ਜਿਹੀ ਕਿ ਸੂਰਤ ਹੋਵੇ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

As the case may be _ ਜਿਹੀ ਕਿ ਸੂਰਤ ਹੋਵੇ : ਇਸ ਵਾਕੰਸ਼ ਦਾ ਲਾਜ਼ਮੀ ਅਰਥ ਇਹ ਹੈ ਕਿ ਧਾਰਾ ਦੇ ਪਹਿਲੇ ਭਾਗ ਵਿਚ ਘਟ ਤੋਂ ਘਟ ਦੋ ਪਰਸਥਿਤੀਆਂ ਦੀ ਪੇਸ਼ਬੀਨੀ ਕੀਤੀ ਗਈ ਹੈ ਅਤੇ ਉਸ ਦੀ ਉਪਧਾਰਾ ਦੇ ਮਗਰਲੇ ਭਾਗ ਵਿਚ ਦੋ ਵਖ ਵਖ ਉਪਬੰਧ ਜਾਂ ਬਦਲਵੀਆਂ ਸੂਰਤਾਂ ਲਈ ਉਪਬੰਧ ਕੀਤਾ ਗਿਆ ਹੈ ਅਤੇ ਚਿਤਵਿਆ ਇਹ ਗਿਆ ਹੈ ਕਿ ਉਨ੍ਹਾਂ ਵਿਚੋਂ ਇਕ ਸੂਰਤ ਨੂੰ ਇਕ ਬਦਲ ਜਾਂ ਉਪਬੰਧ ਅਤੇ ਦੂਜੇ ਬਦਲ ਨੂੰ ਦੂਜਾ ਉਪਬੰਧ ਲਾਗੂ ਹੋਵੇਗਾ । ਇਹ ਵਾਕੰਸ਼ ਵਰਤਣ ਦਾ ਮਤਲਬ ਹੀ ਇਹ ਹੈ ਕਿ ਕਈ ਸਥਿਤੀਆਂ ਵਿਚੋਂ ਇਕ ਸਥਿਤੀ ਨੂੰ ਇਕ ਬਦਲ ਲਾਗੂ ਹੋਵੇਗਾ ਨ ਕਿ ਇਕ ਸਥਿਤੀ ਨੂੰ ਕਈ ਬਦਲ ਲਾਗੂ ਹੋਣਗੇ । ਇਸ ਲਈ ਇਸ ਵਾਕੰਸ਼ ਦਾ ਇਹ ਮਤਲਬ ਨਹੀਂ ਲਿਆ ਜਾ ਸਕਦਾ ਕਿ ਇਕ ਹੀ ਬਦਲ ਦੋਹਾਂ ਸੂਰਤਾਂ ਨੂੰ ਲਾਗੂ ਹੋਵੇਗਾ ਜਾਂ ਕਈ ਸਥਿਤੀਆਂ ਨੂੰ ਇਕ ਹੀ ਉਪਬੰਧ ਲਾਗੂ ਹੋਵੇਗਾ । ( ਖ਼ਾਨ ਚੰਦ ਬਨਾਮ ਪੰਜਾਬ ਰਾਜ- ਏ ਆਈ ਆਰ 1966 ਪੰਜ 423 )


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.