ਦਾਵਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
       
	ਦਾਵਾ. ਸੰ. ਸੰਗ੍ਯਾ—ਜੰਗਲ ਦੀ ਅੱਗ. ਬਿਰਛਾਂ ਦੇ ਖਹਿਣ ਤੋਂ ਪੈਦਾ ਹੋਈ ਅਗਨਿ. ਦਾਵਾਗਨਿ. ਦਾਵਾ ਨਲ. “ਦਾਵਾ ਅਗਨਿ ਬਹੁਤ ਤ੍ਰਿਣ ਜਾਰੇ.” (ਆਸਾ ਮ: ੫) ਇੱਥੇ ਦਾਵਾ-ਅਗਨਿ ਤੋਂ ਭਾਵ ਲੋਕਾਂ ਦੇ ਆਪੋ ਵਿੱਚੀ ਖਹਿਣ ਤੋਂ ਉਪਜੇ ਹੋਏ ਸਾੜੇ ਤੋਂ ਹੈ। ੨ ਅ਼ ਦਅ਼ਵਾ. ਕਿਸੇ ਵਸਤੁ ਤੇ ਆਪਣਾ ਅਧਿਕਾਰ ਕ਼ਾਇਮ ਕਰਨ ਦੀ ਕ੍ਰਿਯਾ. “ਦਾਵਾ ਕਾਹੂ ਕੋ ਨਹੀ.” (ਸ. ਕਬੀਰ)
   ਦਅ਼ਵਾ. ਕਿਸੇ ਵਸਤੁ ਤੇ ਆਪਣਾ ਅਧਿਕਾਰ ਕ਼ਾਇਮ ਕਰਨ ਦੀ ਕ੍ਰਿਯਾ. “ਦਾਵਾ ਕਾਹੂ ਕੋ ਨਹੀ.” (ਸ. ਕਬੀਰ)
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
      
      
   
   
      ਦਾਵਾ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Cause_ਦਾਵਾ: ਇਹ ਕੋਈ  ਤਕਨੀਕੀ ਸ਼ਬਦ  ਨਹੀਂ।  ਕੋਈ ਵੀ ਮੁਕਦਮਾ ਜਾਂ ਹੋਰ  ਕਾਰਵਾਈ  ਜੋ  ਸ਼ਕਤਵਾਨ  ਰੂਪ  ਵਿਚ ਅਦਾਲਤ  ਅੱਗੇ  ਲਿਆਂਦੀ ਅਤੇ  ਜਿਸ ਬਾਰੇ ਤਕਾਜ਼ਾ (Litigated) ਕੀਤਾ ਜਾਂਦਾ ਹੈ। ਐਮ.ਐਲ. ਸੇਠੀ  ਬਨਾਮ ਆਰ.ਪੀ. ਕਪੂਰ (ਏ ਆਈ ਆਰ  1972 ਐਸ ਸੀ  2379) ਅਨੁਸਾਰ ਮੁਦਈ ਅਤੇ ਮੁਦਾਲੇ ਵਿਚਕਾਰ ਲਿਆਂਦਾ ਗਿਆ ਕੋਈ ਵੀ ਮੁਕੱਦਮਾ, ਦਾਵਾ ਜਾਂ ਹੋਰ ਅਰੰਭਕ ਕਾਰਵਾਈ ਦਾਵੇ ਵਿਚ ਸ਼ਾਮਲ ਹੈ।  
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
      
      
   
   
      ਦਾਵਾ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Lis_ਦਾਵਾ: ਪ੍ਰਬੰਧਕੀ ਫ਼ੈਸਲੇ  ਤੇ ਪਹੁੰਚਣ ਦੇ ਅਮਲ  ਦੇ ਦੌਰਾਨ  ਇਕ ਪੜਾਉ। ਇਸ ਦੀ ਕਾਰਵਾਈ  ਕਾਰਨ  ਦੱਸੋ  ਨੋਟਿਸ ਨਾਲ  ਸ਼ੁਰੂ ਹੁੰਦੀ ਹੈ ਅਤੇ  ਉਸ ਤੋਂ ਪਿਛੋਂ  ਇਹ ਅਰਥ  ਨਿਆਂਇਕ  ਪ੍ਰਕਿਰਤੀ ਧਾਰਨ  ਕਰ  ਲੈਂਦਾ  ਹੈ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      ਦਾਵਾ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਦਾਵਾ (ਸੰ.। ਅ਼ਰਬੀ  ਦਅੑਵਾ) ੧. ਇੱਛਾ , ਅਪਣਾ ਹੱਕ  ਜਤਾਉਣ ਦਾ ਕਾਰਜ , ਅਧਿਕਾਰ  ਜਮਾਉਣ ਦਾ ਜਤਨ। ਯਥਾ-‘ਦਾਵਾ ਕਾਹੂ ਕੋ ਨਹੀ ’।
	੨. (ਸੰਸਕ੍ਰਿਤ ਦਾਵ=ਜੰਗਲ। ਦਾਵਾ=ਜੰਗਲ ਦੀ ਅੱਗ , ਅੱਗ) ਬਨ  ਦੀ ਅਗਨੀ*। ਯਥਾ-‘ਦਾਵਾ ਅਗਨਿ ਬਹੁਤੁ  ਤ੍ਰਿਣ ਜਾਲੇ’।
	----------
	* ਦਾਵਾ, ਦਾਵਾਨਲ, ਦਾਵਾਗਨਿ ਸਾਰੇ ਬਨ ਦੀ ਅੱਗ ਲਈ  ਵਰਤੇ  ਜਾਂਦੇ  ਹਨ। ਡੌਂ, ਡੌਂ, ਡਵ, ਇਸੇ ਦੇ ਪੰਜਾਬੀ  ਰੂਪ  ਹਨ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First