ਤੁਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਕ [ਨਾਂਇ] ਕਵਿਤਾ ਜਾਂ ਗੀਤ ਦੀ ਸਤਰ; ਇੱਕ ਲਾਈਨ; (ਕੁੱਝ ਕਹਿਣ ਦਾ) ਕਾਰਨ , ਉਚਿਤਤਾ, ਤਰਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11286, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੁਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਕ. ਸੰਗ੍ਯਾ—ਛੰਦ ਦਾ ਚਰਣ। ੨ ਛੰਦ ਦੇ ਚਰਣ ਦਾ ਅੰਤਿਮ  ਅੱਖਰ। ੩ ਸੰ. तुक् ਅੱਖਰ ਬਾਲਕ. ਬੱਚਾ । ੪ ਸੰ. ਤ੍ਵਚ. ਖੱਲ. ਛਿਲਕਾ. “ਤਰੁ ਤੁਕ ਕੀ ਕਟਿ ਕੀਨ ਕੁਪੀਨਾ.” (ਨਾਪ੍ਰ) ਬਲਕਲ ਦੀ ਕੌਪੀਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੁਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤੁਕ: ਸਿੱਖ ਧਾਰਮਿਕ ਸਾਹਿਤ ਵਿਚ ਛੰਦ ਦੇ ਇਕ ਚਰਣ ਨੂੰ ਆਮ ਤੌਰ ’ਤੇ ‘ਤੁਕ’ ਕਿਹਾ ਜਾਂਦਾ ਹੈ। ਪਰ ਉਂਜ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੀ ਕਿਸੇ ਵੀ ਇਕ ਪੰਕਤੀ ਲਈ ਰੂੜ੍ਹ ਹੋ ਚੁਕਿਆ ਹੈ। ਵਾਕ ਜਾਂ ਹੁਕਮ ਲੈਣ ਵੇਲੇ ਪਹਿਲੀ ਤੁਕ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਉਸ ਦੇ ਪਹਿਲੇ ਅੱਖਰ ਉਤੇ ਬੱਚਿਆਂ ਦੇ ਨਾਮ-ਕਰਣ ਹੁੰਦੇ ਹਨ। ਪਹਿਲੀ ਤੁਕ ਨੂੰ ਕਈ ਕਾਗ਼ਜ਼ ਉਤੇ ਲਿਖ ਕੇ ਸਿਰ ਉਤੇ ਪਗੜੀ ਵਿਚ ਸੰਭਾਲ ਲੈਂਦੇ ਹਨ। ਇਸ ਪਿਛੇ ਵਿਸ਼ਵਾਸ ਪ੍ਰਚਲਿਤ ਹੈ ਕਿ ਗੁਰੂ ਆਪ ਬਹੁੜੀ ਕਰੇਗਾ। ਵੱਡੇ ਗੁਰਦੁਆਰਿਆਂ ਵਿਚ ਬਾਹਿਰ ਲਗੇ ਬੋਰਡਾਂ ਉਪਰ ‘ਤੁਕ’ ਲਿਖ ਦੇਣ ਦਾ ਰਿਵਾਜ ਵੀ ਪ੍ਰਚਲਿਤ ਹੋ ਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.