ਚੌਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਕਾ 1 [ਨਾਂਪੁ] ਚਾਰ ਦਾ ਅੰਕ; ਕ੍ਰਿਕਟ ਦੀ ਖੇਡ ਵਿੱਚ ਗੇਂਦ ਦੇ ਮੈਦਾਨ ਦੀ ਸੀਮਾ ਨਾਲ਼ ਵੱਜਣ’ਤੇ ਮਿਲੀਆਂ ਦੌੜਾਂ 2 [ਨਾਂਪੁ] ਖੇਤਾਂ ਵਿੱਚ ਉਚੇਚੀਆਂ ਬਣਾਈਆਂ ਵੱਟਾਂ ਉੱਤੇ ਹੱਥ ਨਾਲ਼ ਬੀਜ

ਬੀਜਣ ਦਾ ਢੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੌਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਕਾ. ਦੇਖੋ, ਚਉਕਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੌਕਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੌਕਾ: ਭਾਰਤੀ ਸੰਸਕ੍ਰਿਤੀ ਵਿਚ ਰਸੋਈ ਜਾਂ ਪਾਕਸ਼ਾਲਾ ਦੀ ਪਵਿਤਰਤਾ ਉਤੇ ਬਹੁਤ ਬਲ ਦਿੱਤਾ ਗਿਆ ਹੈ। ਖੁਲ੍ਹੀ ਰਸੋਈ ਜਾਂ ਬਿਨਾ ਛਤ ਦੇ ਰਸੋਈ ਨੂੰ ਆਮ ਤੌਰ ’ਤੇ ‘ਚੌਕਾ’ ਕਿਹਾ ਜਾਂਦਾ ਹੈ। ‘ਚੌਕਾ’ ਸ਼ਬਦ ਸ਼ਾਇਦ ‘ਚੌ-ਕਾਰ’ (ਚਾਰ ਲਕੀਰਾਂ) ਦਾ ਸੰਖਿਪਤ ਰੂਪ ਹੋਵੇ। ਆਮ ਘਰਾਂ ਵਿਚ ਰਸੋਈ (ਪਾਕਸ਼ਾਲਾ) ਤੋਂ ਛੁਟ , ਚਾਰ ਗੁਠਾਂ ਵਾਲਾ ਇਕ ਚੌਕਾ ਵੀ ਹੁੰਦਾ ਹੈ। ਇਹ ਘਰ ਦੇ ਖੁਲ੍ਹੇ ਵੇਹੜੇ ਜਾਂ ਦਾਲਾਨ ਵਿਚ ਚਾਰ ਕਾਰਾਂ/ਲਕੀਰਾਂ ਵਾਹ ਕੇ ਅਤੇ ਕਈ ਵਾਰ ਆਮ ਧਰਤੀ ਤੋਂ ਕੁਝ ਉੱਚਾ ਬਣਾ ਲਿਆ ਜਾਂਦਾ ਹੈ ਅਤੇ ਗਊ ਦੇ ਗੋਹੇ ਨਾਲ ਲਿੰਬ-ਪੋਚ ਕੇ ਪਵਿੱਤਰ ਕਰ ਲਿਆ ਜਾਂਦਾ ਹੈ। ਲੋਕ-ਵਿਸ਼ਵਾਸ ਅਨੁਸਾਰ ਚੌਕੇ ਅੰਦਰ ਤਿੰਨ ਦੇਵਤਿਆਂ (ਅੰਨ ਦੇਵਤਾ , ਜਲ ਦੇਵਤਾ ਅਤੇ ਅਗਨੀ ਦੇਵਤਾ) ਦਾ ਨਿਵਾਸ ਹੋਣ ਕਾਰਣ ਇਸ ਨੂੰ ਪਵਿੱਤਰ ਸਮਝਿਆ ਜਾਂਦਾ ਹੈ। ਇਸ ਵਿਚ ਚਮੜੇ ਦੀ ਜੁਤੀ , ਸੂਤਕ ਜਾਂ ਮਾਸਿਕ ਧਰਮ ਵਾਲੀ ਇਸਤਰੀ ਦਾ ਜਾਣਾ ਵਰਜਿਤ ਹੈ। ਜੇ ਕਦੇ ਕੋਈ ਅਵਗਿਆ ਹੋ ਜਾਏ ਤਾਂ ਫਿਰ ਗੋਹੇ ਦਾ ਲੇਪਣ ਦੇ ਲਿਆ ਜਾਂਦਾ ਹੈ।

            ਸਿੱਖ ਧਰਮ ਵਿਚ ਚੌਕੇ ਨੂੰ ਕੋਈ ਉਚੇਚੀ ਮਾਨਤਾ ਪ੍ਰਾਪਤ ਨਹੀਂ ਹੈ। ਇਸ ਸੰਬੰਧ ਵਿਚ ਗੁਰੂ ਨਾਨਕ ਦੇਵ ਜੀ ਨੇ ‘ਆਸਾ ਕੀ ਵਾਰ ’ ਵਿਚ ਕਿਹਾ ਹੈ ਕਿ ਚੌਕਾ ਲਿੰਬ ਪੋਚ ਕੇ ਪਵਿੱਤਰ ਕੀਤਾ ਜਾਂਦਾ ਹੈ, ਪਰ ਉਸ ਵਿਚ ਬੈਠਣ ਵਾਲਾ ਝੂਠਾ ਹੈ। ਫਿਰ ਪਵਿੱਤਰਤਾ ਭਲਾ ਕਿਵੇਂ ਸੰਭਵ ਹੋ ਸਕਦੀ ਹੈ? ਵਿਖਾਵੇ ਦੀ ਪਵਿੱਤਰਤਾ ਦੀ ਥਾਂ ਮਨ ਦੀ ਪਵਿੱਤਰਤਾ ਅਧਿਕ ਮਹੱਤਵ ਰਖਦੀ ਹੈ— ਅਭਾਖਿਆ ਕਾ ਕੁਠਾ ਬਕਰਾ ਖਾਣਾ ਚਉਕੇ ਉਪਰਿ ਕਿਸੈ ਜਾਣਾ ਦੇ ਕੈ ਚਉਕਾ ਕਢੀ ਕਾਰ ਉਪਰਿ ਆਇ ਬੈਠੇ ਕੂੜਿਆਰ (ਗੁ.ਗ੍ਰੰ.472)।

            ਸੰਤ ਕਬੀਰ ਜੀ ਨੇ ਚੌਕੇ ਦੀ ਪਵਿੱਤਰਤਾ ਨੂੰ ਸਵੀਕਾਰ ਨ ਕਰਦਿਆਂ ਸਾਫ਼ ਕਿਹਾ ਹੈ— ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ (ਗੁ.ਗ੍ਰੰ.1195)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚੌਕਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਚੌਕਾ : ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੀ ਇਕ ਨਦੀ ਹੈ ਜੋ ਖੇੜੀ ਦੇ ਸਥਾਨ ਤੇ ਸ਼ਾਰਦਾ ਨਦੀ ਵਿਚੋਂ ਉਸ ਦੀ ਇਕ ਸ਼ਾਖਾ ਦੇ ਤੌਰ ਤੇ ਨਿਕਲਦੀ ਹੈ। ਇਸਦੇ ਵਿਚ ਹੁਣ ਪਾਣੀ ਬਹੁਤਾ ਨਹੀਂ ਹੈ ਪਰ ਇਹ ਖੇੜੀ, ਸੀਤਾਪੁਰ ਅਤੇ ਬਾਰਾ ਬੰਨੀ ਆਦਿ ਸਥਾਨਾਂ ਤੋਂ ਨਿਕਲਦੀ ਹੋਈ ਕਾਫ਼ੀ ਲੰਬਾ ਸਫ਼ਰ ਤੈਅ ਕਰਦੀ ਹੈ ਅਤੇ ਬਰ੍ਹਮਘਾਟ ਦੇ ਨਜ਼ਦੀਕ ਘਾਗਰਾ ਨਦੀ ਵਿਚ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਸ਼ਾਰਦਾ ਨਦੀ ਦੇ ਇਕ ਪੁਰਾਣੇ ਤਲ ਨੂੰ ਵੀ ਚੌਕਾ ਕਿਹਾ ਜਾਦਾ ਹੈ ਜੋ ਹੁਣ ਉਸ ਨਦੀ ਨੂੰ ਪੀਲੀਭੀਤ ਦੇ ਸਥਾਨ ਤੇ ਜਾ ਮਿਲਦੀ ਹੈ।

          ਹ. ਪੁ.––ਇੰਪ. ਗ. ਇੰਡ. 10 : 183


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8079, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਚੁਕ


Ravinder Singh, ( 2022/01/31 09:2314)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.