ਡੰਗਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੰਗਰ (ਨਾਂ,ਪੁ,ਇ) ਪਾਲਤੂ ਪਸ਼ੂ ਜਾਂ ਢੋਰ ਆਦਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਡੰਗਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੰਗਰ [ਨਾਂਪੁ] ਪਸ਼ੂ , ਜਾਨਵਰ [ਵਿਸ਼ੇ] ਬੇਸਮਝ, ਮੋਟੀ ਅਕਲ ਵਾਲ਼ਾ , ਨਿਕੰਮਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਡੰਗਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੰਗਰ. ਸੰਗ੍ਯਾ—ਪਸ਼ੂ. ਢੋਰ । ੨ ਸੰ. डङ्गर. ਭੂਸਾ. ਭੋਹ । ੩ ਸੇਵਕ। ੪ ਵਿ—ਨੀਚ. ਕਮੀਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਡੰਗਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cattle_ਡੰਗਰ: ਡੰਗਰਾਂ ਦੁਆਰਾ ਮੁਦਾਖ਼ਲਤ ਬੇਜਾ ਐਕਟ, 1871 ਦੀ ਧਾਰਾ 3 ਅਨੁਸਾਰ ਡੰਗਰ ਵਿਚ ਹਾਥੀ, ਊਠ , ਮੱਝਾਂ , ਘੋੜੇ , ਘੋੜੀਆਂ , ਟਟੂ ਵਛੇਰੇ, ਵਛੇਰੀਆਂ, ਖ਼ਚਰ , ਖੋਤੇ , ਸੂਰ , ਮੈਂਢੇ , ਭੇਡ , ਭੇਡਾਂ , ਲੇਲੇ , ਬਕਰੀਆਂ ਅਤੇ ਮੇਮਣੇ ਸ਼ਾਮਲ ਹਨ।

       ਉਪਰੋਕਤ ਐਕਟ ਦੀ ਧਾਰਾ 10 ਅਨੁਸਾਰ ਕਿਸੇ ਜ਼ਮੀਨ ਦਾ ਕਾਸ਼ਤਕਾਰ ਜਾ ਦਖ਼ੀਲਕਾਰ ਜਾਂ ਕੋਈ ਵਿਅਕਤੀ ਜਿਸ ਨੇ ਫ਼ਸਲ ਦੀ ਕਾਸ਼ਤ ਜਾਂ ਉਪਜ ਲਈ ਪੇਸ਼ਗੀ ਦਿੱਤੀ ਹੋਵੇ ਜਾਂ ਅਜਿਹੇ ਫ਼ਸਲ ਜਾਂ ਉਪਜ ਦਾ ਖ਼ਰੀਦਾਰ ਜਾਂ ਰਹਿਨਦਾਰ ਮਦਾਖ਼ਲਤ ਕਰਨ ਵਾਲੇ ਡੰਗਰਾਂ ਨੂੰ ਪਕੜ ਕੇ ਚੌਵੀ ਘੰਟਿਆਂ ਦੇ ਅੰਦਰ ਕਾਂਜੀ ਹਾਊਸ (ਫਾਟਕ) ਵਿਚ ਭੇਜ ਸਕਦਾ ਹੈ।

       ਡੰਗਰਾਂ ਦੀ ਮਦਾਖ਼ਲਤ ਨਾਲ ਸਬੰਧਤ ਐਕਟ (Cattle trespass Act) ਵਿਚ ਭਾਵੇਂ ਇਹਸ਼ਬਦ ਪਰਿਭਾਸ਼ਤ ਕਰ ਦਿੱਤਾ ਗਿਆ ਹੈ ਪਰ ਉਸ ਪਰਿਭਾਸ਼ਾ ਤੋਂ ਵਖ ਵੀ ਇਹ ਸ਼ਬਦ ਨਿਸਚਿਤ ਅਰਥ ਰਖਦਾ ਹੈ ਅਤੇ ਉਸ ਅਰਥ ਦਾ ਇਸ ਸ਼ਬਦ ਨਾਲ ਜੁੜਿਆ ਰਹਿਣਾ ਜ਼ਰੂਰੀ ਹੈ।

       ਅੰਗਰੇਜ਼ੀ ਦੀ ਡਿਕਸ਼ਨਰੀਆਂ ਮੁਤਾਬਕ ਡੰਗਰ ਦਾ ਅਰਥ ਹੈ ਪਸ਼ੂਧਨ ਅਤੇ ਨਾਲ ਪਾਲਤੂ ਗੋਕਾ ਮਾਲ , ਜਿਸ ਵਿਚ ਸ਼ਾਮਲ ਹਨ ਗਊਆਂ, ਬਲਦ, ਸਾਹਨ ਵਹਿੜਕਾ। ਵਛਿਆਂ ਅਤੇ ਵਛੀਆਂ ਨੂੰ ਇਸ ਸ਼ਬਦ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ। ਜਦੋਂ ਵਿਧਾਨ ਮੰਡਲ ਕਿਸੇ ਐਕਟ ਵਿਚ ਡੰਗਰ ਸ਼ਬਦ ਦੀ ਵਰਤੋਂ ਕਰਦਾ ਹੈ ਤਾਂ ਉਸ ਲਈ ਜ਼ਰੂਰੀ ਨਹੀਂ ਕਿ ਗਊ ਸ਼ਬਦ ਉਸ ਵਿਚ ਜ਼ਰੂਰ ਰਖੇ। ਗੁਜਰਾਤ ਰਾਜ ਬਨਾਮ ਭਾਰਵਾੜ ਵਜਾ ਧਾਰਾ [(1972) 13 ਗੁਜਰਾਤ ਐਲ ਆਰ 792] ਵਿਚ ਗੁਜਰਾਤ ਉੱਚ ਅਦਾਲਤ ਅਨੁਸਾਰ ਪ੍ਰਵਿਧਾਨਕ ਅਰਥ ਨਿਰਣੇ ਦਾ ਇਹ ਜਾਣਿਆਂ ਪਛਾਣਿਆਂ ਸਿਧਾਂਤ ਹੈ ਕਿ ਪਰਿਭਾਸ਼ਾ ਦੁਆਰਾ ਗਿਣਾਏ ਅਰਥ ਕਿਸੇ ਸ਼ਬਦ ਨੂੰ ਆਮ ਬੋਲ ਚਾਲ ਵਿਚ ਲਏ ਜਾਂਦੇ ਉਸ ਦੇ ਅਰਥਾਂ ਤੋਂ ਵੰਚਿਤ ਨਹੀਂ ਕਰਦੇ ਇਸ ਲਈ ਕਿਸੇ ਸ਼ਬਦ ਨੂੰ ਜਦੋਂ ਪਰਿਭਾਸ਼ਾ ਦੁਆਰਾ ਵਿਸਤ੍ਰਿਤ ਅਰਥ ਦੇ ਵੀ ਦਿੱਤੇ ਜਾਣ ਤਦ ਵੀ ਉਸ ਦੇ ਆਮ ਬੋਲ ਚਾਲ ਦੇ ਅਰਥ ਕਾਇਮ ਰਹਿੰਦੇ ਹਨ।

       ਪੰਜਾਬੀ ਵਿਚ ਡੰਗਰ ਦਾ ਅਰਥ ਮੁਕਾਬਲਤਨ ਵਿਸ਼ਾਲ ਹੈ। ਇਸ ਵਿਚ ਗੋਕਾ, ਮਾਝਾ ਅਤੇ ਭਾਰ ਢੋਣ ਵਾਲੇ ਪਸ਼ੂ ਵੀ ਆ ਜਾਂਦੇ ਹਨ। ਜਾਨਵਰ ਜਾਂ ਹੈਵਾਨ ਮੋਟੇ ਅਰਥਾਂ ਵਿਚ ਵਰਤਿਆਂ ਜਾਂਦਾ ਸ਼ਬਦ ਹੈ ਜਿਸ ਵਿਚ ਸਾਰੇ ਪਸ਼ੂ ਆ ਜਾਂਦੇ ਹਨ। ਡੰਗਰ ਢੋਰ ਉਸ ਦੇ ਮੁਕਾਬਲੇ ਵਿਚ ਸੀਮਤ ਅਰਥਾਂ ਵਾਲਾ ਸ਼ਬਦ ਹੈ। ਕਾਨੂੰਨੀ ਪਰਿਭਾਸ਼ਾ ਨੂੰ ਛਡ ਕੇ ਸਾਧਾਰਨ ਬੋਲ ਚਾਲ ਵਿਚ ਹਾਥੀ ਦੀ ਗਿਣਤੀ ਡੰਗਰ ਵਿਚ ਨਹੀਂ ਕੀਤਾ ਜਾ ਸਕਦੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.