ਦਾਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਈ ( ਨਾਂ , ਇ ) ਬੱਚਾ ਜਮਾਉਣ ਦਾ ਕੰਮ ਕਰਨ ਵਾਲੀ ਜ਼ਨਾਨੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਈ [ ਨਾਂਇ ] 1 ਬੱਚਿਆਂ ਦੀ ਖੇਡ ਦੀ ਵਾਰੀ 2 [ ਨਾਂਇ ] ਬੱਚੇ ਜਮਾਉਣ ਦਾ ਕਿੱਤਾ ਕਰਨ ਵਾਲ਼ੀ ਤੀਵੀਂ; ਚੁੰਘਾਵੀ , ਖਿਡਾਵੀ 3 [ ਵਿਸ਼ੇ ] ਚਲਾਕ , ਦਾਅ ਲਾਉਣ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਈ . ਸੰਗ੍ਯਾ— ਦਾਉ. ਖੇਡ ਵਿੱਚ ਸੰਕੇਤ ਕੀਤੇ ਦਾਉ ਨੂੰ ਛੁਹਣ ਦੀ ਕ੍ਰਿਯਾ. “ ਭਾਗ ਚਲੈਂ ਨਹਿ ਦੇਤ ਗਹਾਈ । ਅਤਿ ਲਘੁਤਾ ਕਰ ਛ੍ਵੈਹੈਂ ਦਾਈ.” ( ਨਾਪ੍ਰ ) ੨ ਸੰ. ਧਾਤ੍ਰੀ. ਦਾਯਹ. ਚੁੰਘਾਵੀ. ਪਾਲਣ ਵਾਲੀ ਮਾਤਾ. ਦੇਖੋ , ਦਾਇਆ । ੩ ਵਿ— ਦੇਣ

ਵਾਲਾ. ਦਾਯਕ. ( दायिन् ) . “ ਸੁਖਦਾਈ ਪੂਰਨ ਪਰਮੇਸੁਰ.” ( ਕੇਦਾ ਮ : ੫ ) ੪ ਦਾਉ ( ਘਾਤ ) ਜਾਣਨ ਵਾਲਾ. “ ਜੰਗੀ ਦੁਸਮਨ ਦਾਈ.” ( ਭਾਗੁ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦਾਈ * ( ਸੰ. । ਫ਼ਾਰਸੀ ਦਾਯਹ । ਸੰਸਕ੍ਰਿਤ ਧਾਤ੍ਰੀ । ਪੁ. ਪੰਜਾਬੀ ਧਾਈ । ਪੰਜਾਬੀ ਦਾਈ ) ਬੱਚੇ ਖਿਲਾਣ ਤੇ ਪਾਲਣ ਵਾਲੀ । ਯਥਾ-‘ ਦਿਵਸੁ ਰਾਤਿ ਦੁਇ ਦਾਈ ਦਾਇਆ’ ਰਾਤ ਦਾਈ ਤੇ ਦਿਨ ਦਾਇਆ ਹੈ ।

----------

* ਫ਼ਾਰਸੀ ਪਦ ਹੈ -ਦਾਇਆ- ਜਿਸ ਦੇ ਅਰਥ ਹਨ ਬੱਚੇ ਪਾਲਣ ਵਾਲੀ । ਪੰਜਾਬੀ ਵਿਚ ਦਾਈ ਇਸਤ੍ਰੀ ਤੇ ਦਾਇਆ ਉਸ ਦਾ ਪਤੀ ਹੈ , ਦਾਈ ਰਾਤ ਨੂੰ ਬੱਚੇ ਨੂੰ ਸੰਭਾਲਦੀ ਹੈ ਤੇ ਦਾਇਆ ਦਿਨ ਨੂੰ ਬੱਚੇ ਨੂੰ ਖਿਲਾਂਦਾ ਪਰਚਾਂਦਾ ਤੇ ਸਾਂਭਦਾ ਹੈ । ਭਾਈ ਗੁਰਦਾਸ ਜੀ ਨੇ ਬੀ ਇਨ੍ਹਾਂ ਦਾ ਕੰਮ ਖਿਲਾਉਣਾ ਲਿਖਿਆ ਹੈ । ਯਥਾ-‘ ਦਾਈ ਦਾਇਆ ਰਾਤ ਦਿਹੁ ਬਾਲ ਸੁਭਾਉ ਜਗਤ ਖਿਲਾਯਾ’ । ( ਵਾਰ ੬. ੫. ) ਅਜ ਕਲ ਪੰਜਾਬੀ ਵਿਚ -ਦਾਈ- ਪਦ ਅਕਸਰ ਪ੍ਰਸੂਤ ਹੋਣ ਵੇਲੇ ਸਹਾਇਤਾ ਕਰਨ ਵਾਲੀ ਤ੍ਰੀਮਤ ਨੂੰ ਕਹਿੰਦੇ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 933, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.