ਜੈਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੈਤ. ਸੰ. ਜਯਤਿ. ਸੰਗ੍ਯਾ—ਵਿਜਯ. ਜੀਤ. ਫ਼ਤੇ। ੨ ਗੁਰੂ ਅਰਜਨ ਸਾਹਿਬ ਦਾ ਸਿੱਖ , ਜੋ ਸਿੰਗਾਰੂ ਦਾ ਭਾਈ ਸੀ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿੱਚ ਭਰਤੀ ਹੋਕੇ ਵਡੀ ਵੀਰਤਾ ਦਿਖਾਈ। ੩ ਜੈਤ ਸੇਠ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ. ਜਗਤ ਸੇਠ ਇਸ ਤੋਂ ਭਿੰਨ ਹੈ। ੪ ਦੇਖੋ, ਦਾਦੂ। ੫ ਦੇਖੋ, ਪਟਨਾ ਅੰਗ ੪। ੬ ਮਾਰੂ ਠਾਟ ਦਾ ਔੜਵ ਰਾਗ , ਜਿਸ ਵਿੱਚ ਮੱਧਮ ਅਤੇ ਨਿਦ ਵਰਜਿਤ ਹਨ. ਵਾਦੀ ਪੰਚਮ ਅਤੇ ਸੰਵਾਦੀ ੜਜ ਹੈ. ਗਾਉਣ ਦਾ ਵੇਲਾ ਸੰਝ ਹੈ. ਵਿਭਾਸ ਨਾਲੋਂ ਇਸ ਦਾ ਭੇਦ ਕੇਵਲ ਵਾਦੀ ਸੰਵਾਦੀ ਸੁਰਾਂ ਕਰਕੇ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੈਤ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਜੈਤ : ਇਹ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ ਅਤੇ ਭਾਈ ਸ਼ਿੰਗਾਰੂ ਦਾ ਭਰਾ ਸੀ। ਇਨ੍ਹਾਂ ਦੋਹਾਂ ਭਰਾਵਾਂ ਨੇ ਗੁਰੂ ਅਰਜਨ ਦੇਵ ਜੀ ਦੀ ਬਹੁਤ ਸੇਵਾ ਕੀਤੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿਚ ਭਰਤੀ ਹੋ ਕੇ ਧਰਮ ਯੁੱਧਾਂ ਵਿਚ ਵੀਰਤਾ ਪੂਰਵਕ ਹਿੱਸਾ ਲਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-11-01-31, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਤ. ਗੁ. ਖਾ.
ਵਿਚਾਰ / ਸੁਝਾਅ
Please Login First