ਨੀ ਲੋਨ (ਏ ਆਈ ਆਰ 1980 ਐਸ ਸੀ 303) ਵਿਚ ਕਿਹਾ ਗਿਆ ਹੈ ਕਿ ‘‘ਇਹ ਤੱਥ ਕਿ ਪ੍ਰਵਿਧਾਨ ਵਿਚ ‘ਗਾ’ ਸ਼ਬਦ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਕੋਈ ਕਰਤੱਵ ਮਿਥਣਾ  ਹੋਵੇ, ਇਸ ਸਵਾਲ ਬਾਰੇ ਕਤਈ ਨਹੀਂ ਹੈ ਕਿ ਉਹ ਉਪਬੰਧ ਆਦੇਸ਼ਾਤਮਕ ਹੈ ਜਾਂ ਨਿਦੇਸ਼ਾਤਮਕ ਹੈ। ਵਿਧਾਨਸਾਜ਼ੀ ਦੀ ਸਹੀ ਪ੍ਰਕਿਰਤੀ ਜਾਣਨ ਲਈ ਅਦਾਲਤ ਨੂੰ ਉਹ ਉਦੇਸ਼ ਸੁਨਿਸਚਿਤ ਕਰਨਾ ਪੈਂਦਾ ਹੈ ਜਿਸ ਦੀ ਪੂਰਤੀ ਕਰਨ ਲਈ ਸਵਾਲ ਅਧੀਨ ਕਾਨੂੰਨ ਦਾ ਉਹ ਉਪਬੰਧ ਬਣਾਇਆ ਗਿਆ ਹੈ ਅਤੇ ਉਸ ਮਨਸੂਬੇ  ਅਤੇ ਪ੍ਰਸੰਗ ਦੀ ਪਰੀਖਿਆ ਕਰਨੀ ਪੈਂਦੀ ਹੈ। ਜੇ ਉਸ ਆਦੇਸ਼ ਦੀ ਪਾਲਣਾ ਨ ਕਰਨ ਕਾਰਨ ਉਹ ਕਾਨੂੰਨ ਹੀ ਨਿਸਫਲ ਹੋ ਜਾਂਦਾ ਹੋਵੇ ਤਾਂ ਉਸ ਨੂੰ ਆਦੇਸ਼ਾਤਮਕ ਮੰਨਣਾ ਪੈਂਦਾ ਹੈ। ਲੇਕਿਨ  ਜਦੋਂ ਕਾਨੂੰਨ ਦਾ ਕੋਈ ਉਪਬੰਧ ਕਿਸੇ ਲੋਕ-ਕਰਤੱਵ ਦੀ ਪਾਲਣਾ ਨਾਲ ਸਬੰਧਤ ਹੋਵੇ ਅਤੇ ਉਸ ਉਪਬੰਧ ਨੂੰ ਨਜ਼ਰ ਅੰਦਾਜ਼ ਕਰਕੇ ਕੀਤੇ ਗਏ ਕੰਮ ਦੇ ਨਾਜਾਇਜ਼ ਹੋ ਜਾਣ ਕਾਰਨ ਉਨ੍ਹਾਂ ਲੋਕਾਂ ਤੇ ਗੰਭੀਰ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ  ਜਿਨ੍ਹਾਂ ਦੇ ਲਾਭ ਲਈ ਉਹ ਕਾਨੂੰਨ ਬਣਾਇਆ ਗਿਆ ਸੀ ਅਤੇ ਉਸ ਦੇ ਨਾਲ ਜਿਨ੍ਹਾਂ ਦਾ ਕੰਮ ਉਹ ਲੋਕ ਕਰਤੱਵ ਨਿਭਾਉਣਾ ਹੈ ਉਨ੍ਹਾਂ ਦਾ ਕਰਤੱਵ ਦੇ ਪਾਲਣ ਤੇ ਕੋਈ ਕੰਟਰੋਲ ਹੀ ਨ ਹੋਵੇ, ਤਾਂ ਉਹ ਉਪਬੰਧ ਨਿਦੇਸ਼ਾਤਮਕ ਮੰਨਿਆ ਜਾਣਾ ਚਾਹੀਦਾ ਹੈ।’’

       ਗਣੇਸ਼ ਪ੍ਰਸ਼ਾਦ ਸ਼ਾਹ ਕੇਸਰੀ ਬਨਾਮ ਲਕਸ਼ਮੀ ਨਾਰਾਇਨ ਗੁਪਤਾ (ਏ ਆਈ ਆਰ 1985 ਐਸ ਸੀ 964) ਵਿਚ ਅਦਾਲਤ ਦਾ ਕਹਿਣਾ ਹੈ ਕਿ ਸਾਧਾਰਨ ਤੌਰ ਤੇ ਸ਼ਬਦ ‘ਗਾ’ ਪਹਿਲੀ ਨਜ਼ਰੇ ਇਹ ਦਸਦਾ ਹੈ ਕਿ ਉਪਬੰਧ ਆਦੇਸ਼ਾਤਮਕ ਅਥਵਾ ਹੁਕਮ-ਵਾਚਕ ਪ੍ਰਕਿਰਤੀ ਦਾ ਹੈ। ਐਪਰ, ਕਾਫ਼ੀ ਗਿਣਤੀ ਦੇ ਕੇਸਾਂ ਦੁਆਰਾ ਇਹ ਗੱਲ ਚੰਗੀ ਤਰ੍ਹਾਂ ਥਿਰ ਹੋ ਚੁੱਕੀ ਹੈ ਕਿ ਅਦਾਲਤ ਇਸ ਗੱਲ ਤੇ ਵਿਚਾਰ ਕਰਨ ਲਗਿਆਂ ਕਿ ਕੀ ਸਿਰਫ਼ ‘ਗਾ’ ਸ਼ਬਦ ਦੀ ਵਰਤੋਂ ਉਸ ਉਪਬੰਧ ਨੂੰ ਆਦੇਸ਼-ਵਾਚਕ ਬਣਾ ਦੇਵੇਗੀ, ਇਹ ਗੱਲ ਵੀ ਸੁਨਿਸਚਿਤ ਕਰੇਗੀ ਕਿ ਵਿਧਾਨਸਾਜ਼ੀ ਪਿਛੇ ਇਰਾਦਾ ਕੀ ਸੀ ਅਤੇ ਉਸ ਨੂੰ ਆਦੇਸ਼ ਵਾਚਕ ਸਮਝਣ ਨਾਲ ਕੀ ਨਤੀਜੇ ਨਿਕਲਣਗੇ।

       ਰਜ਼ਾ ਬਲੰਦ ਸ਼ੂਗਰ ਕੰਪਨੀ , ਲਿਮਟਿਡ ਬਨਾਮ ਐਮ.ਬੀ.ਰਾਮਪੁਰ (ਏ ਆਈ ਆਰ 1965 ਐਸ ਸੀ 895) ਅਨੁਸਾਰ, ‘‘ਇਹ ਸਵਾਲ ਕਿ ਕੀ ਕਿਸੇ ਉਪਬੰਧ ਵਿਚ .........ਸ਼ਬਦ ‘ਗਾ’ ਆਦੇਸ਼ਵਾਚਕ ਹੈ ਜਾਂ ਕੇਵਲ ਨਿਦੇਸ਼ਾਤਮਕ ਕੋਈ ਆਮ ਨਿਯਮ ਨਿਯਤ ਕਰਕੇ ਹਲ ਨਹੀਂ ਕੀਤਾ ਜਾ ਸਕਦਾ ਅਤੇ ਇਸ ਦਾ ਫ਼ੈਸਲਾ ਹਰੇਕ ਕੇਸ ਦੇ ਤੱਥਾਂ ਤੇ ਨਿਰਭਰ ਕਰਦਾ ਹੈ ਅਤੇ ਉਸ ਪ੍ਰਯੋਜਨ ਲਈ ਉਹ ਉਪਬੰਧ ਬਣਾਉਣ ਪਿੱਛੇ ਪ੍ਰਵਿਧਾਨ ਦਾ ਉਦੇਸ਼ ਮੁੱਖ ਕਾਰਕ ਹੈ। ਇਸ ਸਬੰਧੀ ਕਿ ਕੀ ਕੋਈ ਖ਼ਾਸ ਉਪਬੰਧ  ਆਦੇਸ਼ਾਤਮਕ ਹੈ ਜਾਂ ਨਿਦੇਸ਼ਾਤਮਕ ਇਹ ਵੇਖਣਾ ਜ਼ਰੂਰੀ ਹੈ ਕਿ ਉਸ ਉਪਬੰਧ ਦਾ ਪ੍ਰਯੋਜਨ ਅਤੇ ਪ੍ਰਕਿਰਤੀ ਕੀ ਹੈ, ਉਹ ਉਪਬੰਧ ਬਣਾਉਣ ਪਿੱਛੇ  ਵਿਧਾਨ ਮੰਡਲ ਦਾ ਇਰਾਦਾ ਕੀ ਸੀ, ਉਸ ਉਪਬੰਧ ਨੂੰ ਨਿਦੇਸ਼ਾਤਮਕ ਜਾਂ ਆਦੇਸ਼ਾਤਮਕ ਸਮਝਣ ਦੇ ਨਤੀਜੇ ਵਜੋਂ ਜਨਤਾ ਨੂੰ ਸਾਧਾਰਨ ਤੌਰ ਤੇ ਗੰਭੀਰ ਅਸੁਵਿਧਾਵਾਂ ਜਾਂ ਕਿਸ ਕਿਸਮ ਦੇ ਅਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਸ ਹੀ ਵਿਸ਼ੇ ਬਾਬਤ ਕਿਸੇ ਖ਼ਾਸ ਉਪਬੰਧ ਨਾਲ ਉਸ ਉਪਬੰਧ ਦੇ ਸਬੰਧ ਕਿਸ ਤਰ੍ਹਾਂ ਦੇ ਹੋਣਗੇ, ਅਤੇ ਉਸ ਦੀ ਭਾਸ਼ਾ ਸਮੇਤ ਉਪਰੋਕਤ ਸਾਰੀਆਂ ਗੱਲਾਂ ਕਿਸੇ ਸਿਟੇ ਤੇ ਪਹੁੰਚਣ ਲਈ ਸਨਮੁੱਖ ਰਖਣੀਆਂ ਪੈਣਗੀਆਂ।’’

       ਵਾਲੀ ਪੇਰੋ  ਬਨਾਮ ਪੇਰਨੇਦਉ ਲੋਪੇਜ਼ (ਏ ਆਈ ਆਰ 1989 ਐਸ ਸੀ 2206) ਵਿਚ ਸਵਾਲ ਇਹ ਸੀ ਕਿ ਵਾਕੰਸ਼ ‘‘Shall be signed by witness” ਨਿਦੇਸ਼ਾਤਮਕ ਹੈ ਜਾਂ ਆਦੇਸ਼ਾਤਮਕ। ਉਸ ਵਿਚ ਕਰਾਰ ਦਿੱਤਾ ਗਿਆ ਹੈ ਕਿ ਇਸ ਵਾਕੰਸ਼ ਦਾ ਨਿਦੇਸ਼ਾਤਮਕ ਜਾਂ ਆਦੇਸ਼ਾਤਮਕ ਹੋਣਾ ਕੇਸ  ਵਿਚ ਵਿਚਾਰੇ ਜਾਣ ਵਾਲੇ ਤੱਥਾਂ ਤੇ ਨਿਰਭਰ ਕਰਦਾ ਹੈ। ਜ਼ਾਬਤੇ ਦੇ ਨਿਯਮਾਂ ਦਾ ਅਰਥ-ਨਿਰਨਾ ਅਖਰੀ ਅਰਥਾਂ ਵਿਚ ਨਹੀਂ ਸਗੋਂ ਅਮਲੀ ਪੱਖ ਨੂੰ ਮੁੱਖ ਰੱਖ ਕੇ ਕਰਨਾ ਚਾਹੀਦਾ ਹੈ ਤਾਂ ਜੋ ਨਿਆਂ ਹੋ ਸਕੇ। ਇਹ ਕਰਾਰ ਦਿੱਤਾ ਗਿਆ ਕਿ ਦਸਖ਼ਤਾਂ ਦੀ ਲੋੜ ਨਿਦੇਸ਼ਾਤਮਕ ਹੈ ਅਤੇ ਜਿਥੇ ਗਵਾਹ ਦੇ ਬਿਆਨ ਦੀਆਂ ਦਰੁਸਤੀਆਂ ਅਤੇ ਪ੍ਰਮਾਣੀਕਤਾ ਬਾਰੇ ਕੋਈ ਵਿਵਾਦ ਨ ਹੋਵੇ ਉਥੇ ਦਸਖ਼ਤ ਕਰਨ ਵਿਚ ਉਕਾਈ ਮਾਰੂ ਨਹੀਂ ਹੈ।    


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.