ਚਕੋਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕੋਰ ( ਨਾਂ , ਪੁ ) ਚੰਦਰਮਾ ਨਾਲ ਲਿਵ ਲਾਈ ਰੱਖਣ ਦਾ ਪ੍ਰੇਮੀ ਸਮਝਿਆ ਜਾਂਦਾ ਕੁੱਕੜ ਦੇ ਅਕਾਰ ਦਾ ਪਹਾੜੀ ਪੰਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕੋਰ 1 [ ਨਾਂਪੁ ] ਪਹਾੜੀ ਤਿੱਤਰ , ਇੱਕ ਪ੍ਰਸਿੱਧ ਪੰਖੇਰੂ 2 [ ਵਿਸ਼ੇ ] ਚਕੋਰ , ਚਹੁੰ ਬਾਹੀਆਂ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕੋਰ . ਸੰ. ਸੰਗ੍ਯਾ— ਪਹਾੜੀ ਤਿੱਤਰ , ਜੋ ਲਾਲ ਟੰਗਾਂ ਵਾਲਾ ਹੁੰਦਾ ਹੈ. Greek partridge. ਇਸ ਦੀ ਕਵੀਆਂ ਨੇ ਚੰਦ੍ਰਮਾ ਨਾਲ ਪ੍ਰੀਤਿ ਦੱਸੀ ਹੈ. ਜ੍ਯੋਤਸ੍ਨਾਪ੍ਰਿਯ. “ ਮਨ ਪ੍ਰੀਤਿ ਚੰਦ ਚਕੋਰ.” ( ਬਿਲਾ ਅ : ਮ : ੫ ) ਪੁਰਾਣੇ ਸਮੇਂ ਰਾਜੇ ਪ੍ਰੇਮ ਨਾਲ ਚਕੌਰ ਪਾਲਦੇ ਸਨ ਅਤੇ ਖਾਣ ਯੋਗ੍ਯ ਪਦਾਰਥ ਚਕੋਰ ਅੱਗੇ ਰਖਦੇ , ਜੇ ਚਕੋਰ ਤੇ ਉਨ੍ਹਾਂ ਨੂੰ ਵੇਖਕੇ , ਬੁਰਾ ਅਸਰ ਨਾ ਹੋਵੇ , ਤਦ ਖਾਂਦੇ ਸਨ. ਵਿਸ਼੍ਵਾਸ ਇਹ ਸੀ ਕਿ ਜੇ ਖਾਣੇ ਵਿੱਚ ਜ਼ਹਿਰ ਹੋਵੇ , ਤਦ ਚਕੋਰ ਦੇ ਦੇਖਣਸਾਰ ਨੇਤ੍ਰ ਲਾਲ ਹੋ ਜਾਂਦੇ ਹਨ ਅਰ ਤੁਰਤ ਮਰ ਜਾਂਦਾ ਹੈ , ਇਸੇ ਲਈ ਚਕੋਰ ਦਾ ਨਾਮ “ ਵਿ੄ਦਸ਼੗ਨਮ੍ਰਿਤ੍ਯੁਕ” ਹੈ.

ਅਨੇਕ ਕਵੀਆਂ ਨੇ ਚਕੋਰ ਨੂੰ ਅੰਗਾਰ ਖਾਣ ਵਾਲਾ ਲਿਖਿਆ ਹੈ , ਜੇਹਾ ਕਿ— “ ਚੁੰਚਨ ਚਾਪ ਚਹੂੰ ਦਿਸਿ ਡੋਲਤ ਚਾਰੁ ਚਕੋਰ ਅੰਗਾਰਨ ਭੋਰੈਂ.” ( ਕੇਸ਼ਵ ) ਇਸ ਦਾ ਮੂਲ ਇਹ ਹੈ ਕਿ ਚਕੋਰ ਰਿੰਗਣਜੋਤਿ ( Glow-worm ) ਖਾਇਆ ਕਰਦਾ ਹੈ , ਉਸ ਦੇ ਭੁਲੇਵੇਂ ਅੰਗਾਰ ਨੂੰ ਚੁਗਣ ਲਗ ਜਾਂਦਾ ਹੈ । ੨ ਦੇਖੋ , ਚਿਤ੍ਰਪਦਾ ੨ ਅਤੇ ਸਵੈਯੇ ਦਾ ਰੂਪ ੧੧ । ੩ ਚੌਕੋਰ. ਦੇਖੋ , ਚੁਕੋਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਕੋਰ ਸੰਸਕ੍ਰਿਤ ਚਕੋਰ : । ਪ੍ਰਾਕ੍ਰਿਤ ਚਕੑਕ । ਤਿੱਤਰ ਦੀ ਜਾਤੀ ਦਾ ਇਕ ਪੰਛੀ । ਕਿਹਾ ਜਾਂਦਾ ਹੈ ਕਿ ਚੰਦਰਮਾ ਦੀਆਂ ਕਿਰਣਾਂ ਇਸ ਦਾ ਅਹਾਰ ਹਨ , ਚਕੋਰ- ਮਨਿ ਪ੍ਰੀਤਿ ਚੰਦ ਚਕੋਰ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਕੋਰ : ਇਹ ਏਵੀਜ਼ ਸ਼੍ਰੇਣੀ ( ਜਾਂ ਪੰਛੀ-ਸ਼੍ਰੇਣੀ ) ਦੀ ਫੇਜ਼ੀਐਨਡੀ ਕੁਲ ਦਾ ਪੰਛੀ ਹੈ । ਇਸ ਦਾ ਪ੍ਰਾਣੀ ਵਿਗਿਆਨਕ ਨਾਂ ਕੈਕਾਬਿਸ ਚਕੋਰ ( Caccabis chukor ) ਹੈ । ਇਹ ਤਿੱਤਰ ਵਰਗਾ ਪੰਛੀ ਹੈ । ਇਸ ਦਾ ਸੁਭਾਅ ਅਤੇ ਆਦਤਾਂ ਵੀ ਤਿੱਤਰ ਨਾਲ ਕਾਫ਼ੀ ਮਿਲਦੀਆਂ-ਜੁਲਦੀਆਂ ਹਨ । ਪਾਲਤੂ ਹੋ ਜਾਣ ਤੇ ਇਹ ਵੀ ਤਿੱਤਰ ਦੀ ਤਰ੍ਹਾਂ ਆਪਣੇ ਮਾਲਕ ਦੇ ਪਿੱਛੇ ਪਿੱਛੇ ਫਿਰਦਾ ਰਹਿੰਦਾ ਹੈ । ਇਸ ਦਾ ਸ਼ਿਕਾਰ ਕੀਤਾ ਜਾਂਦਾ ਹੈ । ਇਸ ਦਾ ਮਾਸ ਬਹੁਤ ਸੁਆਦਲਾ ਹੁੰਦਾ ਹੈ । ਇਹ ਮੈਦਾਨਾਂ ਨਾਲੋਂ ਪਹਾੜਾਂ ਵਿਚ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ । ਇਸ ਦੇ ਬੱਚੇ ਅੰਡਿਆਂ ਵਿਚੋਂ ਬਾਹਰ ਆਉਂਦੇ ਹੀ ਦੌੜਨ ਲਗਦੇ ਹਨ ।

                ਸਾਹਿਤ ਵਿਚ ਇਸ ਪੰਛੀ ਦਾ ਬਹੁਤ ਜ਼ਿਕਰ ਆਉਂਦਾ ਹੈ । ਇਸ ਬਾਰੇ ਕਵੀਆਂ ਨੇ ਕਲਪਨਾ ਕੀਤੀ ਹੈ ਕਿ ਇਹ ਸਾਰੀ ਰਾਤ ਚੰਦ ਵਲ ਦੇਖਦਾ ਰਹਿੰਦਾ ਹੈ ਅਤੇ ਚਿੰਗਾਰੀਆਂ ਨੂੰ ਚੰਦ ਦੇ ਟੁਕੜੇ ਸਮਝ ਕੇ ਚੁਣਦਾ ਰਹਿੰਦਾ ਹੈ । ਇਸ ਵਿਚ ਸਚਾਈ ਇਹ ਹੈ ਕਿ ਇਹ ਕੀਟ-ਆਹਾਰੀ ਪੰਛੀ ਹੈ ਅਤੇ ਚਿੰਗਾਰੀਆਂ ਨੂੰ ਜੁਗਨੂੰ ( ਜਾਂ ਹੋਰ ਚਮਕਣ ਵਾਲੇ ਕੀਟ ) ਸਮਝ ਕੇ ਉਨ੍ਹਾਂ ਉੱਤੇ ਭਾਵੇਂ ਚੁੰਝ ਮਾਰ ਲਵੇ ਪਰ ਵਾਸਤਵ ਵਿਚ ਨਾ ਤਾਂ ਇਹ ਅੱਗ ਦੇ ਟੁਕੜੇ ਖਾਂਦਾ ਹੈ ਤੇ ਨਾ ਹੀ ਸਾਰੀ ਰਾਤ ਚੰਦ ਵੱਲ ਦੇਖਦਾ ਰਹਿੰਦਾ ਹੈ ।

                  ਇਸ ਬਾਰੇ ਇਹ ਗੱਲ ਵੀ ਪ੍ਰਸਿੱਧ ਹੈ ਕਿ ਜ਼ਹਿਰ ਮਿਲੀ ਹੋਈ ਕੋਈ ਖਾਣ ਵਾਲੀ ਚੀਜ਼ ਦੇਖਦੇ ਹੀ ਇਸ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਇਹ ਮਰ ਜਾਂਦਾ ਹੈ । ਕਹਿੰਦੇ ਹਨ ਕਿ ਭੋਜਨ ਦੀ ਪ੍ਰੀਖਿਆ ਲਈ ਪੁਰਾਣੇ ਜ਼ਮਾਨੇ ਵਿਚ ਰਾਜੇ ਮਹਾਰਾਜੇ ਇਸ ਨੂੰ ਪਾਲਦੇ ਸਨ ।

                  ਹ. ਪੁ.– – ਹਿੰ. ਵਿ. ਕੋ. 4 : 150


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1866, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.