ਜਾਇਜ਼ ਬੱਚਾ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Legitimate Child_ਜਾਇਜ਼ ਬੱਚਾ: ਵਾਰਟਨ ਦੀ ਲਾ  ਲੈਕਸੀਕਨ ਮੁਤਾਬਕ ਜਾਇਜ਼ ਬੱਚਾ ਉਹ ਹੁੰਦਾ  ਹੈ ਜਿਸ ਦੇ ਮਾਂ  ਬਾਪ  ਵਿਚਕਾਰ ਉਸ ਦੇ ਨਿੰਮਣ ਜਾਂ ਜੰਮਣ ਸਮੇਂ  ਵਿਆਹਕ ਸਬੰਧ  ਕਾਇਮ ਸਨ।  ਭਾਰਤੀ ਸ਼ਹਾਦਤ  ਐਕਟ, 1872 ਦੀ ਧਾਰਾ  112 ਅਨੁਸਾਰ ਵਿਆਹਤ ਸਥਿਤੀ  ਦੇ ਦੌਰਾਨ  ਜਨਮੇ ਬੱਚੇ  ਦੇ ਜਾਇਜ਼ ਹੋਣ  ਦਾ ਨਿਰਣਈ ਸਬੂਤ  ਹੈ। ਅਜਿਹੇ ਬੱਚੇ ਦਾ ਜਨਮ ਜਾਂ ਤਾਂ ਵਿਆਹਤ ਸਥਿਤੀ ਦੀ ਕਾਇਮੀ ਦੇ ਦੌਰਾਨ ਹੋਣਾ ਚਾਹੀਦਾ ਹੈ ਜਾਂ ਵਿਆਹ  ਟੁਟਣ  ਤੋਂ 280 ਦਿਨਾਂ ਦੇ ਅੰਦਰ  ਹੋਇਆ ਹੋਣਾ ਚਾਹੀਦਾ ਹੈ ਅਤੇ  ਉਹ ਵੀ ਤਦ  ਜੇ  ਮਾਤਾ  ਉਸ ਦੌਰਾਨ ਅਣਵਿਆਹੀ ਰਹੀ  ਹੋਵੇ। ਪਰ  ਇਸ ਨਿਰਣੇਈ ਸਬੂਤ  ਦਾ ਵੀ ਖੰਡਨ ਕੀਤਾ ਜਾ ਸਕਦਾ ਹੈ। ਉਸ ਸਬੂਤ ਦੇ ਖੰਡਨ ਲਈ  ਇਹ ਵਿਖਾਉਣਾ  ਜ਼ਰੂਰੀ ਹੈ ਕਿ ਵਿਆਹ ਦੀਆਂ ਧਿਰਾਂ ਦੀ ਇਕ ਦੂਜੇ  ਪ੍ਰਤੀ ਪਹੁੰਚ  ਅਜਿਹੇ ਕਿਸੇ ਉਸ ਸਮੇਂ ਨਹੀਂ  ਸੀ  ਜਦ  ਉਸ ਦਾ ਗਰਭ ਧਾਰਨ  ਕੀਤਾ ਜਾ ਸਕਦਾ ਸੀ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2228, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First