ਤੀਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਰ (ਨਾਂ,ਪੁ) 1 ਗੱਡੇ ਦੇ ਪਹੀਏ ਦੀ ਨਾਭ ਅਤੇ ਚੁਫੇਰੇ ਦੀਆਂ ਪੁੱਠੀਆਂ ਵਿੱਚ ਠੁੱਕੇ ਲੱਕੜ ਦੇ ਗਜ਼ 2 ਗੱਡੇ ਦੇ ਢਾਂਚੇ ਹੇਠਲੀਆਂ ਲੱਕੜਾਂ ਵਿੱਚੋਂ ਇੱਕ; ਪਿੰਜਣੀਆਂ ਕੱਸੇ ਜਾਣ ਲਈ ਗੱਡੇ ਦੇ ਜੋੜੇ ਉੱਤੇ ਟਿਕਾਏ ਲੱਕੜ ਦੇ ਦੋ ਚੌਰਸ ਟੰਬੇ 3 ਕਮਾਨ ਵਿੱਚ ਰੱਖ ਕੇ ਚਲਾਉਣ ਵਾਲੀ ਨੋਕਦਾਰ ਸੀਖ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤੀਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਰ [ਨਾਂਪੁ] ਕਮਾਨ ਵਿੱਚ ਰੱਖ ਕੇ ਚਲਾਉਣ ਵਾਲ਼ਾ ਲੰਮਾ ਪਤਲਾ ਅਤੇ ਨੋਕਦਾਰ ਹਥਿਆਰ, ਬਾਣ; ਹਲ਼ ਦਾ ਫਾਲ਼ਾ; ਤੱਕੜੀ ਦੀ ਡੰਡੀ , ਟ੍ਰੈਫ਼ਿਕ ਚਿੰਨ੍ਹ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਰ. ਸੰ. तीर्. ਧਾ—ਪੂਰਨ ਕਰਨਾ, ਪਾਰ ਲਾਉਣਾ। ੨ ਸੰਗ੍ਯਾ—ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. “ਗੰਗਾ ਤੀਰ ਜੁ ਘਰੁ ਕਰਹਿ.” (ਸ. ਕਬੀਰ) ੩ ਕ੍ਰਿ. ਵਿ—ਪਾਸ. ਨੇੜੇ. “ਨਾ ਲਾਗੈ ਜਮ ਤੀਰ.” (ਸ੍ਰੀ ਅ: ਮ: ੧) ੪ ਸੰਗ੍ਯਾ—ਨੇੜਾ. ਸਮੀਪਤਾ. “ਸ਼੍ਰੀ ਕਲਗੀਧਰ, ਰਾਵਰੇ ਅਚਰਜ ਚਰਿਤ ਗੰਭੀਰ । ਸ਼ਤ੍ਰੁ ਮਿਤ੍ਰ ਕੋ ਪਰਖ ਕੈ ਬਖ਼ਸ਼ਤ ਹੋ ਨਿਜ ਤੀਰ.” (ਭਾਈ ਸੰਤੋਖ ਸਿੰਘ , ਵਾਲਮੀਕਿ ਰਾਮਾਯਣ, ਆਰਣ੍ਯ ਕਾਂਡ) ਸ਼ਤ੍ਰੁ ਨੂੰ ਵਾਣ ਅਤੇ ਮਿਤ੍ਰ ਨੂੰ ਸਮੀਪਤਾ। ੫ ਸੰ. ਤੀਰੁ. ਸ਼ਿਵ ਦੀ ੎ਤੁਤਿ. “ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ.” (ਗਉ ਮ: ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੬ ਫ਼ਾ  ਸੰਗ੍ਯਾ—ਵਾਣ. ਸ਼ਰ. ਸੰ. ਤੀਰਿਕਾ. “ਮੇਰੈ ਮਨਿ ਪ੍ਰੇਮ ਲਗੋ ਹਰਿ ਤੀਰ.” (ਗੌਂਡ ਮ: ੪) ੭ ਗੋਲੀ. “ਤੁਫੰਗ ਕੈਸੇ ਤੀਰ ਹੈਂ.” (ਰਾਮਾਵ) ੮ ਗਜ਼ । ੯ ਤੱਕੜੀ ਦੀ ਡੰਡੀ । ੧੦ ਸ਼ਤੀਰ. ਬਾਲਾ । ੧੧ ਪਾਰਾ । ੧੨ ਬਿਜਲੀ । ੧੩ ਸ਼ੋਭਾ। ੧੪ ਹਲ ਦਾ ਫਾਲਾ। ੧੫ ਕ੍ਰੋਧ । ੧੬ ਬੁੱਧ ਤਾਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.