ਜੋਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਤ (ਨਾਂ,ਇ) ਪ੍ਰਕਾਸ਼; ਦੀਵੇ ਦੀ ਜਗਦੀ ਬੱਤੀ; ਵੇਖੋ : ਜੋਤਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੋਤ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Holding (ਹਅਉਲਡਿਙਗ) ਜੋਤ: ਖੇਤੀਬਾੜੀ ਕਰਨ ਦੇ ਮਕਸਦ ਲਈ ਕਨੂੰਨੀ ਹੱਕ-ਹਕੂਕ ਦੇ ਅੰਤਰਗਤ ਭੂਮੀ ਦੀ ਮਲਕੀਅਤ। ਕਈ ਵਾਰੀ ਜੋਤ (holding) ਅਤੇ ਫਾਰਮ (farm) ਦੇ ਇਕੋ ਅਰਥ ਲੈਂਦੇ ਹਾਂ। ਪਰ ਇਕ ਹੋਲਡਿੰਗ ਵਿੱਚ ਕਈ ਫਾਰਮ ਹੋ ਸਕਦੇ ਹਨ ਜਿਵੇਂ ਮੱਛੀ ਪਾਲਣ, ਮੁਰਗੀਖ਼ਾਨਾ, ਬਾਗ਼ਬਾਨੀ ਆਦਿ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਜੋਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਤ [ਨਾਂਇ] ਦੀਵੇ ਦੀ ਲਾਟ , ਦੀਵੇ ਦੀ ਬੱਤੀ; ਜ਼ਮੀਨ ਵਾਹੁਣ ਦਾ ਭਾਵ, ਪਸ਼ੂ ਨੂੰ ਜ਼ਮੀਨ ਵਾਹੁਣ ਲਈ ਤਿਆਰ ਕਰਨ ਦਾ ਭਾਵ; ਆਤਮਾ , ਰੂਹ , ਜਿੰਦ; ਲਾਟ, ਚਾਨਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੋਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਤ. ਸੰ. ਜ੍ਯੋਤਿ. ਸੰਗ੍ਯਾ—ਪ੍ਰਕਾਸ਼. ਚਮਕ. ਤੇਜ। ੨ ਵਿ—ਯੋਕੑਤ੍ਰਿਤ. ਜੋਤਿਆ ਹੋਇਆ. “ਜੈਸੇ ਬਿਰਖ ਜੰਤੀ ਜੋਤ.” (ਕੇਦਾ ਮ: ੫) ਜੈਸੇ ਵ੍ਰਿ੄ (ਬੈਲ) ਯੰਤ੍ਰ ਵਿੱਚ ਜੋਤਿਆ ਹੋਇਆ। ੩ ਸੰਗ੍ਯਾ—ਜੋਤਣ ਦੀ ਰੱਸੀ. ਸੰ. ਯੋਤ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13065, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੋਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Jote_ਜੋਤ : ਜੋਤ ਇਕ ਆਮ ਬੋਲਚਾਲ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਕਿਸੇ ਵੀ ਕਿਸਮ ਦੀ ਭੋਂਦਾਰੀ (tenancy)।

       ਸਰਾਇਤਉੱਲਾ ਬਨਾਮ ਜੋਯੋਨੁੱਦੀਨ ਖ਼ਾਨ (ਏ ਆਈ ਆਰ 1935 ਕਲਕਤਾ 462) ਅਨੁਸਾਰ ਇਹ ਜ਼ਰੂਰੀ ਨਹੀਂ ਕਿ ਜੋਤ ਦਾ ਮਤਲਬ ਭੋਂ ਉਤੇ ਕਬਜ਼ੇ ਦੀ ਸ਼ਰਤ ਹੋਵੇ, ਜੋਤ ਦਾ ਮਤਲਬ ਸਿਰਫ਼ ਭੋਂਦਾਰੀ (tenancy) ਹੈ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਜੋਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੋਤ (ਕ੍ਰਿ.। ਹਿੰਦੀ ਜੋਤਨਾ) ਜੋੜਿਆ ਜਾਂਦਾ ਹੈ। ਯਥਾ-‘ਜੈਸੇ ਬਿਰਖ ਜੰਤੀ ਜੋਤ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.