ਘਾਣੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਾਣੀ (ਨਾਂ,ਇ) 1 ਤੂੜੀ ਰਲਾ ਕੇ ਪਾਣੀ ਨਾਲ ਗੁੰਨ੍ਹੀ ਮਿੱਟੀ 2 ਚੱਕੀ ਕੋਹਲੂ ਆਦਿ ਵਿੱਚ ਇੱਕ ਵੇਰ ਪਾਈ ਅਨਾਜ ਦੀ ਮਿਕਦਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘਾਣੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਾਣੀ [ਨਾਂਇ] ਪੀੜਨ ਜਾਂ ਪਕਾਉਣ ਆਦਿ ਲਈ ਕੋਹਲੂ ਜਾਂ ਕੜਾਹੇ ਆਦਿ ਵਿੱਚ ਇੱਕ ਵਾਰੀ ਪਾਈ ਜਾਣ ਵਾਲ਼ੀ ਰਸਦ ਦੀ ਮਿਕਦਾਰ, ਘਾਣ , ਗਾਰਾ (ਲਿਪਾਈ ਆਦਿ ਲਈ ਚੰਗੀ ਤਰ੍ਹਾਂ ਤਿਆਰ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘਾਣੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਣੀ ਸੰਗ੍ਯਾ—ਦੇਖੋ, ਘਾਣ ੪. “ਸਭਿ ਰੋਗ ਗਵਾਏ ਦੁਖਾ ਘਾਣਿ.” (ਮ: ੪ ਵਾਰ ਸੋਰ) ੨ ਘਾਣ ਦਾ ਇਸਤ੍ਰੀ ਲਿੰਗ. ਦੇਖੋ, ਘਾਣ ੨. “ਲੇਖਾ ਧਰਮ ਭਇਆ ਤਿਲੁ ਪੀੜੇ ਘਾਣੀ.” (ਬਿਹਾ ਛੰਤ ਮ: ੫) ੩ ਦੇਖੋ, ਘਾਣ ੧. “ਰਣ ਵਿਚ ਘੱਤੀ ਘਾਣੀ ਲੋਹੂ ਮਿੰਜ ਦੀ.” (ਚੰਡੀ ੩) ੪ ਸਿੰਧੀ. ਘਾਣੀ. ਵਿਪਦਾ. ਮੁਸੀਬਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘਾਣੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘਾਣੀ (ਸੰ.। ਦੇਖੋ , ਘਾਣਿ) ਤਿਲ ਸਰ੍ਹੋਂ ਆਦ ਦਾ ਇਕ ਵੇਰ ਦਾ ਪ੍ਰਾਗਾ ਜੋ ਕੋਲ੍ਹੂ ਵਿਚ ਪਾਇਆ ਜਾਏ। ਇਸ ਤੋਂ ਘਾਣੀ ਪੀੜਨਾ ਕ੍ਰਿਯਾ ਪਦ ਬਣਿਆ ਹੈ। ਅਰਥ ਹੈ ਕੋਹਲੂ ਵਿਚ ਪਾ ਕੇ ਨਿਪੀੜਨਾ। ਯਥਾ-‘ਘਾਣੀ ਪੀੜਤੇ ਸਤਿਗੁਰ ਲੀਏ ਛਡਾਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1735, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਘਾਣੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘਾਣੀ, (ਘਾਣ+ਈ) \ ਇਸਤਰੀ ਲਿੰਗ : ੧. ਵੇਲਣਾ, ਚੱਕੀ, ਕੋਹਲੂ ਆਦਿ ਵਿੱਚ ਪੀੜਨ ਲਈ ਇੱਕ ਬਾਰ ਪਾਈ ਜਾਣ ਵਾਲੀ ਜਿਨਸ ਦੀ ਮਿਕਦਾਰ; ੨. ਰਸ ਦੀ ਉਹ ਮਿਕਦਾਰ ਜੋ ਇੱਕ ਵਾਰ ਕੜਾਹੇ ਵਿੱਚ ਗੁੜ ਪਕਾਉਣ ਲਈ ਪਾਈ ਜਾਵੇ; ੩. ਪਕਵਾਨ ਦੀ ਉਹ ਮਿਕਦਾਰ ਜੋ ਇੱਕ ਵਾਰ ਤਲਣ ਲਈ ਕੜਾਹੀ ਵਿੱਚ ਛੱਡੀ ਜਾਵੇ ; ੪. ਲਿਪਾਈ ਆਦਿ ਲਈ ਤਿਆਰ ਕੀਤਾ ਗਾਰਾ; ੫. ਮਲਾਈ ਦੀ ਬਰਫ਼ ਵੇਚਣ ਵਾਲਿਆਂ ਦਾ ਜਮਾਇਆ ਹੋਇਆ ਚੱਕਾ; ੬. ਸਾਬਣ ਦਾ ਜਮਾਇਆ ਭਿੱਨਾ

–ਘਾਣੀ ਉੱਤਰਨਾ (ਉਤਾਰਨਾ), ਕਿਰਿਆ  ਸਮਾਸੀ : ਕੜਾਹੇ ਵਿਚੋਂ ਤਲ ਕੇ (ਪਕਵਾਨ) ਨਿਕਲਣਾ

–ਘਾਣੀ ਕੱਢਣਾ, ਕਿਰਿਆ  ਸਮਾਸੀ :  ਪੂਰ ਕੱਢਣਾ, ਤੇਲ ਪੀੜਨਾ

–ਘਾਣੀ ਕਰਨਾ, ਕਿਰਿਆ  ਸਮਾਸੀ : ਗਾਰਾ ਬਣਾਉਣਾ, ਘਾਣੀ ਤਿਆਰ ਕਰਨਾ

–ਘਾਣੀ ਪਾਉਣਾ, ਕਿਰਿਆ  ਸਮਾਸੀ : ਕੜਾਹੇ ਵਿੱਚ ਤਲਣ ਲਈ ਪੂਰ ਪਾਉਣਾ (ਭਾਈ ਬਿਸ਼ਨਦਾਸ ਪੁਰੀ)

–ਘਾਣੀ ਪੀੜਨਾ, ਕਿਰਿਆ  ਸਮਾਸੀ ਕੋਹਲੂ ਵਿੱਚ ਪਾ ਕੇ ਸਰ੍ਹੋਂ ਆਦਿ ਨੂੰ ਪੀੜਨਾ;  ਮੁਹਾਵਰਾ : ਬਹੁਤ ਦੁੱਖ ਦੇਣਾ, ਸਰਬਨਾਸ ਕਰਨਾ

–ਘਾਣੀ ਪੁੱਟਣਾ, ਕਿਰਿਆ  ਸਮਾਸੀ : ਘਾਣੀ ਬਚਾਉਣ ਲਈ ਧਰਤੀ ਵਿੱਚੋਂ ਕਹੀ ਨਾਲ ਮਿੱਟੀ ਪੁੱਟ ਕੇ ਵੱਖ ਢੇਰੀ ਕਰਨਾ

–ਘਾਣੀ ਮਾਰਨਾ, ਮੁਹਾਵਰਾ : ਘਾਣੀ ਕਰਨਾ

–ਘਾਣੀ ਵਿੱਚ ਫਸਣਾ, ਮੁਹਾਵਰਾ : ਮੁਸੀਬਤ ਵਿੱਚ ਪੈਣਾ, ਖਲਜਗਣ ਵਿੱਚ ਫਸਣਾ

–ਘਾਣੀ ਵਿੱਚ ਲੱਤ ਮਾਰਨਾ, ਮੁਹਾਵਰਾ : ਲੱਤ ਨਾਲ ਲਤਾੜ ਕੇ ਘਾਣੀ ਤਿਆਰ ਕਰਨਾ

–ਕੱਚੀ ਘਾਣੀ, ਇਸਤਰੀ ਲਿੰਗ : ੧. ਉਹ ਗਾਰਾ ਜਿਸ ਵਿੱਚ ਤੂੜੀ ਨਾ ਪਾਈ ਹੋਵੇ; ੨. ਕੋਹਲੂ ਦਾ ਪੀੜਿਆ ਤੇਲ ਜਿਸ ਵਿੱਚ ਗਰਮ ਤੇਲ ਨਾ ਪਾਇਆ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 19, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-06-03-14-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.