ਤਾੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾੜ (ਨਾਂ,ਇ) ਲੜਾਕੇ ਕੁੱਕੜ ਦੇ ਪੰਜੇ ਉੱਤੇ ਵਧੀ ਨਹੁੰਦਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾੜ (ਨਾਂ,ਇ) ਤੁਲ਼ ਲਾ ਕੇ ਭਾਰੀ ਚੀਜ਼ ਨੂੰ ਰੇੜ੍ਹਣ ਦੀ ਜੁਗਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾੜ (ਨਾਂ,ਪੁ) ਕੰਮ ਦੀ ਬਹੁਤਾਤ ਦਾ ਸਮਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾੜ [ਨਾਂਪੁ] ਇੱਕ ਰੁੱਖ ਦਾ ਨਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਾੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾੜ. ਸੰਗ੍ਯਾ—ਖੋਜਦ੍ਰਿ੡੄਍. ਕਿਸੇ ਵਸਤੁ ਦਾ ਭੇਤ ਜਾਣਨ ਲਈ ਗਹਿਰੀ ਨ੓ਰ. ਨੀਝ। ੨ ਸੰ. ਤਾਡ. ਤਾੜਨ ਦਾ ਭਾਵ. ਕੁੱਟਣਾ। ੩ ਖਜੂਰ ਦੀ ਕਿ਼ਸਮ ਦਾ ਇੱਕ ਬਿਰਛ. ਤਾਲ. L. Sabal Palmetta ਇਸ ਦੇ ਰਸ ਤੋਂ ਤਾੜੀ ਸ਼ਰਾਬ ਬਣਦੀ ਹੈ. ਪੱਤਿਆਂ ਦੇ ਪੱਖੇ ਬਣਾਉਂਦੇ ਹਨ. ਪੁਰਾਣੇ ਸਮੇਂ ਤਾੜਪਤ੍ਰ ਲਿਖਣ ਲਈ ਕਾਗਜ ਦੀ ਥਾਂ ਵਰਤੇ ਜਾਂਦੇ ਸਨ. ਦੇਖੋ, ਤਾਰਿ। ੪ ਤਿੰਨ ਸੌ ਹੱਥ ਦੀ ਲੰਬਾਈ. ਡੇਢ ਸੌ ਗਜ਼ ਭਰ ਮਿਣਤੀ. “ਤਾੜ ਪ੍ਰਮਾਣ ਕਰ ਅਸਿ ਉਤੰਗ **** ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ.” (ਕਲਕੀ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਾੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤਾੜ (Palm) : ਇਹ ਪਾਮੀ ਕੁਲ ਦਾ ਪੌਦਾ ਹੈ ਜਿਸ ਦੀਆਂ ਲਗਭਗ 210 ਪ੍ਰਜਾਤੀਆਂ ਅਤੇ 3000 ਤੋਂ 4000 ਤੱਕ ਜਾਤੀਆਂ ਮਿਲਦੀਆਂ ਹਨ। ਤਾੜ ਦੀਆਂ 34 ਪ੍ਰਜਾਤੀਆਂ ਅਤੇ 250 ਜਾਤੀਆਂ ਭਾਰਤ ਵਿਚ ਮਿਲਦੀਆਂ ਹਨ। ਤਾੜ ਦੇ ਪੌਦੇ ਜ਼ਿਆਦਾਤਰ ਊਸ਼ਣ-ਕਟੀਬੰਧ ਇਲਾਕਿਆਂ ਵਿਚ ਉੱਗਦੇ ਹਨ ਪਰ ਇਨ੍ਹਾਂ ਦੀਆਂ ਕੁਝ ਜਾਤੀਆਂ ਯੂਰਪ, ਚੀਨ, ਜਾਪਾਨ ਅਤੇ ਅਮਰੀਕਾ ਵਿਚ ਵੀ ਮਿਲਦੀਆਂ ਹਨ। ਊਸ਼ਣ-ਕਟੀਬੰਧ ਅਮਰੀਕਾ ਅਤੇ ਏਸ਼ੀਆਂ ਵਿਚ ਤਾੜ ਕੁਲ ਦੀਆਂ ਸਭ ਤੋਂ ਵੱਧ ਜਾਤੀਆਂ ਮਿਲਦੀਆਂ ਹਨ। ਸਮੁੰਦਰ ਦੇ ਕਿਨਾਰੇ ਦੇ ਊਸ਼ਣ-ਕਟੀਬੰਧ ਪ੍ਰਦੇਸ਼ਾਂ ਵਿਚ ਤਾੜ ਦੇ ਪੌਦਿਆਂ ਦੀ ਬਹੁਤਾਤ ਹੁੰਦੀ ਹੈ। ਤਾੜ ਦੀਆਂ ਕੁਝ ਜਾਤੀਆਂ ਮਾਰੂਥਲਾਂ ਅਤੇ ਦਲਦਲੇ ਸਥਾਨਾਂ ਵਿਚ ਵੀ ਮਿਲਦੀਆਂ ਹਨ।

ਤਾੜ ਕੁਲ ਦੇ ਪੌਦੇ ਦਾ ਤਣਾ ਗੋਲ, ਕਾਫ਼ੀ ਲੰਬਾ ਅਤੇ ਸਿੱਧਾ ਹੁੰਦਾ ਹੈ। ਆਮ ਤੌਰ ਤੇ ਤਣੇ ਉੱਤੇ ਸਾਖ਼ਾਵਾਂ ਨਹੀਂ ਹੁੰਦੀਆਂ ਪਰ ਕੁਝ ਜਾਤੀਆਂ ਵਿਚ ਸਾਖ਼ਾਵਾਂ ਮਿਲਦੀਆਂ ਹਨ। ਅਕਸਰ ਤਣੇ ਦੀ ਬਾਹਰਲੀ ਸਤ੍ਹਾ (ਪਰਤ) ਚਿਕਣੀ ਜਿਹੀ ਹੁੰਦੀ ਹੈ। ਤਾੜ ਦੀਆਂ ਕੁਝ ਜਾਤੀਆਂ ਵਿਚ ਤਣੇ ਉਪਰ ਕੰਡੇ ਜਿਹੇ ਵੀ ਉੱਗੇ ਦਿਖਾਈ ਦਿੰਦੇ ਹਨ। ਤਾੜ ਦਾ ਤਣਾ ਅਕਸਰ 15 ਤੋਂ 20 ਮੀ. ਤੱਥ ਉੱਚਾ, ਮੋਟਾ ਅਤੇ ਮਜ਼ਬੂਤ ਹੁੰਦਾ ਹੈ। ਕੁਝ ਜਾਤੀਆ ਦਾ ਤਣਾ ਪਤਲਾ ਹੁੰਦਾ ਹੈ। ਪਤਲੇ ਤਣੇ ਵਾਲਾ ਤਾੜ ਵੇਲ ਦੀ ਤਰ੍ਹਾਂ ਹੋਰ ਦਰਖ਼ਤਾਂ ਦਾ ਸਹਾਰਾ ਲੈ ਕੇ ਵਧਦਾ ਹੈ ਅਤੇ ਕਈ ਵਾਰ ਇਸ ਦੀ ਲੰਬਾਈ 100 ਮੀ. ਤੱਕ ਵੀ ਹੋ ਜਾਂਦੀ ਹੈ। ਪੱਤੇ ਤਣੇ ਦੇ ਉਪਰਲੇ ਹਿੱਸੇ ਉਪਰ ਉੱਗਦੇ ਹਨ। ਪੌਦੇ ਦੇ ਹੇਠਲੇ ਹਿੱਸੇ ਤੋਂ ਬਹੁਤ ਸਾਰੀਆਂ ਅਪਸਥਾਨਿਕ ਜੜ੍ਹਾਂ ਨਿਕਲ ਆਉਂਦੀਆਂ ਹਨ, ਜੋ ਪੌਦੇ ਨੂੰ ਸਹਾਰਾ ਅਤੇ ਆਹਾਰ ਪ੍ਰਦਾਨ ਕਰਦੀਆਂ ਹਨ।

ਤਾੜ ਦੇ ਪੌਦੇ ਦੇ ਪੱਤੇ ਘੱਟ ਪਰ ਵੱਡੇ ਵੱਡੇ ਹੁੰਦੇ ਹਨ। ਇਸ ਦੇ ਪੱਤੇ ਦੋ ਜਾਂ ਤਿੰਨ ਸੈਂ. ਮੀ. ਤੋਂ ਲੈ ਕੇ ਦੋ ਜਾਂ ਤਿੰਨ ਮੀ. ਤੱਕ ਲੰਬੇ ਹੋ ਸਕਦੇ ਹਨ। ਤਾੜ ਵਿਚ ਦੋ ਤਰ੍ਹਾਂ ਦੇ ਪੱਤੇ ਮਿਲਦੇ ਹਨ : (1) ਪਾਮੇਟ (ਹੱਥ ਆਕਾਰ) (Palmate) ਅਤੇ (2) ਪਿੰਨੇਟ (ਖੰਡ ਅਕਾਰ) (pinnate) । ਪੱਤਿਆਂ ਦੀ ਡੰਡੀ ਸਖ਼ਤ ਅਤੇ ਮਜ਼ਬੂਤ ਹੁੰਦੀ ਹੈ ਅਤੇ ਤਣੇ ਕੋਲ ਪਹੁੰਚ ਕੇ ਪੱਤੇ ਕਾਫ਼ੀ ਚੌੜੇ ਹੋ ਜਾਂਦੇ ਹਨ। ਇਨ੍ਹਾਂ ਦੇ ਪਤਝੜ ਦੀ ਕੋਈ ਖਾਸ ਰੁੱਤ ਤਾਂ ਨਹੀਂ ਹੁੰਦੀ, ਪੁਰਾਣੇ ਪੱਤੇ ਸੁੱਕ ਕੇ ਆਪਦੇ ਭਾਰ ਨਾਲ ਹੀ ਹਵਾ ਦਾ ਝੌਂਕਾ ਆਉਣ ਤੇ ਝੜ ਜਾਂਦੇ ਹਨ। ਕਈ ਵਾਰ ਪੱਤਿਆਂ ਦੀਆਂ ਡੰਡੀਆਂ ਤਣੇ ਨਾਲ ਕੰਡਿਆਂ ਦੀ ਤਰ੍ਹਾਂ ਲਗੀਆਂ ਰਹਿੰਦੀਆਂ ਹਨ। ਪੱਤਿਆਂ ਦੀ ਪਰਤ ਆਮ ਕਰਕੇ ਚਿਕਨੀ ਹੁੰਦੀ ਹੈ। ਸੁਕਣ ਮਗਰੋਂ ਤਾੜ ਦੇ ਪੱਤੇ ਕਾਗਜ਼ ਵਾਂਗ ਲਗਦੇ ਹਨ ਇਸ ਕਰਕੇ ਪ੍ਰਾਚੀਨ ਕਾਲ ਵਿਚ ਇਨ੍ਹਾਂ ਉਪਰ ਲਿਖਣ ਦਾ ਕੰਮ ਕੀਤਾ ਜਾਂਦਾ ਸੀ। ਤਾੜ ਪੱਤਰਾਂ ਉੱਤੇ ਲਿਖੇ ਕਈ ਪੁਰਾਤਨ ਗ੍ਰੰਥ ਅੱਜ ਵੀ ਵੇਖਣ ਨੂੰ ਮਿਲਦੇ ਹਨ। 

ਤਾੜ ਦੇ ਪੌਦੇ ਨੂੰ ਫੁੱਲ ਗੁੱਛਿਆਂ ਦੇ ਰੂਪ ਵਿਚ ਲਗਦੇ ਹਨ। ਪੁਸ਼ਪ-ਕ੍ਰਮ ਸ਼ੁਰੂ ਸਪੇਥ ਨਾਲ ਢੱਕਿਆ ਹੁੰਦਾ ਹੈ। ਪੁਸ਼ਮ-ਕ੍ਰਮ

ਦੀ ਡੰਡੀ ਉੱਤੇ ਅਨੇਕ ਇਕ-ਲਿੰਗੀ ਅਤੇ ਦੋ-ਲਿੰਗੀ ਪੁਸ਼ਪ-ਕ੍ਰਮ ਨਿਕਲ ਆਉਂਦੇ ਹਨ। ਆਮ ਤੌਰ ਤੇ ਤਾੜ ਵਿਚ ਤਿੰਨ ਪ੍ਰਕਾਰ ਦੇ ਪੁਸ਼ਪ-ਕ੍ਰਮ ਮਿਲਦੇ ਹਨ – (1) ਨਰ ਪੁਸ਼ਮ-ਕ੍ਰਮ, (2) ਮਾਦਾ ਪੁਸ਼ਪ-ਕ੍ਰਮ ਅਤੇ (3) ਦੋ-ਲਿੰਗੀ ਪੁਸ਼ਪ-ਕ੍ਰਮ, ਜਿਨ੍ਹਾਂ ਵਿਚ ਨਰ ਅਤੇ ਮਾਦਾ ਦੋਵੇਂ ਫੁੱਲ ਹੁੰਦੇ ਹਨ। ਪੁਸ਼ਪ-ਕ੍ਰਮ ਦੇ ਡੰਠਲ ਉੱਤੇ ਨਰ ਅਤੇ ਮਾਦਾ ਫੁੱਲ ਅਲੱਗ ਅਲੱਗ ਭਾਗਾਂ ਵਿਚ ਉੱਗਦੇ ਹਨ। ਰੇਫਿਆ ਜਾਤੀ ਦੇ ਤਾੜ ਵਿਚ ਪੁਸ਼ਪ-ਕ੍ਰਮ ਦੀ ਡੰਡੀ ਦੇ ਉਪਰਲੇ ਹਿੱਸੇ ਵਿਚ ਨਰ ਫੁੱਲ ਅਤੇ ਹੇਠਲੇ ਹਿੱਸੇ ਵਿਚ ਮਾਦਾ ਫੁੱਲ ਉੱਗਦੇ ਹਨ ਪਰ ਜਿਨੋਮਾ ਜਾਤੀ ਵਿਚ ਪੁਸ਼ਮ-ਕ੍ਰਮ ਦੇ ਡੰਠਲ ਉੱਤੇ ਤਿੰਨ ਤਿੰਨ ਫੁੱਲ ਉੱਗਦੇ ਹਨ ਜਿਨ੍ਹਾਂ ਵਿਚ ਵਿਚਕਾਰਲਾ ਫੁੱਲ ਮਾਦਾ ਅਤੇ ਆਸੇ ਪਾਸੇ ਵਾਲੇ ਫੁੱਲ ਨਰ ਫੁੱਲ ਹੁੰਦੇ ਹਨ।

ਨਰ ਫੁੱਲ ਮਾਦਾ ਫੁੱਲ ਤੋਂ ਛੋਟੇ ਹੁੰਦੇ ਹਨ। ਇਨ੍ਹਾਂ ਵਿਚ ਛੇ ਪੰਖੜੀਆਂ ਸਥਾਈ ਕਿਸਮ ਦੀਆਂ ਹੁੰਦੀਆਂ ਹਨ। ਇਨ੍ਹਾਂ ਦਾ ਰੰਗ ਹਰਾ, ਪੀਲਾ ਜਾਂ ਸਫ਼ੈਦ ਹੁੰਦਾ ਹੈ। ਨਰ ਫੁੱਲ ਵਿਚ ਆਮ ਤੌਰ ਤੇ ਛੇ ਪੁੰਕੇਸਰ ਅਤੇ ਮਾਦਾ ਫੁੱਲ ਵਿਚ ਇਕ ਜਾਂ ਤਿੰਨ ਅੰਡਕੋਸ਼ ਹੁੰਦੇ ਹਨ। ਜਦੋਂ ਅੰਡਕੋਸ਼ ਇਕ ਹੀ ਹੋਵੇ ਤਾਂ ਉਸ ਦੇ ਵਿਚ ਇਕ ਜਾਂ ਤਿੰਨ ਖੰਡ ਹੁੰਦੇ ਹਨ ਅਤੇ ਹਰੇਕ ਖੰਡ ਵਿਚ ਬੀਜਾਣੂ ਹੁੰਦਾ ਹੈ। ਫੁੱਲਾਂ ਦੇ ਪੂਰੀ ਤਰ੍ਹਾਂ ਵਿਕਸਿਤ ਹੋਣ  ਮਗਰੋਂ ਪਰਾਗਣ ਦੀ ਕਿਰਿਆ ਹੁੰਦੀ ਹੈ। ਪਰਾਗ ਹਵਾ ਜਾਂ ਕੀੜਿਆਂ ਰਾਹੀਂ ਮਾਦਾ ਫੁੱਲ ਦੀ ਪਰਾਗ-ਕਣ-ਗ੍ਰਾਹੀ ਉੱਤੇ ਪਹੁੰਚ ਜਾਂਦੇ ਹਨ। ਇਸ ਕਿਰਿਆ ਤੋਂ ਕੁਝ ਚਿਰ ਮਗਰੋਂ ਫਲ ਪੱਕ ਜਾਂਦਾ ਹੈ। ਇਸ ਵਿਚ ਬੀਜਾਂ ਦੀ ਗਿਣਤੀ ਇਕ ਤੋਂ ਤਿੰਨ ਤੱਕ ਹੁੰਦੀ ਹੈ। ਬੀਜ ਆਮ ਤੌਰ ਤੇ ਗੋਲ ਪਰ ਕਈ ਵਾਰ ਲੰਬੇ ਵੀ ਹੁੰਦੇ ਹਨ। ਬੀਜ ਕੁਝ ਸਮਾਂ ਜ਼ਮੀਨ ਉੱਤੇ ਰਹਿਣ ਉਪਰੰਤ ਉਚਿਤ ਵਾਤਾਵਰਣ ਮਿਲਣ ਤੇ ਪੁੰਗਰਣ ਲਗ ਪੈਂਦੇ ਹਨ।

ਤਾੜ ਵਰਗ ਦੇ ਪੌਦਿਆਂ ਨੂੰ ਕਈ ਤਰ੍ਹਾਂ ਨਾਲ ਪ੍ਰਯੋਗ ਵਿਚ ਲਿਆਇਆ ਜਾਂਦਾ ਹੈ। ਇਸ ਦੇ ਤਣੇ ਨੂੰ ਕਈ ਵਾਰ ਸ਼ਤੀਰ ਦੀ ਥਾਂ ਵਰਤ ਲਿਆ ਜਾਂਦਾ ਹੈ। ਮੈਟ੍ਰਾੱਕਸੀਲਾੱਨ (Metroxylon) ਦੇ ਤਣੇ ਤੋਂ ਸਾਗੂਦਾਣਾ ਪ੍ਰਾਪਤ ਕੀਤਾ ਜਾਂਦਾ ਹੈ। ਗੋਭੀ ਤਾੜ ਦੇ ਪੱਤਿਆਂ ਦਾ ਸਾਗ ਵੀ ਬਣਾਇਆ ਜਾਂਦਾ ਹੈ। ਤਾੜ ਤੋਂ ਇਕ ਤਰ੍ਹਾਂ ਦੀ ਸ਼ਰਾਬ ਜਿਸ ਨੂੰ ਤਾੜੀ ਕਹਿੰਦੇ ਹਨ ਵੀ ਤਿਆਰ ਕੀਤੀ ਜਾਂਦੀ ਹੈ। ਤਾੜ ਦੇ ਤਣੇ ਦੇ ਉਪਰਲੇ ਹਿੱਸੇ ਨੂੰ ਕੱਟਣ ਨਾਲ ਉਸ ਵਿਚੋਂ ਰਸ ਜਿਹਾ ਨਿਕਲਦਾ ਹੈ ਜਿਸਨੂੰ ਤਾੜ-ਰਸ ਆਖਦੇ ਹਨ। ਹਵਾ ਅਤੇ ਪ੍ਰਕਾਸ਼ ਦੇ ਪ੍ਰਭਾਵ ਅੰਦਰ ਕ੍ਰਿਆ ਦੌਰਾਨ ਨਿਤਾਰਨ ਵਿਧੀ ਰਾਹੀਂ ਤਾੜੀ ਤਿਆਰ ਕੀਤੀ ਜਾਂਦੀ ਹੈ। ਨਿਤਾਰਨ ਤੋਂ ਪਹਿਲਾਂ ਤਾੜ-ਰਸ ਵਿਚ ਕਾਫ਼ੀ ਮਾਤਰਾ ਵਿਚ ਅਲਕੋਹਲ ਮੋਜੂਦ ਹੁੰਦਾ ਹੈ। ਤਾੜ ਦੇ ਰਸ ਤੋਂ ਅੱਜਕੱਲ੍ਹ ਸ਼ਕਰ ਅਤੇ ਮਿਸ਼ਰੀ ਵੀ ਬਣਾਏ ਜਾਂਦੇ ਹਨ। ਬਗੈਰ ਨਿਤਾਰੇ ਤਾੜ-ਰਸ ਨੂੰ ਨੀਰਾ ਆਖਦੇ ਹਨ। ਪੀਣ ਲਈ ਇਹ ਇਕ ਪੌਸ਼ਟਿਕ ਤਰਲ ਹੁੰਦਾ ਹੈ। ਇਸ ਵਿਚ ਵਿਟਾਮਿਨਾਂ ਤੋਂ ਇਲਾਵਾ ਗੁਲੂਕੋਜ਼, ਫਰਕਟੋਜ਼ ਅਤੇ ਮੈਂਗਨੀਜ਼ ਵੀ ਹੁੰਦਾ ਹੈ, ਜੋ ਸਿਹਤ ਲਈ ਲਾਹੇਵੰਦ ਹੁੰਦਾ ਹੈ। ਤਾੜ ਦੇ ਪੱਤਿਆਂ ਤੇ ਪੱਖੇ, ਚਟਾਈਆਂ ਅਤੇ ਟੋਪੀਆਂ ਆਦਿ ਬਣਾਈਆਂ ਜਾਂਦੀਆਂ ਹਨ। ਤਾੜ ਦੇ ਫਲ ਤੋਂ ਗਿਰੀ, ਖਜੂਰ, ਰੇਸ਼ਾ ਮਿਲਦੇ ਹਨ ਅਤੇ ਬੀਜਾਂ ਤੋਂ ਤੇਲ ਕੱਢਿਆ ਜਾਂਦਾ ਹੈ। ਰੇਸ਼ਾ ਗੱਦੇ ਅਤੇ ਗੱਦੀਆਂ ਭਰਨ ਅਤੇ ਰਸੀਆਂ ਬਣਾਉਣ ਦੇ ਕੰਮ ਆਉਂਦਾ ਹੈ। ਫਲ ਦੇ ਸਖ਼ਤ ਹਿੱਸਿਆਂ ਤੋਂ ਹੁੱਕਾ ਬਣਾਇਆ ਜਾਂਦਾ ਹੈ। ਤਾੜ ਦੀਆਂ ਕੁਝ ਜਾਤੀਆਂ ਤੋਂ ਮੋਮ ਵਰਗਾ ਪਦਾਰਥ ਵੀ ਬਣਾਇਆ ਜਾਂਦਾ ਹੈ।

ਏ.ਬੀ. ਰੇਂਡਲ ਨੇ ਤਾੜ ਕੁਲ ਨੂੰ ਹੇਠ ਲਿਖੀਆਂ ਸੱਤ ਜਾਤੀਆਂ ਵਿਚ ਵੰਡਿਆ ਹੈ :–

1. ਫ਼ੀਨਿਕਸ ਡੈਕਟਾਈਲੀਫ਼ੈਰਾ (Phoenix dactylifera) – ਇਸ ਜਾਤੀ ਵਿਚ ਖਜੂਰ ਆਉਂਦਾ ਹੈ। ਇਸ ਦੇ ਨਰ ਅਤੇ ਮਾਦਾ ਫੁੱਲਾਂ ਵਿਚ ਤਿੰਨ ਅਲਗ ਅਲਗ ਅੰਡਪ-ਪੁੰਜ ਹੁੰਦੇ ਹਨ। ਇਨ੍ਹਾਂ ਵਿਚੋਂ ਕੇਵਲ ਇਕ ਹੀ ਬੀਜ ਧਾਰਣ ਕਰਦਾ ਹੈ ਬਾਕੀ ਦੇ ਦੋ ਸੁੱਕ ਜਾਂਦੇ ਹਨ। ਇਸ ਦਾ ਫਲ ਗੁਦੇਦਾਰ ਹੁੰਦਾ ਹੈ। ਫਲ ਵਿਚ ਇਕ ਸਖ਼ਤ ਲੰਬਾ ਬੀਜ ਹੁੰਦਾ ਹੈ ਜਿਹੜਾ ਅੰਦਰੋਂ ਇਕ ਨਾਲੀ ਰਾਹੀਂ ਦੋ ਭਾਗਾਂ ਵਿਚ ਵੰਡਿਆ ਹੁੰਦਾ ਹੈ।

2.ਸਬਲੇਈ –  ਇਸ ਦੇ ਫੁੱਲਾਂ ਵਿਚ ਤਿੰਨ ਜੁੜੇ ਹੋਏ ਅੰਡਪ-ਪੰਜ ਹੁੰਦੇ ਹਨ ਜਿਨ੍ਹਾਂ ਵਿਚੋਂ ਆਮ ਤੌਰ ਤੇ ਇਕ ਜਾਂ ਕਈ ਵਾਰ ਦੋ ਜਾਂ ਤਿੰਨੋਂ ਹੀ ਫਲ ਜਾਂਦੇ ਹਨ। ਫਲ ਗੁਦੇਦਾਰ ਅਤੇ ਰੇਸ਼ੇਦਾਰ ਹੁੰਦਾ ਹੈ। ਭਰੂਣਪੋਸ਼ ਸਖ਼ਤ ਹੁੰਦਾ ਹੈ।

3.ਬੋਰੈਸੇਮ (Borasseme) ––  ਇਸ ਦੇ ਦਰਖ਼ਤ ਵੱਡੇ ਹੁੰਦੇ ਹਨ। ਮਾਦਾ ਫੁੱਲ ਨਰ ਤੋਂ ਵੱਡਾ ਹੁੰਦਾ ਹੈ। ਮਾਦਾ ਫੁੱਲ ਵਿਚ ਤਿੰਨੋਂ ਅੱਡਪ-ਪੁੰਜ ਮਿਲਕੇ ਇਕ ਵੱਡਾ ਫਲ ਬਣਾਉਂਦੇ ਹਨ ਜਿਸ ਵਿਚ ਬੀਜਾਂ ਦੀ ਗਿਣਤੀ ਇਕ ਤੋਂ ਲੈ ਕੇ ਤਿੰਨ ਤੱਕ ਹੁੰਦੀ ਹੈ। ਫਲ ਦਾ ਅੰਦਰਲਾ ਹਿੱਸਾ ਸਖ਼ਤ ਹੋ ਜਾਂਦਾ ਹੈ ਅਤੇ ਵਿਚਕਾਰਲਾ ਹਿੱਸਾ ਰੇਸ਼ੇਦਾਰ ਰਹਿੰਦਾ ਹੈ ਜਿਵੇਂ ਨਾਰੀਅਲ।

4. ਲੈਪਿਡੋਕੈਰੀਆਈ (Lepidocaryeae) – ਇਸ ਦਾ ਫਲ ਇਕਦਲੀਆ ਹੁੰਦਾ ਹੈ ਫਲ ਦੇ ਉਪਰ ਕਈ ਸਖ਼ਤ ਛੋਟੇ ਛੋਟੇ ਛਿਲੜ ਹੁੰਦੇ ਹਨ ਜਿਵੇਂ ਮੈਟਾੱਕਸੀਲਾੱਨ ਰੰਫਿਆਈ।

5. ਐਰੀਸੀ (Areceae) –– ਇਸ ਦੇ ਅੰਡਕੋਸ਼ ਵਿਚ ਇਕ ਤੋਂ ਤਿੰਨ ਤੱਕ ਖੰਡ ਹੁੰਦੇ ਹਨ। ਫਲ ਰੇਸ਼ੇਦਾਰ, ਗੁਦੇਦਾਰ ਅਤੇ ਇਕਦਲੀਆ ਹੁੰਦਾ ਹੈ। ਇਸ ਵਰਗ ਦੇ ਪੌਦੇ ਆਮ ਤੌਰ ਤੇ ਊਸ਼ਣ-ਕਟੀਬੰਧੀ ਏਸ਼ੀਆ, ਅਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਮਿਲਦੇ ਹਨ।

6.ਕੋਕੇਈ – ਇਸ ਜਾਤੀ ਵਿਚ ਤਿੰਨ ਅੰਡਪ-ਪੁੰਜ ਮਿਲ ਕੇ ਫਲ ਬਣਾਉਂਦੇ ਹਨ। ਫਲ ਵਿਚ ਆਮ ਤੌਰ ਤੇ ਇਕ ਬੀਜ ਹੀ ਹੁੰਦਾ ਹੈ। ਇਸ ਦੀ ਅੰਦਰਲੀ ਪਰਤ ਬਹੁਤ ਸਖ਼ਤ ਹੁੰਦੀ ਹੈ ਅਤੇ ਉਸ ਉੱਤੇ ਤਿੰਨ ਅੱਖਾਂ ਬਣੀਆਂ ਹੁੰਦੀਆਂ ਹਨ। ਇਸ ਦਾ ਉਦਾਹਰਣ ਨਾਰੀਅਲ (Cocos nucifera) ਹੈ।

7.ਫਿਟਲੇਫਨਟੇਈ – ਇਸ ਵਿਚ ਸਿਰਫ਼ ਦੋ ਉਪ-ਜਾਤੀਆਂ ਦੇ ਪੌਦੇ ਆਉਂਦੇ ਹਨ। ਨਰ ਅਤੇ ਮਾਦਾ ਪੁਸ਼ਪ-ਕ੍ਰਮ ਅਲੱਗ-ਅਲੱਗ ਹੁੰਦੇ ਹਨ। ਤਣਾ ਕਮਜ਼ੋਰ ਅਤੇ ਪੱਤੇ ਵੱਡੇ ਹੁੰਦੇ ਹਨ। ਉਦਾਹਰਣ ਫਿਟਲੇਫਸ ਅਤੇ ਨੇਪਾਫਰੁਟਿਕੇਂਸ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-16-12-43-29, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ. ਕੋ. 5: 330; ਐਨ. ਬ੍ਰਿ. ਮਾ. 990; ਐਨ. ਬ੍ਰਿ. 17:184; ਮ.ਕੋ. : 441

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.