ਡੰਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਨ (ਨਾਂ,ਪੁ) ਚੱਟੀ; ਜੁਰਮਾਨਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਡੰਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਨ [ਨਾਂਪੁ] ਜੁਰਮਾਨਾ , ਸਜ਼ਾ , ਕਸੂਰਵਾਰ ਨੂੰ ਬਰਾਦਰੀ ਵੱਲੋਂ ਪਾਈ ਚੱਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਡੰਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਨ ਸੰਗ੍ਯਾ—ਦੰਡ. ਸਜ਼ਾ । ੨ ਜੁਰਮਾਨਾ. ਚੱਟੀ । ੩ ਸਿੰਧੀ. ਮੁਅ਼ਮਲਾ. ਕਰ. ਮਹਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਡੰਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Penalty_ਡੰਨ: ਆਮ ਬੋਲ ਚਾਲ ਵਿਚ ਡੰਨ ਦਾ ਅਰਥ ਕਾਨੂੰਨੀ ਜਾਂ ਸਰਕਾਰੀ ਸਜ਼ਾ ਲਿਆ ਜਾਂਦਾ ਹੈ ਜਿਵੇਂ ਕਿ ਕਿਸੇ ਅਉਧ ਲਈ ਕੈਦ। ਕੁਝ ਹੋਰ ਤਰ੍ਹਾਂ ਦੇ ਪ੍ਰਸੰਗਾਂ ਵਿਚ ਦੰਡ ਦਾ ਮਤਲਬ ਸਜ਼ਾ ਦੇਣ ਦੇ ਹੋਰ ਰੂਪਾਂ ਤੋਂ ਵੀ ਲਿਆ ਜਾਂਦਾ ਹੈ। ਆਮ ਤੌਰ ਤੇ ਡੰਨ ਦਾ ਮਤਲਬ ਜੁਰਮਾਨੇ ਤੋਂ ਲਿਆ ਜਾਂਦਾ ਹੈ। ਲੇਕਿਨ ਇਸ ਸ਼ਬਦ ਦੇ ਸਹੀ ਅਰਥ ਪ੍ਰਸੰਗ ਤੋਂ ਬਿਨਾਂ ਨਹੀਂ ਕਢੇ ਜਾ ਸਕਦੇ। ਜੇ ਕਿਸੇ ਮੁਆਇਦੇ ਵਿਚ ਕਿਸੇ ਸ਼ਰਤ ਦੇ ਭੰਗ ਕੀਤੇ ਜਾਣ ਤੇ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਕੋਈ ਰਕਮ ਅਦਾ ਕੀਤੇ ਜਾਣ ਦਾ ਉਪਬੰਧ ਕੀਤਾ ਜਾਂਦਾ ਹੈ ਤਾਂ ਇਹ ਗੱਲ ਮੁਆਇਦਾ ਕੀਤੇ ਜਾਣ ਦੇ ਸਮੇਂ ਦੇ ਹਾਲਾਤ ਵਿਚ ਰਖ ਕੇ ਤੈਅ ਕੀਤੀ ਜਾ ਸਕਦੀ ਹੈ ਕਿ ਉਹ ਡੰਨ ਹੈ ਜਾਂ ਹਰਜਾਨਾ-ਪੂਰਤੀ। ਇਸੇ ਤਰ੍ਹਾਂ ਜਦੋਂ ਨਿਆਂ-ਨਿਰਣਾ ਅਫ਼ਸਰ ਦੁਆਰਾ ਕੋਈ ਡੰਨ ਅਰੋਪਿਆ ਜਾਂਦਾ ਹੈ ਤਾਂ ਉਹ ਨਿਆਂ ਨਿਰਣੇ ਦੀ ਕਾਰਵਾਈ ਵਿਚ ਕੀਤਾ ਜਾਂਦਾ ਹੈ ਨ ਕਿ ਕੋਈ ਅਪਰਾਧ ਕੀਤੇ ਜਾਣ ਵਾਂਗ ਮੁਲਜ਼ਮ ਦੀ ਪ੍ਰਾਸੀਕਿਊਸ਼ਨ ਉਪਰੰਤ ਕੀਤਾ ਗਿਆ ਜੁਰਮਾਨਾ ਹੁੰਦਾ ਹੈ। ਜੇ ਕੋਈ ਟੈਕਸ ਜਾਂ ਹੋਰ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾਂਦੀ ਤਾਂ ਉਸ ਕਾਰਨ ਲਾਇਆ ਗਿਆ ਡੰਨ ਕਾਨੂੰਨ ਜਾਂ ਨਿਯਮਾਂ ਅਧੀਨ ਦੇਣਦਾਰੀ ਸਮਝੀ ਜਾਵੇਗੀ ਭਾਵੇਂ ਉਸ ਨੂੰ ਡੰਨ ਦੇ ਸ਼ਬਦ ਨਾਲ ਯਾਦ ਕੀਤਾ ਜਾਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First