ਤੀਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਰ ( ਨਾਂ , ਪੁ ) 1 ਗੱਡੇ ਦੇ ਪਹੀਏ ਦੀ ਨਾਭ ਅਤੇ ਚੁਫੇਰੇ ਦੀਆਂ ਪੁੱਠੀਆਂ ਵਿੱਚ ਠੁੱਕੇ ਲੱਕੜ ਦੇ ਗਜ਼ 2 ਗੱਡੇ ਦੇ ਢਾਂਚੇ ਹੇਠਲੀਆਂ ਲੱਕੜਾਂ ਵਿੱਚੋਂ ਇੱਕ; ਪਿੰਜਣੀਆਂ ਕੱਸੇ ਜਾਣ ਲਈ ਗੱਡੇ ਦੇ ਜੋੜੇ ਉੱਤੇ ਟਿਕਾਏ ਲੱਕੜ ਦੇ ਦੋ ਚੌਰਸ ਟੰਬੇ 3 ਕਮਾਨ ਵਿੱਚ ਰੱਖ ਕੇ ਚਲਾਉਣ ਵਾਲੀ ਨੋਕਦਾਰ ਸੀਖ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1708, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤੀਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਰ [ ਨਾਂਪੁ ] ਕਮਾਨ ਵਿੱਚ ਰੱਖ ਕੇ ਚਲਾਉਣ ਵਾਲ਼ਾ ਲੰਮਾ ਪਤਲਾ ਅਤੇ ਨੋਕਦਾਰ ਹਥਿਆਰ , ਬਾਣ; ਹਲ਼ ਦਾ ਫਾਲ਼ਾ; ਤੱਕੜੀ ਦੀ ਡੰਡੀ , ਟ੍ਰੈਫ਼ਿਕ ਚਿੰਨ੍ਹ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਰ . ਸੰ. तीर्. ਧਾ— ਪੂਰਨ ਕਰਨਾ , ਪਾਰ ਲਾਉਣਾ । ੨ ਸੰਗ੍ਯਾ— ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. “ ਗੰਗਾ ਤੀਰ ਜੁ ਘਰੁ ਕਰਹਿ.” ( ਸ. ਕਬੀਰ ) ੩ ਕ੍ਰਿ. ਵਿ— ਪਾਸ. ਨੇੜੇ. “ ਨਾ ਲਾਗੈ ਜਮ ਤੀਰ.” ( ਸ੍ਰੀ ਅ : ਮ : ੧ ) ੪ ਸੰਗ੍ਯਾ— ਨੇੜਾ. ਸਮੀਪਤਾ. “ ਸ਼੍ਰੀ ਕਲਗੀਧਰ , ਰਾਵਰੇ ਅਚਰਜ ਚਰਿਤ ਗੰਭੀਰ । ਸ਼ਤ੍ਰੁ ਮਿਤ੍ਰ ਕੋ ਪਰਖ ਕੈ ਬਖ਼ਸ਼ਤ ਹੋ ਨਿਜ ਤੀਰ.” ( ਭਾਈ ਸੰਤੋਖ ਸਿੰਘ , ਵਾਲਮੀਕਿ ਰਾਮਾਯਣ , ਆਰਣ੍ਯ ਕਾਂਡ ) ਸ਼ਤ੍ਰੁ ਨੂੰ ਵਾਣ ਅਤੇ ਮਿਤ੍ਰ ਨੂੰ ਸਮੀਪਤਾ । ੫ ਸੰ. ਤੀਰੁ. ਸ਼ਿਵ ਦੀ ੎ਤੁਤਿ. “ ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ.” ( ਗਉ ਮ : ੫ ) ਕਿਸੇ ਨੂੰ ਸ਼ਿਵਭਗਤਿ , ਕਿਸੇ ਨੂੰ ਤੀਰਥਸੇਵਨ , ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ । ੬ ਫ਼ਾ ਸੰਗ੍ਯਾ— ਵਾਣ. ਸ਼ਰ. ਸੰ. ਤੀਰਿਕਾ. “ ਮੇਰੈ ਮਨਿ ਪ੍ਰੇਮ ਲਗੋ ਹਰਿ ਤੀਰ.” ( ਗੌਂਡ ਮ : ੪ ) ੭ ਗੋਲੀ. “ ਤੁਫੰਗ ਕੈਸੇ ਤੀਰ ਹੈਂ.” ( ਰਾਮਾਵ ) ੮ ਗਜ਼ । ੯ ਤੱਕੜੀ ਦੀ ਡੰਡੀ । ੧੦ ਸ਼ਤੀਰ. ਬਾਲਾ । ੧੧ ਪਾਰਾ । ੧੨ ਬਿਜਲੀ । ੧੩ ਸ਼ੋਭਾ । ੧੪ ਹਲ ਦਾ ਫਾਲਾ । ੧੫ ਕ੍ਰੋਧ । ੧੬ ਬੁੱਧ ਤਾਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.