ਜਟੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਟੁ. ਦੇਖੋ, ਜੱਟ. “ਧੰਨਾ ਜਟੁ ਬਾਲਮੀਕੁ ਬਟਵਾਰਾ, ਗੁਰਮੁਖਿ ਪਾਰਿਪਇਆ.” (ਮਾਰੂ ਮ: ੪)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਟੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਜਟੁ (ਸੰ.। ਸੰਸਕ੍ਰਿਤ ਜਟ) ਜੂੜਾ। ੨. ਇਕ ਕੌਮ ਹੈ ਜੋ ਖੇਤੀ ਦਾ ਕੰਮ ਕਰਦੀ ਹੈ*। ਯਥਾ-‘ਧੰਨਾ ਜਟੁ ਬਾਲਮੀਕੁ ਬਟਵਾਰਾ’।
੩. ਭਾਵ ਰਾਹਕ, ਕਿਰਸਾਣ। ਯਥਾ-‘ਕਿਕਰਿ ਬੀਜੈ ਜਟੁ’।
----------
* ਪੰਜਾਬ ਸਿੰਧ ਪੂਰਬ ਵਿਚ ਪਿੰਡਾਂ ਦੀ ਵਸੋਂ ਬਾਹਲੀ ਇਹਨਾਂ ਦੀ ਹੈ। ਪਛਮੀ ਪੰਜਾਬ ਦੇ ਜੱਟ ਮੁਸਲਮਾਨ ਹੋ ਚੁਕੇ ਹਨ, ਬਾਕੀ ਪੰਜਾਬ ਦੇ ਬਹੁਤੇ ਸਿਖ ਹਨ। ਪੂਰਬੀ ਪੰਜਾਬ ਦੇ ਮਾਲਵੇ ਤੋਂ ਅੱਗੇ ਅਕਸਰ ਹਿੰਦੂ ਹਨ, ਪੌਰਾਣਕ ਲੋਕ ਇਨ੍ਹਾਂ ਨੂੰ ਸ਼ਿਵ ਦੀਆਂ ਜਟਾਂ ਤੋਂ ਉਪਜੇ ਦਸਦੇ ਹਨ। ਰਾਜਪੂਤਾਂ ਦੀਆਂ ੩੬ ਵੰਸ਼ਾਂ ਵਿਚ ਜੱਟ ਬੀ ਗਿਣੇ ਹਨ। ਅਜ ਕਲ ਇਹ ਸੰਭਾਵਨਾ ਬੀ ਕਰਦੇ ਹਨ ਕਿ ਇਹ ਪੱਛੋਂ ਤੋਂ ਆਏ ਹਨ ਤੇ ਗਿਟਿ ਯਾ ਜਿਟਿ ਤੇ ਅਸਿਰਯਨ ਲੋਕਾਂ ਤੋਂ ਇਨ੍ਹਾਂ ਦਾ ਅਸਲਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 30209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First