ਦਸੌਂਧਾ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਸੌਂਧਾ ਸਿੰਘ ( ਮ. 1767 ਈ. ) : ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਨਸੂਰ ਪਿੰਡ ਵਿਚ ਚੌਧਰੀ ਸਾਹਿਬ ਰਾਇ ਦੇ ਘਰ ਪੈਦਾ ਹੋਇਆ , ਦਸੌਂਧਾ ਸਿੰਘ ਨਿਸ਼ਾਨਾਂਵਾਲੀ ਮਿਸਲ ਦਾ ਪਹਿਲਾ ਸਰਦਾਰ ਸੀ । ਇਸ ਨੇ ਦੀਵਾਨ ਦਰਬਾਰਾ ਸਿੰਘ ਤੋਂ ਅੰਮ੍ਰਿਤ ਪਾਨ ਕਰਕੇ ਅਤੇ ਸੰਨ 1734 ਈ. ਤਕ ਜੰਗਾਂ ਜੁਧਾਂ ਵਿਚ ਆਪਣੀ ਬਹਾਦਰੀ ਵਿਖਾ ਕੇ ਨਾਂ ਖਟਿਆ । ਸੰਨ 1748 ਈ. ਵਿਚ ਦਲ ਖ਼ਾਲਸਾ ਦੀ ਸਥਾਪਨਾ ਵੇਲੇ ਇਸ ਨੂੰ ਨਿਸ਼ਾਨਾਂਵਾਲੀ ਮਿਸਲ ( ਵੇਖੋ ) ਦਾ ਸਰਦਾਰ ਥਾਪਿਆ ਗਿਆ । ਸੰਨ 1764 ਈ. ਵਿਚ ਸਰਹਿੰਦ ਦੀ ਜਿਤ ਤੋਂ ਬਾਦ ਇਸ ਨੇ ਸਿੰਘਾਂਵਾਲਾ , ਸਾਹਨੇਵਾਲ , ਸਰਾਇ ਲਸ਼ਕਰੀ ਖ਼ਾਨ , ਦੁਰਾਹਾ , ਅਮਲੋਹ , ਅੰਬਾਲਾ ਆਦਿ ਨੂੰ ਜਿਤ ਕੇ ਅੰਬਾਲੇ ਨੂੰ ਆਪਣੀ ਰਾਜਧਾਨੀ ਬਣਾਇਆ । ਸੰਨ 1767 ਈ. ਵਿਚ ਮੇਰਠ ਦੇ ਨੇੜੇ ਰੁਹੇਲਿਆਂ ਨਾਲ ਲੜਦਾ ਹੋਇਆ ਮਾਰਿਆ ਗਿਆ । ਇਸ ਤੋਂ ਬਾਦ ਇਸ ਦਾ ਛੋਟਾ ਭਰਾ ਸੰਗਤ ਸਿੰਘ ਮਿਸਲ ਦਾ ਸਰਦਾਰ ਬਣਿਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.