ਛਾਪਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਾਪਾ (ਨਾਂ,ਪੁ) ਕੰਡਿਆਂ ਵਾਲੀ ਸੁੱਕੀ ਮੋਹੜੀ; ਸੁੱਕਾ ਢੀਖਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਛਾਪਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਾਪਾ [ਨਾਂਪੁ] ਛਪਾਈ ਵਾਲ਼ਾ ਠੱਪਾ , ਚਿੰਨ੍ਹ , ਨਿਸ਼ਾਨ; ਪੁਲਿਸ ਵਲੋਂ ਸੂਹ ਮਿਲ਼ਨ ਤੇ ਅਚਾਨਕ ਕੀਤੀ ਤਲਾਸ਼ੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛਾਪਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਾਪਾ. ਸੰਗ੍ਯਾ—ਕੰਡੇਦਾਰ ਮੋੜ੍ਹੀ। ੨ ਰਾਤ ਨੂੰ ਸੁੱਤੇ ਪਏ ਵੈਰੀ ਪੁਰ ਛਿਪਕੇ ਕੀਤਾ ਧਾਵਾ. ਸ਼ਬਖ਼ੂੰ. “ਮਾਰੈਂ ਛਾਪਾ ਰਾਤ ਕੋ ਜੰਗਲ ਮੇ ਸੇ ਆਇ.” (ਪੰਪ੍ਰ)

੩ ਛਾਪਣ (ਮੁਦ੍ਰਿਤ ਕਰਨ) ਦੀ ਕਲਾ. ਮੁਦ੍ਰਾਯੰਤ੍ਰ. Printing Press. ਸਭ ਤੋਂ ਪਹਿਲਾਂ ਛਾਪਣ ਦੀ ਵਿਦ੍ਯਾ ਚੀਨੀਆਂ ਨੇ ਕੱਢੀ, ਫੇਰ ਸਨ ੧੪੨੦ ਤੋਂ ੧੪੩੮ ਦੇ ਵਿਚਕਾਰ ਹੌਲੈਂਡ ਅਤੇ ਜਰਮਨੀ ਦੇ ਵਿਦ੍ਵਾਨਾਂ ਨੇ ਇਸ ਨੂੰ ਤਰੱਕ਼ੀ ਦਿੱਤੀ. ਇੰਗਲੈਂਡ ਵਿੱਚ ਇਸ ਦਾ ਪ੍ਰਚਾਰ ੧੪੭੪ ਵਿੱਚ ਹੋਇਆ. ਭਾਰਤ ਵਿੱਚ ਪੁਰਤਗਾਲੀਆਂ ਨੇ ਈਸਵੀ ਸਤਾਰਵੀਂ ੉ਦੀ ਵਿੱਚ ਗੋਆ ਵਿੱਚ ਛਾਪੇਖ਼ਾਨਾ ਖੋਲਿਆ. ਪੰਜਾਬ ਵਿੱਚ ਮੁਦ੍ਰਾਯੰਤ੍ਰ ਸਨ ੧੮੪੪—੪੫ ਵਿੱਚ ਲੁਦਿਆਨੇ ਅਤੇ ਸਨ ੧੮੪੯ ਵਿੱਚ ਲਹੌਰ ਕ਼ਾਇਮ ਹੋਇਆ. ਸਮੇਂ ਦੇ ਫੇਰ ਨਾਲ ਛਾਪਾ ਭੀ ਆਪਣੀ ਸ਼ਕਲ ਬਦਲਦਾ ਆਇਆ ਹੈ. ਹੁਣ ਟਾਈਪ ਫ਼ੌਂਡਰੀ (Type Foundry) ਵਿੱਚ ਢਲੇ ਅ੖ਰ ਅਨੇਕ ਪ੍ਰਕਾਰ ਦੇ ਬਹੁਤ ਮਨੋਹਰ ਦੇਖੀਦੇ ਹਨ ਗੁਰਮੁਖੀ ਦਾ ਟਾਈਪ ਸਭ ਤੋਂ ਪਹਿਲਾਂ ਲੁਧਿਆਨੇ ਦੇ ਮਿਸ਼ਨਰੀਆਂ ਨੇ ਸਨ ੧੮੪੫ ਵਿੱਚ ਬਣਾਇਆ, ਫੇਰ ਲਹੌਰ ਨਿਵਾਸੀ ਭਾਈ ਹੀਰਾਨੰਦ ਮਰਵਾਹਾ ਖਤ੍ਰੀ ਨੇ ਸੁਡੌਲ ਅੱਖਰ ਸਨ ੧੮੮੭ ਵਿੱਚ ਢਲਵਾਏ. ਸ਼੍ਰੀ ਗੁਰੂ ਗ੍ਰੰਥ ਸਾਹਿਬ ਛੋਟੇ ਆਕਾਰ ਦਾ ਪੰਜ ਜਿਲਦਾਂ ਵਿੱਚ ਸਭ ਤੋਂ ਪਹਿਲਾਂ ਟਾਈਪ ਦੇ ਅੱਖਰਾਂ ਵਿੱਚ ਹੀਰਾਨੰਦ ਨੇ ਹੀ ਸੰਮਤ ਨਾਨਕਸ਼ਾਹੀ ੪੨੦ ਵਿੱਚ ਛਾਪਿਆ ਹੈ.2 ਹੁਣ ਗੁਰਮੁਖੀ ਦਾ ਟਾਈਪ ਕਈ ਤਰਾਂ ਦਾ ਮਨੋਹਰ ਬਣ ਗਿਆ ਹੈ ਅਤੇ ਇਸ ਦੀਆਂ ਕਈ ਫ਼ੌਂਡਰੀਆਂ ਪੰਜਾਬ ਵਿੱਚ ਦੇਖੀਦੀਆਂ ਹਨ। ੪ ਛਾਪਣ ਦਾ ਕਰਮ । ੫ ਉਥਾਰਾ. ਸੁੱਤੇ ਹੋਏ ਆਦਮੀ ਨੂੰ ਆਇਆ ਦਾਬਾ. “ਸਭੁ ਜਗ ਦਬਿਆ ਛਾਪੈ.” (ਮਲਾ ਅ: ਮ: ੧) ਦੇਖੋ, ਉਥਾਰਾ। ੬ ਸੰਖ ਚਕ੍ਰ ਆਦਿਕ ਵਿ੄ਨੁ ਦੇ ਚਿੰਨ੍ਹ ਤਪਾਕੇ ਸ਼ਰੀਰ ਪੁਰ ਲਾਉਣ ਦੀ ਕ੍ਰਿਯਾ. “ਭਾਵੈ ਜਾਇ ਦ੍ਵਾਰਿਕਾ ਦਗਧ ਦੇਹ ਕਰੈ ਛਾਪਾ.” (ਕਵਿ ੫੨) ਦੇਖੋ, ਚਕ੍ਰਧਾਰੀ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.