ਜਮ੍ਹਾਂ ਕਰਨਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Deposit_ਜਮ੍ਹਾਂ ਕਰਨਾ: ਕਿਸੇ ਮੁਆਇਦੇ ਖ਼ਾਸ ਕਰ ਅਚੁੱਕਵੀ ਸੰਪਤੀ ਦੀ ਵਿਕਰੀ ਲਈ ਮੁਆਇਦੇ ਦੀ ਪਾਲਣਾ ਲਈ ਬਿਆਨਾ ਦੇਣਾ ਜਾਂ ਜ਼ਮਾਨਤ ਵਜੋਂ ਰਕਮ ਜਮ੍ਹਾਂ ਕਰਾਉਣਾ। ਇਸ ਭਾਵ ਅਨੁਸਾਰ ਬੈਂਕਾਂ ਵਿਚ ਕਿਸੇ ਦੇ ਖਾਤੇ ਵਿਚ ਜਮ੍ਹਾਂ ਲਈ ਅਦਾ ਕੀਤੀ ਰਕਮ ਨੂੰ ਜਮ੍ਹਾਂ ਰਕਮ ਨਹੀਂ ਕਿਹਾ ਜਾ ਸਕਦਾ, ਦਰਅਸਲ ਇਹ ਰਕਮ ਬੈਂਕ ਨੂੰ ਦਿੱਤਾ ਗਿਆ ਉਧਾਰ/ਕਰਜ਼ਾ ਹੁੰਦਾ ਹੈ। ਇਹ ਗੱਲ ਕਿ ਪੈਸੇ ਦੇ ਕਿਸੇ ਲੈਣ ਦੇਣ ਨੂੰ ਉਧਾਰ/ਕਰਜ਼ ਕਿਹਾ ਜਾਵੇ ਜਾਂ ਜਮ੍ਹਾਂ ਕੇਵਲ ਦਸਤਾਵੇਜ਼ ਦੀਆਂ ਬਾਨ੍ਹਾਂ ਤੇ ਨਿਰਭਰ ਨਹੀਂ ਕਰਦੀ ਸਗੋਂ ਧਿਰਾਂ ਦੇ ਇਰਾਦਿਆਂ ਅਤੇ ਕੇਸ ਦੇ ਹਾਲਾਤ ਮੁਤਾਬਕ ਤੈਅ ਕੀਤੀ ਜਾਂਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 984, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First