ਜਾਮਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਾਮਣ (ਨਾਂ,ਇ) ਇੱਕ ਪ੍ਰਸਿੱਧ ਰੁੱਖ ਤੇ ਉਸ ਦਾ ਫਲ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜਾਮਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਾਮਣ [ਨਾਂਇ] ਇੱਕ ਤਰ੍ਹਾਂ ਦਾ ਫਲ਼, ਜਾਮਨੂੰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜਾਮਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਾਮਣ ਸੰ. जम्बु—ਜੰਬੁ. ਸੰਗ੍ਯਾ—ਜਾਮਣੂ. ਇੱਕ ਫਲ, ਜੋ ਵਰਖਾ ਰੁੱਤ ਵਿੱਚ ਪਕਦਾ ਹੈ ਅਤੇ ਖਟਮਿਠਾ ਸ੍ਯਾਹ ਰੰਗ ਦਾ ਹੁੰਦਾ ਹੈ. L. Eugenia Jambolana. ਇਸ ਦੀ ਇੱਕ ਜਾਤਿ ਚਿੱਟੀ ਭੀ ਹੈ. ਜਾਮਣ ਦਾ ਸਿਰਕਾ ਬਹੁਤ ਉਮਦਾ ਬਣਦਾ ਹੈ। ੨ ਦੁੱਧ ਜਮਾਉਣ ਦੀ ਲਾਗ । ੩ ਕ੍ਰਿ—ਜਨਮਣਾ. ਜੰਮਣਾ. “ਜਾਮਣੁ ਮਰਣਾ ਦੀਸੈ ਸਿਰਿ ਊਭੌ.” (ਮਲਾ ਅ: ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਾਮਣ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਾਮਣ : ਇਹ ਭਾਰਤ ਅਤੇ ਈਸਟ ਇੰਡੀਜ਼ ਵਿਚ ਮਿਲਦਾ ਇਕ ਆਮ ਫ਼ੁੱਲਦਾਰ ਰੁੱਖ ਹੈ ਜਿਸ ਦੇ ਜਾਮਨੀ ਰੰਗ ਦੇ ਛੋਟੇ ਛੋਟੇ ਫ਼ਲ ਬਹੁਤ ਸੁਆਦਲੇ ਹੁੰਦੇ ਹਨ। ਇਸ ਦਾ ਬਨਸਪਤੀ ਵਿਗਿਆਨਕ ਨਾਂ ਸਿਜ਼ੀਜੀਅਮ-ਕਿਉਮਿਨਾਈ (Syzygium cumini) ਹੈ। ਇਹ ਜੰਗਲੀ ਰੂਪ ਵਿਚ ਹੀ ਉੱਗਦਾ ਹੈ ਅਤੇ ਸੜਕਾਂ ਜਾਂ ਕਦੀ ਕਦੀ ਬਾਗ਼ਾਂ ਵਿਚ ਸਾਰੇ ਦੇਸ਼ ਵਿਚ ਉਗਾਇਆ ਜਾਂਦਾ ਹੈ। ਇਸ ਰੁੱਖ ਦਾ ਪਰਵਰਧਨ ਬੀਜਾਂ ਤੋਂ ਹੀ ਕੀਤਾ ਜਾਂਦਾ ਹੈ। ਕਈ ਕਿਸਮਾਂ ਦਾ ਫ਼ਲ ਬਹੁਤ ਚੰਗਾ ਹੁੰਦਾ ਹੈ ਅਤੇ ਦੋਗਲੇਪਣ ਦੀ ਕਿਰਿਆ ਨਾਲ ਇਸ ਵਿਚ ਸੁਧਾਰ ਲਿਆਂਦਾ ਜਾਂਦਾ ਹੈ।
ਫ਼ਲਦਾਰ ਜਾਮਨ ਦੇ ਰੁੱਖ ਦੀ ਛਿੱਲ, ਪੱਤੇ, ਫ਼ਲ ਅੇਤ ਬੀਜ ਔਸ਼ਧੀ ਮੰਤਵ ਲਈ ਬਹੁਤ ਲਾਭਵੰਦ ਸਿੱਧ ਹੁੰਦੇ ਹਨ ਜਿਵੇਂ ਕਿ ਇਸ ਦੀ ਛਿੱਲ ਇਕ ਬਾਧਕ ਦੇ ਤੌਰ ਤੇ ਅਤੇ ਇਸ ਤੋਂ ਤਿਆਰ ਕੀਤਾ ਕਾਹੜਾ ਗਰਾਰੇ ਕਰਨ ਤੇ ਮੂੰਹ ਧੋਣ ਵਿਚ ਵੀ ਵਰਤਿਆ ਜਾਂਦਾ ਹੈ। ਇਸ ਦੀ ਛਿੱਲ ਦਾ ਤਾਜ਼ਾ ਰਸ ਬੱਕਰੀ ਦੇ ਦੁੱਧ ਨਾਲ ਬੱਚਿਆਂ ਵਿਚ ਪੇਚਸ਼ ਦੀ ਸ਼ਿਕਾਇਤ ਵਿਚ ਦਿੱਤਾ ਜਾਂਦਾ ਹੈ। ਪੱਤਿਆਂ ਦਾ ਰਸ ਦਸਤਾਂ ਵਿਚ ਦਿੱਤਾ ਜਾਂਦਾ ਹੈ। ਪੱਕੇ ਹੋਏ ਫ਼ਲ ਦਾ ਰਸ ਸਿਰਕੇ ਵਾਂਗ ਬਣਾ ਕੇ ਪੇਟ ਦਰਦ, ਬਦਹਜ਼ਮੀ ਅਤੇ ਪਿਸ਼ਾਬ ਲਿਆਉਣ ਵਿਚ ਗੁਣਕਾਰੀ ਸਿੱਧ ਹੁੰਦਾ ਹੈ। ਇਸ ਦੇ ਬੀਜ ਸ਼ੱਕਰ ਰੋਗ ਦੂਰ ਕਰਨ ਵਿਚ ਲਾਹੇਵੰਦ ਸਿੱਧ ਹੁੰਦੇ ਹਨ।
ਹ. ਪੁ.––ਫ਼ਰੂਟ ਗਰੋਇੰਗ ਇਨ ਇੰਡੀਆ-ਹੇਜ਼ : 302; ਗ. ਇੰ. ਮ. ਪ. : 238
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First