ਘੋਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋਲ ( ਨਾਂ , ਪੁ ) ਇੱਕ ਦੂਜੇ ਨੂੰ ਢਾਹੁਣ ਵਾਲਾ ਭਲਵਾਨਾਂ ਦਾ ਮੁਕਾਬਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘੋਲ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Solution ( ਸਅਲੂਸ਼ਅਨ ) ਘੋਲ : ਇਹ ਇਕ ਪ੍ਰਕਿਰਿਆ ਹੈ , ਜਿਸ ਦੁਆਰਾ ਮੂਲ-ਤੱਤ ( the solute ) ਜੋ ਠੋਸ ਜਾਂ ਗੈਸਾਂ ਦੇ ਰੂਪ ਵਿੱਚ ਹੋਣ , ਪਰ ਜਦੋਂ ਉਹ ਤਰਲ ( the solvent ) ਨਾਲ ਮਿਲਦੇ ਹਨ ਤਦ ਉਹ ਦ੍ਰਵ ਦਸ਼ਾ ਅਖ਼ਤਿਆਰ ਕਰ ਲੈਂਦੇ ਹਨ । ਰਸਾਇਣਿਕ ਛਿੱਜਣ ਦੁਆਰਾ ਠੋਸ ਚਟਾਨਾਂ ਪਾਣੀ ਵਿੱਚ ਘੁਲ ਜਾਂਦੀਆਂ ਹਨ । ਪਰ ਚੂਨਾਮਈ ਚਟਾਨਾਂ ( calcareous rocks ) ਵਰਖਾ ਜਲ ਨਾਲ ਵਧੇਰੇ ਪ੍ਰਭਾਵਿਤ ਹੁੰਦੀਆਂ ਹਨ , ਕਿਉਂਕਿ ਵਾਯੂਮੰਡਲ ਤੋਂ ਕਾਰਬਨਡਾਇਆਕ-ਸਾਈਡ ( carbondioxide ) ਵਰਖਾ ਵਿਚ ਜਮ੍ਹਾ ਹੋ ਜਾਂਦੀ ਹੈ , ਜਿਸ ਨਾਲ ਕੁਝ ਤੇਜ਼ਾਬੀਪਣ ਆ ਜਾਂਦਾ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਘੋਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋਲ . ਦੇਖੋ , ਘੋਲਣਾ । ੨ ਸੰ. ਸੰਗ੍ਯਾ— ਅਧਰਿੜਕ. ਮਠਾ । ੩ ਖੱਟੀ ਲੱਸੀ. ਤਕ੍ਰ । ੪ ਕੇਸ ਧੋਣ ਦਾ ਖਾਰ । ੫ ਦੇਖੋ , ਘੁਲਣਾ. “ ਇਸ ਪ੍ਰਕਾਰ ਬਹੁ ਘੋਲ ਦਿਖਾਯੋ.” ( ਗੁਪ੍ਰਸੂ ) ਕੁਸ਼ਤੀ ਵਿਖਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4590, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੋਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘੋਲ ( ਕ੍ਰਿ. । ਪੰਜਾਬੀ ਘੁਲਨਾ = ਖੁਰ ਕੇ ਪਾਣੀ ਆਦਿ ਦ੍ਰੱਵ ਵਿਚ ਰਲ ਜਾਣਾ ਇਸ ਦਾ ਪ੍ਰੇਰਣਾਰਥ ਸਰੂਪ ਹੈ ਘੋਲਨਾ । ਘੋਲਨਾ ਤੋਂ ਘੇਲ । ਦੇਖੋ , ਘੁਲ ) ੧. ਖੋਰ ਕੇ । ਝੋਲ ਕੇ । ਯਥਾ-‘ ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ’ ।

੨. ( ਪੰਜਾਬੀ ਘੁਲਨਾ = ਗੋਲ ਚੱਕ੍ਰ ਵਿਚ ਟੁਰਨਾ , ਜਿਹਾ ਕੁ ਹਵਾ ਦਾ ਘੁਲਨਾ , ਪੌਣ ਘੁਲ ਪਈ ਹੈ । ਉਸ ਦਾ ਪ੍ਰੇਰਣਾਰਥਕ ਰੂਪ ਹੈ ਘੋਲਨਾ = ਫੇਰਨਾ , ਵਾਰਨਾ , ਘੁੰਮਾਉਣਾ ) ਬਲਿਹਾਰ , ਸਦਕੇ , ਵਾਰੀ । ਯਥਾ-‘ ਘੋਲਿ ਘੁਮਾਈ ਲਾਲਨਾ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4545, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.