ਚੰਦਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਦਨ ( ਨਾਂ , ਪੁ ) ਖੁਸ਼ਬੋਦਾਰ ਲੱਕੜ ਅਤੇ ਉਸ ਦਾ ਰੁੱਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੰਦਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਦਨ [ ਨਾਂਪੁ ] ਇੱਕ ਰੁੱਖ ਜਿਸ ਵਿੱਚੋਂ ਬਹੁਤ ਖ਼ੁਸ਼ਬੂ ਆਉਂਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੰਦਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਦਨ . ਸੰ. चन्दन. ਸੰਗ੍ਯਾ— ਇੱਕ ਸੁਗੰਧ ਵਾਲਾ ਬਿਰਛ ਅਤੇ ਉਸ ਦਾ ਕਾਠ , ਜੋ ਸਭ ਦੇ ਚਿੱਤ ਨੂੰ ਚਦਿ ( ਪ੍ਰਸੰਨ ) ਕਰਦਾ ਹੈ. ਸ਼੍ਰੀਗੰਧ. ਸੰਦਲ. L. Santalum album. ਇਹ ਮੈਸੋਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ ਵਿੱਚ ਬਹੁਤ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਸੇ ਤੋਂ ਸਾਰੇ ਇਤਰ ਬਣਾਏ ਜਾਂਦੇ ਹਨ ਅਤੇ ਅਨੇਕ ਰੋਗਾਂ ਲਈ ਵਰਤੀਦਾ ਹੈ. ਚੰਦਨ ਘਸਾਕੇ ਦੇਵਤਾ ਨੂੰ ਚੜ੍ਹਾਇਆ ਜਾਂਦਾ ਹੈ. ਮੱਥੇ ਤੇ ਟਿੱਕਾ ਅਨੇਕ ਹਿੰਦੂ ਲਾਉਂਦੇ ਹਨ. ਗਰਮੀ ਤੋਂ ਹੋਈ ਸਿਰ ਪੀੜ ਨੂੰ ਇਸ ਦਾ ਮੱਥੇ ਤੇ ਕੀਤਾ ਲੇਪ ਬਹੁਤ ਗੁਣਕਾਰੀ ਹੈ. ਚੰਦਨ ਦਾ ਸ਼ਰਬਤ ਪਿੱਤ ਤੋਂ ਹੋਏ ਤਾਪ ਨੂੰ ਦੂਰ ਕਰਦਾ ਹੈ. ਚੰਦਨ ਦੇ ਕਾਠ ਤੇ ਚਿਤਾਈ ਦਾ ਕੰਮ ਬਹੁਤ ਸੁੰਦਰ ਹੁੰਦਾ ਹੈ. ਇਸ ਤੋਂ ਬਣੇ ਕਲਮਦਾਨ ਡੱਬੇ ਆਦਿਕ ਦੂਰ ਦੂਰ ਜਾਂਦੇ ਅਤੇ ਬਹੁਤ ਮੁੱਲ ਪਾਉਂਦੇ ਹਨ. “ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ.” ( ਵਾਰ ਜੈਤ ) ੨ ਇੱਕ ਕਵਿ , ਜੋ ਗੂਢ ਅਰਥ ਵਾਲਾ ਸਵੈਯਾ ਬਣਾਕੇ ਦਸ਼ਮੇਸ਼ ਦੇ ਦਰਬਾਰ ਹਾਜਿਰ ਹੋਇਆ ਸੀ ਅਤੇ ਖ਼ਿਆਲ ਕਰਦਾ ਸੀ ਕਿ ਕੋਈ ਇਸ ਦਾ ਅਰਥ ਨਹੀਂ ਕਰ ਸਕੇਗਾ , ਪਰ ਕਵਿ ਧੰਨਾ ਸਿੰਘ ਨੇ ਇਸ ਦਾ ਹੰਕਾਰ ਦੂਰ ਕਰ ਦਿੱਤਾ. ਦੇਖੋ , ਧੰਨਾ ਸਿੰਘ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੰਦਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੰਦਨ : ਮਨ ਅਤੇ ਸ਼ਰੀਰ ਨੂੰ ਸ਼ਾਂਤੀ ਅਤੇ ਸਹਿਜ ਪ੍ਰਦਾਨ ਕਰਨ ਵਾਲੇ ਸੁਗੰਧ-ਯੁਕਤ ਇਕ ਬ੍ਰਿਛ ਅਤੇ ਉਸ ਦੇ ਕਾਠ ਜਾਂ ਲਕੜ ਨੂੰ ‘ ਚੰਦਨ’ ਨਾਂ ਦਿੱਤਾ ਜਾਂਦਾ ਹੈ । ਇਹ ਬ੍ਰਿਛ ਮੁੱਖ ਰੂਪ ਵਿਚ ਮੈਸੂਰ ਪ੍ਰਦੇਸ਼ ਵਿਚ ਮਿਲਦਾ ਹੈ । ਇਸ ਦੀ ਲਕੜੀ ਵਿਚੋਂ ਸੁਗੰਧਿਕ ਤੇਲ ਨਿਕਲਦਾ ਹੈ ਜੋ ਕਈ ਪ੍ਰਕਾਰ ਦੇ ਇਤਰ ਬਣਾਉਣ ਦੇ ਕੰਮ ਆਉਂਦਾ ਹੈ । ਇਹ ਬ੍ਰਿਛ 60/70 ਸਾਲ ਦੀ ਆਯੂ ਵਿਚ ਜਾ ਕੇ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ ਅਤੇ ਇਸ ਵਿਚ ਸੁਗੰਧਿਕ ਤੇਲ ਦੀ ਪੂਰੀ ਮਾਤ੍ਰਾ ਤਿਆਰ ਹੋ ਜਾਂਦੀ ਹੈ । ਇਸ ਤੇਲ ਨੂੰ ‘ ਚੋਆ ’ ਵੀ ਕਹਿੰਦੇ ਹਨ । ਗੁਰੂ ਨਾਨਕ ਦੇਵ ਜੀ ਨੇ ਸਿਰੀ ਰਾਗ ਵਿਚ ਕਿਹਾ ਹੈ— ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ ( ਗੁ.ਗ੍ਰੰ.63 ) ।

                      ਇਸ ਦੀ ਲਕੜੀ , ਛਿਲਕਾ , ਬੁਰਾਦਾ ਆਦਿ ਵੇਚਿਆ ਜਾਂਦਾ ਹੈ । ਇਸ ਦੀ ਲਕੜੀ ਮੂਰਤੀਆਂ , ਸਜਾਵਟ ਦਾ ਸਾਮਾਨ , ਅਗਰਬਤੀ , ਹਵਨ-ਸਾਮਗ੍ਰੀ ਦੇ ਕੰਮ ਆਉਂਦੀ ਹੈ । ਇਸ ਨੂੰ ਘਿਸਾ ਕੇ ਤਿਆਰ ਹੋਇਆ ਲੇਪ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ , ਮੱਥੇ ਉਤੇ ਟਿੱਕੇ ਲਗਾਏ ਜਾਂਦੇ ਹਨ ਅਤੇ ਗਰਮੀ ਵਿਚ ਸ਼ਰੀਰ ਉਪਰ ਲਗਾਇਆ ਜਾਂਦਾ ਹੈ । ਇਸ ਦਾ ਸ਼ਰਬਤ ਵੀ ਪੀਤਾ ਜਾਂਦਾ ਹੈ । ਇਸ ਦੀ ਹਰ ਚੀਜ਼ ਗੁਣਕਾਰੀ ਹੁੰਦੀ ਹੈ । ਇਸ ਲਈ ਇਸ ਬ੍ਰਿਛ ਦਾ ਪੁਰਾਤਨ ਗ੍ਰੰਥਾਂ ਵਿਚ ਬਹੁਤ ਉਲੇਖ ਹੈ । ਸ਼ਰੀਰ ਉਤੇ ਇਸ ਦਾ ਲੇਪ ਕਰਨ ਨਾਲ ਜਿਥੇ ਤਪਸ਼ ਜਾਂ ਗਰਮੀ ਦੂਰ ਹੁੰਦੀ ਹੈ , ਉਥੇ ਸ਼ਰੀਰ ਸੁਗੰਧਿਤ ਵੀ ਹੁੰਦਾ ਹੈ । ਹਿੰਦੂ ਸਭਿਆਚਾਰ ਅਨੁਸਾਰ ਮ੍ਰਿਤ ਦੇਹ ਦੇ ਮੂੰਹ ਉਤੇ ਸਸਕਾਰ ਵੇਲੇ ਚੰਦਨ ਦਾ ਬੁਰਾਦਾ ਧੂੜਿਆ ਜਾਂਦਾ ਹੈ ਤਾਂ ਜੋ ਦੇਵ-ਲੋਕ ਵਿਚ ਉਸ ਦੇ ਮੂੰਹ ਵਿਚੋਂ ਸੁਗੰਧ ਆਉਂਦੀ ਰਹੇ , ਜਿਸ ਨਾਲ ਦੇਵਤਿਆਂ ਦੇ ਪ੍ਰਸੰਨ ਹੋਣ ਦੀ ਧਾਰਣਾ ਹੈ ।

                      ਗੁਰੂ ਅਰਜਨ ਦੇਵ ਜੀ ਨੇ ਮਾਨਸਿਕ ਸ਼ਾਂਤੀ ਲਈ ਚੰਦਨ ਆਦਿ ਵਸਤੂਆਂ ਨੂੰ ਵਿਅਰਥ ਦਸ ਕੇ ਹਰਿ-ਨਾਮ ਨੂੰ ਜਪਣ ਦੀ ਤਾਕੀਦ ਕੀਤੀ ਹੈ— ਚੰਦਨ ਚੰਦੁ ਸਰਦ ਰੁਤਿ ਮੂਲਿ ਮਿਟਈ ਘਾਂਮ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ( ਗੁ.ਗ੍ਰੰ.709 ) । ਇਸ ਲਈ ਸਿੱਖ ਮਤ ਵਿਚ ਚੰਦਨ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚੰਦਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੰਦਨ ਵੇਖੋ ਚੰਨਣੁ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੰਦਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚੰਦਨ : ਵੇਖੋ ਸੰਦਲ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.