ਚਉਕੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚਉਕੀ. ਸੰਗ੍ਯਾ—ਚੌਕੀ. ਚਾਰ ਪਾਵਿਆਂ ਵਾਲਾ ਕੁਰਸੀ ਆਦਿ ਆਸਨ. “ਚੰਦਨ ਚਉਕੀ ਚਾਰੁ ਡਸਾਈ.” (ਗੁਪ੍ਰਸੂ) ੨ ਚਾਰ ਪਹਿਰੇਦਾਰਾਂ ਦੀ ਟੋਲੀ. “ਚਉਕੀ ਚਉਗਿਰਦ ਹਮਾਰੇ.” (ਸੋਰ ਮ: ੫) ੩ ਚਾਰ ਰਾਗੀਆਂ ਦੀ ਮੰਡਲੀ. “ਗਾਵਤ ਚਉਕੀ ਸਬਦ ਪ੍ਰਕਾਸ.” (ਗੁਪ੍ਰਸੂ) ਦੇਖੋ, ਚਾਰ ਚੌਕੀਆਂ । ੪ ਭਜਨਮੰਡਲੀ, ਜੋ ਪਰਿਕ੍ਰਮਾ ਕਰਦੀ ਹੋਈ ਸ਼ਬਦ ਗਾਵੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 595, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਉਕੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਉਕੀ* (ਸੰ.। ਪੰਜਾਬੀ ਚਾਰ ਆਦਮੀ ਜਿਥੇ ਰਾਤ ਦੇ ਚਾਰ ਪਹਿਰਾਂ ਵਿਚ ਵਾਰੀ ਵਾਰੀ ਪਹਿਰਾ ਦੇਣ ਸੋ ਚੌਕੀ। ਇਸ ਤੋਂ ਚੌਂਕੀ ਦਾ ਅਰਥ ਰਾਖੀ ਬਣ ਗਿਆ ਹੈ) ਰਾਖੀ, ਪਹਿਰਾ (ਗੁਰਾਂ ਦੇ ਸ਼ਬਦ ਦਾ)। ਯਥਾ-‘ਚਉਕੀ ਚਉਗਿਰਦ ਹਮਾਰੇ’।

----------

* ਚਾਰ ਤਰਾਂ ਦੇ ਅੱਡ ਅੱਡ ਸਾਜ਼ ਲੈ ਕੇ ਜਥਾ ਬਣ ਕੇ ਸ਼ਬਦ ਕੀਰਤਨ ਕਰਨ ਨੂੰ -ਚਉਕੀ- ਸਿੱਖਾਂ ਵਿਚ ਕਹਿੰਦੇ ਹਨ। ਇਸ ਤੋਂ ਇਹ ਪਦ ਸ਼ਬਦ ਕੀਰਤਨ ਦੇ ਅਰਥਾਂ ਵਿਚ ਬੀ ਆਯਾ ਹੈ। ਸ੍ਰੀ ਦਰਬਾਰ ਸਾਹਿਬ ਜੀ ਪੰਜ ਚਉਕੀਆਂ ਬੜੀਆਂ ਪ੍ਰਸਿੱਧ ਹਨ।

ਚਾਰ ਪੈਰਾਂ ਵਾਲੀ ਲੱਕੜੀ ਨੂੰ ਬੀ ਚਉਂਕੀ ਕਹਿੰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚਉਕੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚਉਕੀ, ਇਸਤਰੀ ਲਿੰਗ : ਚੌਕੀ : ‘ਚਉਕੀ ਚਉਗਿਰਦ ਹਮਾਰੇ’

(ਸੋਰਠ ਮਹਲਾ ੫)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-01-12-02-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.