ਚੰਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਦ ( ਨਾਂ , ਪੁ ) 1 ਪਸ਼ੂਆਂ ਦੇ ਮੱਥੇ ਦਾ ਸਫ਼ੈਦ ਚਟਾਕ 2 ਰਾਤ ਸਮੇਂ ਚਾਨਣ ਕਰਨ ਵਾਲਾ ਗ੍ਰਹਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੰਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਦ 1 [ ਨਾਂਪੁ ] ਚੰਨ , ਪ੍ਰਿਥਵੀ ਦਾ ਉਪਗ੍ਰਹਿ; ਇੱਕ ਗਹਿਣਾ; ਪਿਆਰੇ ਬਾਲਕ ਦਾ ਸੰਬੋਧਨੀ ਨਾਮ 2 [ ਨਾਂਪੁ ] ਪਸ਼ੂਆਂ ਦੇ ਮੱਥੇ ਦਾ ਚਿੱਟਾ ਫੁੱਲ 3 [ ਵਿਸ਼ੇ ] ਕੁਝ , ਥੋੜ੍ਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4674, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਦ . ਸੰ. चन्द्. ਧਾ— ਚਮਕਣਾ , ਖ਼ੁਸ਼ ਹੋਣਾ । ੨ ਸੰ. ਚੰਦ੍ਰ. ਸੰਗ੍ਯਾ— ਚੰਦ੍ਰਮਾ. ਚਾਂਦ. “ ਚੰਦ ਦੇਖਿ ਬਿਗਸਹਿ ਕਉਲਾਰ.” ( ਬਸੰ ਮ : ੫ ) ਦੇਖੋ , ਸੋਮ ੨ । ੩ ਇੱਕ ਸੰਖ੍ਯਾ ਬੋਧਕ , ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. “ ਚੰਦ ਅਗਨਿ ਰਸ ਮਹੀ ਗਿਨ ਭਾਦੋਂ ਪੂਰਨਮਾਸ.” 1  ( ਗੁਪ੍ਰਸੂ ) ਅਰਥਾਤ ੧੬੩੧ । ੪ ਚੰਦ੍ਰਸ੍ਵਰ. ਇੜਾ ਨਾੜੀ. “ ਚੰਦ ਸਤ ਭੇਦਿਆ.” ( ਮਾਰੂ ਜੈਦੇਵ ) ਦੇਖੋ , ਚੰਦਸਤ ੨ । ੫ ਭਾਵ— ਆਤਮਾ. “ ਚੰਦੁ ਗੁਪਤੁ ਗੈਣਾਰਿ.” ( ਬਿਲਾ ਥਿਤੀ ਮ : ੧ ) ਆਤਮਾ ਗੁਪਤ ਹੈ ਦਸਮਦ੍ਵਾਰ ਵਿੱਚ । ੬ ਚੌਹਾਨਵੰਸ਼ੀ ਪ੍ਰਿਥੀਰਾਜ ਦਿੱਲੀਪਤਿ ਦੇ ਦਰਬਾਰ ਦਾ ਭੂ੄ਣ ਚੰਦਕਵਿ , ਜਿਸ ਨੇ ੬੯ ਅਧ੍ਯਾਵਾਂ ਦਾ ਪ੍ਰਿਥੀਰਾਜਰਾਯਸੋ” ਨਾਮਕ ਗ੍ਰੰਥ ਰਾਜਪੂਤਵੰਸ਼ ਦਾ ਇਤਿਹਾਸਰੂਪ ਲਿਖਿਆ ਹੈ. ਇਸ ਦਾ ਪ੍ਰਸਿੱਧ ਨਾਮ ਚੰਦ ਬਰਦਾਈ ਹੈ । ੭ ਮਹਾਭਾਰਤ ਦੇ ਉਦਯੋਗ ਪਰਵ ਦਾ ਉਲਥਾਕਾਰ ਇੱਕ ਸੁਨਿਆਰਾ ਕਵਿ । ੮ ਫ਼ਾ ਕੁਛ. ਤਨਿਕ. ਥੋੜਾ. “ ਚੰਦ ਰੋਜ ਚਲਨਾ ਕਿਛੁ ਪਕੜੋ ਕਰਾਰ.” ( ਨਸੀਹਤ ) ੯ ਕਿਤਨਾ. ਕਿਸਕ਼ਦਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੰਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੰਦ ( ਸੰ. । ਸੰਸਕ੍ਰਿਤ ਚੰਦ : ) ੧. ਚੰਦ੍ਰਮਾ , ਚੰਨਧਰਤੀ ਦਾ ਉਪਗ੍ਰਹ ਜੋ ਰਾਤ ਸਮੇਂ ਸੂਰਜ ਨਾਲੋਂ ਮੱਧਮ ਚਾਨਣ ਦੇਂਦਾ ਹੈ । ਯਥਾ-‘ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ’ ।

੨. ਚੰਦ ਤੋਂ ਭਾਵ ਪਰਮਾਤਮਾ । ਯਥਾ-‘ ਚੰਦੁ ਗੁਪਤੁ ਗੈਣਾਰਿ’ ਦਸਮ ਦੁਆਰ ਰੂਪ ਆਕਾਸ ਵਿਖੇ ਪਰਮਾਤਮਾ ਗੁਪਤ ਹੈ ।

੩. ਨਾੜੀ ।                 ਦੇਖੋ , ‘ ਚੰਦ ਸਤ ’

੪. ਵੈਰਾਗ ।             ਦੇਖੋ , ‘ ਚੰਦ ਸੂਰਜ ਕੀ ਪਾਏ ਗੰਢ

੫. ਗਿਆਨ । ਦੇਖੋ , ‘ ਚੰਦੁ ਚੜਿਆ’ , ‘ ਚੰਦੋ ਦੀਪਾਇਆ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.