ਤਰੁਣਾ ਦਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਰੁਣਾ ਦਲ : ਨਵਾਬ ਕਪੂਰ ਸਿੰਘ ਦੁਆਰਾ ਸਿੱਖਾਂ ਦੇ ਸੈਨਿਕ ਬਲ ਨੂੰ ਵਿਵਸਥਿਤ ਰੂਪ ਦੇਣ ਲਈ ਸੰਨ 1734 ਈ. ਵਿਚ ਦੋ ਮੁੱਖ ਦਲਾਂ ਵਿਚ ਵੰਡ ਦਿੱਤਾ ਗਿਆ , ਜਿਵੇਂ ਬੁੱਢਾ ਦਲ ਅਤੇ ਤਰੁਣਾ ਦਲ । ਪਹਿਲੇ ਦਲ ਵਿਚ 40 ਵਰ੍ਹਿਆਂ ਤੋਂ ਉਪਰ ਉਮਰ ਵਾਲੇ ਸਿੰਘ ਸ਼ਾਮਲ ਸਨ ਜਦ ਕਿ ਤਰੁਣਾ ਦਲ ਵਿਚ 40 ਤੋਂ ਹੇਠਲੀ ਉਮਰ ਦੇ ਯੋਧੇ ਰਖੇ ਗਏ ਸਨ । ਇਨ੍ਹਾਂ ਦਾ ਕੰਮ ਵੈਰੀਆਂ ਨਾਲ ਲੋਹਾ ਲੈਣਾ , ਪੰਥ ਨੂੰ ਚੜ੍ਹਦੀ ਕਲਾ ਵਿਚ ਰਖਣਾ ਅਤੇ ਆਪਣੀ ਹੋਂਦ ਲਈ ਸੰਘਰਸ਼ ਕਰਨਾ ਸੀ । ਹੋਰ ਵਿਸਤਾਰ ਲਈ ਵੇਖੋ ‘ ਬੁੱਢਾ ਦਲ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.