ਤਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਰਾ ( ਨਾਂ , ਪੁ ) ਅਕਾਸ਼ ਵਿੱਚ ਚਮਕਣ ਵਾਲਾ ਨਛੱਤਰ; ਸਿਤਾਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਰਾ [ ਨਾਂਪੁ ] ਅਕਾਸ਼ ਵਿੱਚ ਚਮਕਣ ਵਾਲ਼ਾ ਸਿਤਾਰਾ , ਨਛੱਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਰਾ . ਸੰ. ਸੰਗ੍ਯਾ— ਨ੖ਤ੍ਰ. ਸਿਤਾਰਾ. “ ਜਿਮਿ ਤਾਰਾ ਗਣ ਮੇ ਸਸਿ ਰਾਜੈ.” ( ਗੁਪ੍ਰਸੂ ) ੨ ਵ੍ਰਿਹਸਪਤਿ ਦੀ ਇਸਤ੍ਰੀ , ਜਿਸ ਨੂੰ ਚੰਦ੍ਰਮਾ ਖੋਹ ਕੇ ਲੈ ਗਿਆ ਸੀ ਅਤੇ ਉਸ ਵਿੱਚੋਂ ਬੁਧ ਪੁਤ੍ਰ ਪੈਦਾ ਕੀਤਾ । ੨ ਬਾਲੀ ਦੀ ਇਸਤ੍ਰੀ ਜੋ ਸੁਖੇਣ ( ਸੁ੄੥ਣ ) ਦੀ ਪੁਤ੍ਰੀ ਸੀ. ਇਸ ਦਾ ਪੁਨਰਵਿਵਾਹ ਸੁਗ੍ਰੀਵ ਨਾਲ ਹੋਇਆ । ੪ ਜਿੰਦਾ ( ਜੰਦ੍ਰਾ ) . ਦੇਖੋ , ਤਾਲਾ. “ ਤਾਰਾ ਰਿਦੈ ਉਪਦੇਸ਼ ਦੈ ਖੋਲਤ.” ( ਗੁਪ੍ਰਸੂ ) ੫ ਸਿੱਖ ਇਤਿਹਾਸ ਵਿੱਚ ਔਰੰਗਜ਼ੇਬ ਦੇ ਪੁਤ੍ਰ ਅ਼ਾ੓ਮਸ਼ਾਹ ਦਾ ਨਾਮ ਤਾਰਾ ਅਤੇ ਤਾਰਾਆਜਮ ਆਇਆ ਹੈ । ੬ ਤਾਰਨ ਵਾਲਾ. ਤਾਰਕ. ਮਲਾਹ. “ ਹਰਿ ਆਪੇ ਬੇੜੀ ਤੁਲਹਾ ਤਾਰਾ.” ( ਗਉ ਮ : ੪ ) ੭ ਉਤਾਰਾ ( ਉਤਾਰਿਆ ) ਦਾ ਸੰਖੇਪ. “ ਗੁਰਮੁਖਿ ਭਾਰ ਅਥਰਬਣ ਤਾਰਾ.” ( ਭਾਗੁ ) ੮ ਤਾਰਿਆ. ਪਾਰ ਕੀਤਾ. “ ਤਾਰਾ ਭਵੋਦਧਿ ਤੇਜਨ ਕੋ ਗਨ.” ( ਗੁਪ੍ਰਸੂ ) ੯ ਅੱਖ ਦੀ ਪੁਤਲੀ. ਧੀਰੀ. “ ਤਾਰਾ ਵਿਲੋਚਨ ਸੋਚਨ ਮੋਚਨ.” ( ਗੁਪ੍ਰਸੂ ) “ ਮੇਚਕ ਤਾਰੇ ਬਰ ਮਧੁਕਰ ਸੇ.” ( ਨਾਪ੍ਰ ) ਅੱਖ ਦੇ ਕਾਲੇ ਤਾਰੇ ਭੌਰ ਜੇਹੇ । ੧੦ ਸਿਤਾਰੇ ਦੀ ਸ਼ਕਲ ਦਾ ਇਸਤ੍ਰੀਆਂ ਦਾ ਇੱਕ ਭੂਖਣ । ੧੧ ਭਾਈ ਬਹਿਲੋ ਕੇ ਗੁਰਦਾਸ ਦਾ ਛੋਟਾ ਭਾਈ , ਜੋ ਧਨੁਖਵਿਦ੍ਯਾ ਵਿੱਚ ਵਡਾ ਨਿਪੁਣ ਸੀ. ਇਹ ਰਾਮਰਾਇ ਦੀ ਸੇਵਾ ਵਿੱਚ ਰਿਹਾ ਕਰਦਾ ਸੀ. “ ਭਾਈ ਬਹਿਲੋ ਕੇ ਗੁਰੁਦਾਸ । ਅਰੁ ਦੂਸਰ ਤਾਰਾ ਪਿਖ ਪਾਸ.” ( ਗੁਪ੍ਰਸੂ ) ਦੇਖੋ , ਤਾਰਾ ਸ਼ਬਦ ਦੇ

ਉਦਾਹਰਣ—

ਤਾਰਾ ਬਿਲੋਚਨ ਸੋਚਨ ਮੋਚਨ

ਦੇਖ ਬਿਸੇਖ ਬਿ੄੶ ਬਿ੄ ਤਾਰਾ ,

ਤਾਰਾ ਭਵੋਦਧਿ ਤੇ ਜਨ ਕੋ ਗਨ

ਕੀਰਤਿ ਸੇਤ ਕਰੀ ਬਿਸਤਾਰਾ ,

ਤਾਰਾ ਮਲੇਛਨ ਕੇ ਮਤ ਕੋ ਉਦਤੇ

ਦਿਨਨਾਥ ਜਥਾ ਨਿਸਿ ਤਾਰਾ ,

ਤਾਰਾ ਰਿਦੈ ਉਪਦੇਸ਼ ਦੈ ਖੋਲਤ

ਸ੍ਰੀ ਹਰਿਰਾਇ ਕਰੇ ਨਿਸਤਾਰਾ.

                                                                                                                                                                                                                                                        ( ਗੁਪ੍ਰਸੂ )

                ੧੨ ਦੇਖੋ , ਯੋਗਿਨੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਾਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਾਰਾ ( ਸੰ. । ਸੰਸਕ੍ਰਿਤ ) ਰਾਤ ਸਮੇਂ ਅਸਮਾਨ ਤੇ ਚਮਕਦੇ ਦਿੱਸਣ ਵਾਲੇ ਰੂਪ , ਸਤਾਰਾ । ਯਥਾ-‘ ਤਾਰਾ ਚੜਿਆ ਲੰਮਾ ’ । ਭਾਵ ਵਿਆਪਕ ਸਰੂਪ ਪਰਮੇਸ਼ਰ ਸਾਰੇ ਪ੍ਰਕਾਸ਼ ਕਰ ਰਿਹਾ ਹੈ ।

੨. ( ਕ੍ਰਿ. । ਦੇਸ਼ ਭਾਸ਼ਾ ) ਤਾਰਿਆ , ਪਾਰ ਕੀਤਾ ।

੩. ( ਸੰ. । ਸੰਸਕ੍ਰਿਤ ਤਰਿ : ) ਜਹਾਜ । ਯਥਾ-‘ ਆਪੇ ਬੇੜੀ ਤੁਲਹਾ ਤਾਰਾ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.