ਤੰਦੂਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੰਦੂਆ (ਨਾਂ,ਪੁ) 1 ਸ਼ਿਕਾਰ ਨੂੰ ਆਪਣੀਆਂ ਤੰਦਾਂ ਜਿਹੀਆਂ ਲੱਤਾਂ ਨਾਲ ਫੜ ਲੈਣ ਵਾਲਾ ਪਾਣੀ ਦਾ ਇੱਕ ਜੀਵ 2 ਜੀਭ ਹੇਠਲੇ ਮਾਸ ਦਾ ਤੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤੰਦੂਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੰਦੂਆ 1 [ਨਾਂਪੁ] (ਵਿਗਿ) ਰੀੜ੍ਹ ਰਹਿਤ ਸਿਰ-ਪੈਰ, ਅੱਠ ਭੁਜਾਵਾਂ ਵਾਲ਼ਾ ਸਮੁੰਦਰੀ ਜੀਵ , ਪਾਣੀ ਦਾ ਇੱਕ ਜਾਨਵਰ 2 ਜੀਭ ਹੇਠਲਾ ਮਾਸ ਦਾ ਤੰਦ ਜਿਸ ਕਾਰਨ ਬੱਚਾ ਬੋਲਣ ਤੋਂ ਅਸਮਰਥ ਹੁੰਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੰਦੂਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਤੰਦੂਆ. ਸੰਗ੍ਯਾ—ਆਪਣੀਆਂ ਤੰਦਾਂ ਨਾਲ ਫਸਾਉਣ ਵਾਲਾ ਜਲਜੀਵ. ਅ੄਍ਪਦ. Octopus ਅਥਵਾ Octopoda. ਇਸ ਦੀ ਤੰਦਾਂ ਸਮੇਤ ਲੰਬਾਈ ਵੱਧ ਤੋਂ ਵੱਧ ੧੪ ਫੁੱਟ ਹੁੰਦੀ ਹੈ. “ਜਿਉ ਕੁੰਚਰੁ ਤੰਦੂਐ ਪਕਰਿ ਚਲਾਇਓ.”(ਨਟ ਅ: ਮ: ੪) ੨ ਕਿਤਨੇ ਲੇਖਕਾਂ ਨੇ ਮਗਰਮੱਛ ਨੂੰ ਤੰਦੂਆ ਲਿਖਿਆ ਹੈ, ਜੋ ਸਹੀ ਨਹੀਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੰਦੂਆ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤੰਦੂਆ  : ਇਹ ਮੌਲਸਕਾ ਫਾਈਲਮ, ਸੈਫ਼ੈਲੋਪੋਡਾ ਸ਼੍ਰੇਣੀ, ਆੱਕਟੋਪੋਡਾ ਵਰਗ ਅਤੇ ਆੱਕਟੋਪਸ ਪ੍ਰਜਾਤੀ ਦਾ ਜੀਵ ਹੈ। ਇਸ ਨੂੰ ਆਮ ਤੌਰ ਤੇ ਅੱਠਬਾਹਾ ਵੀ ਕਿਹਾ ਜਾਂਦਾ ਹੈ। (ਵਿਸਥਾਰ ਲਈ ਵੇਖੋ ‘ਅੱਠਬਾਹੇ)।

ਤੰਧਿਤ : ਵਿਆਕਰਣ ਅਨੁਸਾਰ ਇਹ ਇਕ ਤਰ੍ਹਾਂ ਦਾ ਪ੍ਰਤਿਯੈ ਹੈ ਜਿਸ ਦੇ ਪੰਜ ਭੇਦ ਹਨ –

1. ਅਪਤਯਵਾਚਕ – ਜਿਸ ਤੋਂ ਔਲਾਦ ਅਥਵਾ ਉਪਾਸਕ ਆਦਿ ਦਾ ਸਬੰਧ ਪਾਇਆ ਜਾਵੇ ਜਿਵੇਂ ਦਸ਼ਰਥ ਤੋਂ ਦਾਸ਼ਰਥੀ, ਸ਼ਿਵ ਤੋਂ ਸ਼ੈਵ ਅਤੇ ਰਾਮਾਨੰਦ ਤੋਂ ਰਾਮਾਨੰਦੀ ਆਦਿ।

2. ਕਰਤਰੀਵਾਚਕ – ਜਿਸ ਤੋਂ ਕਿਸੇ ਕਰਮ ਦੇ ਕਰਤਾ ਦਾ ਪਤਾ ਲਗਦਾ ਹੋਵੇ, ਜਿਵੇਂ ਗੱਡੀ ਤੋਂ ਗੱਡੀਵਾਨ, ਲੱਕੜੀ ਤੋਂ ਲੱਕੜਹਾਰਾ ਅਤੇ ਵਣਜ ਤੋਂ ਵਣਜਾਰਾ ਆਦਿ।

3. ਭਾਵਵਾਚਕ – ਜਿਸ ਤੋਂ ਭਾਵ ਦਾ ਬੋਧ ਹੋਵੇ, ਜਿਵੇਂ ਮੂਰਖ ਤੋਂ ਮੂਰਖਪੁਣਾ, ਉੱਚੇ ਤੋਂ ਉਚਾਈ, ਕਠੋਰ ਤੋਂ ਕਠੋਰਤਾ ਆਦਿ।

4. ਊਨਤਾਵਾਚਕ – ਜਿਸ ਤੋਂ ਕਮੀ ਜਾਂ ਹੀਣ ਭਾਵ ਜਾਣਿਆ ਜਾਵੇ ਜਿਵੇਂ ਖੱਤਰੀ ਤੋਂ ਖਤਰੇਣਾ, ਮੁਸਲਿਮ ਤੋਂ ਮੁਸਲਾ ਆਦਿ।

5. ਗੁਣਵਾਚਕ – ਜਿਸ ਤੋਂ ਕਿਸੇ ਗੁਣ ਦਾ ਗਿਆਨ ਹੋਵੇ ਜਿਵੇਂ ਮੈਲ ਤੋਂ ਮੈਲਾ, ਠੰਢ ਤੋਂ ਠੰਢਾ, ਗੁਣ ਤੋਂ ਗੁਣਵਾਨ ਆਦਿ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1134, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-03-41-03, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.