ਦੀਵਾਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੀਵਾਨੀ . ਦੇਖੋ , ਦਿਵਾਨੀ । ੨ ਦਰਬਾਰੀ. ਦੀਵਾਨ ਵਿੱਚ ਬੈਠਣ ਵਾਲਾ. “ ਦਾਸੁ ਦੀਵਾਨੀ ਹੋਇ.” ( ਸ. ਕਬੀਰ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੀਵਾਨੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Civil _ ਦੀਵਾਨੀ : ਸਿਵਲ ਸ਼ਬਦ ਲਾਤੀਨੀ ਤੋਂ ਆਇਆ ਹੈ ਜਿਸ ਦਾ ਅਰਥ ਹੈ ਨਾਗਰਿਕ ਨਾਲ ਸਬੰਧਤ । ਜਦੋਂ ਇਹ ਸ਼ਬਦ ਕਾਨੂੰਨ ਦੇ ਨਾਲ ਵਿਸ਼ੇਸ਼ਣ ਦੇ ਤੌਰ ਤੇ ਵਰਤਿਆ ਜਾਂਦਾ ਹੈ ਤਾਂ ਸ਼ਾਰਟਰ ਔਕਸਫ਼ੋਰਡ ਡਿਕਸ਼ਨਰੀ ਅਨੁਸਾਰ ਉਸ ਦੇ ਅਰਥ ਸਿਆਸੀ , ਫ਼ੌਜਦਾਰੀ ਆਦਿ ਤੋਂ ਨਿਖੇੜ ਕੇ ਪ੍ਰਾਈਵੇਟ ਅਧਿਕਾਰਾਂ ਦੇ ਲਏ ਜਾਂਦੇ ਹਨ । ਸਿਆਸੀ ਜਾਂ ਰਾਜਸੀ ਸ਼ਬਦ ਦੇ ਅਰਥ ਰਾਜ , ਉਸ ਦੀ ਸਰਕਾਰ , ਪਬਲਿਕ , ਸਿਵਲ ਜਾਂ ਰਾਜਨੀਤੀ ਦੇ ਸ਼ਾਸਤਰ ਜਾਂ ਵਿਗਿਆਨ ਤੋਂ ਲਏ ਜਾਂਦੇ ਹਨ । ਸਟਰਾਊਡ ਦੀ ਜੁਡੀਸ਼ਲ ਡਿਕਸ਼ਨਰੀ ਅਨੁਸਾਰ ‘ ਦੀਵਾਨੀ ਕਾਰਵਾਈ ’ ਦੇ ਅਰਥ ਉਸ ਅਮਲ ਲਈ ਵਰਤੇ ਜਾਂਦੇ ਹਨ ਜੋ ਵਿਅਕਤਕ ਅਧਿਕਾਰ ਪ੍ਰਾਪਤ ਕਰਨ ਜਾਂ ਵਿਅਕਤਕ ਦੋਸ਼ ਵਿਰੁਧ ਚਾਰਾਜੋਈ ਲਈ ਅਪਣਾਇਆ ਜਾਂਦਾ ਹੈ । ਸ਼ਾਰਟਰ ਔਕਸਫ਼ੋਰਡ ਡਿਕਸ਼ਨਰੀ ਵਿਚ ‘ ਰਾਜਸੀ’ ਸ਼ਬਦ ਦੇ ਅਰਥ ਕਰਦਿਆਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਗਿਆ ਕਿ ਰਾਜਸੀ ਅਧਿਕਾਰ ਨੂੰ ਸਿਵਲ ਅਧਿਕਾਰ ਵੀ ਸਮਝਿਆ ਜਾ ਸਕਦਾ ਹੈ । ਲੋਕ ਤੰਤਰੀ ਨਿਜ਼ਾਮ ਵਾਲੇ ਹਰੇਕ ਰਾਜ ਵਿਚ ਵੋਟ ਦੇਣ ਦੇ ਅਧਿਕਾਰ ਨੂੰ ਬਹੁਤ ਅਹਿਮ ਮੰਨਿਆਂ ਜਾਂਦਾ ਹੈ ਅਤੇ ਭਾਵੇਂ ਇਸ ਅਧਿਕਾਰ ਦੀ ਵਰਤੋਂ ਦੇ ਫਲਸਰੂਪ ਵਿਧਾਨਕ ਬੌਡੀਆਂ ਦੇ ਮੈਂਬਰ ਚੁਣੇ ਜਾਂਦੇ ਹਨ , ਜੋ ਰਾਜਸੀ ਅਥਵਾ ਸਿਆਸੀ ਇਖ਼ਤਿਆਰ ਰਖਦੀਆਂ ਹਨ , ਫਿਰ ਵੀ ਇਸ ਅਧਿਕਾਰ ਦੀ ਪ੍ਰਕਿਰਤੀ ਨੂੰ ਸਿਵਲ ਜਾਂ ਸ਼ਹਿਰੀ ਅਧਿਕਾਰ ਗਿਣਿਆ ਜਾਂਦਾ ਹੈ ।

            ਪੰਜਾਬੀ-ਪੰਜਾਬੀ ਕੋਸ਼ , ਜਿਲਦ ਤੀਜੀ , ਅਨੁਸਾਰ ਦੀਵਾਨੀ ਦਾ ਅਰਥ ਰੁਪਏ ਪੈਸੇ ਜਾਂ ਜਾਇਦਾਦ ਨਾਲ ਸਬੰਧਤ ਦਾਅਵਾ ਜਾਂ ਮੁਕੱਦਮਾ ਦਿੱਤਾ ਗਿਆ ਹੈ , ਜੋ ਮੁਕੱਦਮਿਆਂ ਦੀ ਪ੍ਰਕਿਰਤੀ ਅਤੇ ਵਿਸਤਾਰ ਬਾਰੇ ਵੀ ਸਹੀ ਬਿਆਨ ਨਹੀਂ । ਦੀਵਾਨੀ ਵਿਚ ਸਿਵਲ ਅਧਿਕਾਰੀ ਜਿਸ ਵਿਚ ਰਾਜਸੀ ਅਧਿਕਾਰ ਆ ਜਾਂਦੇ ਹਨ , ਅਤੇ ਵਿਅਕਤਕ ਦੋਸ਼ਾਂ ਵਿਰੁਧ ਚਾਰਾਜੋਈ ਦਾ ਅਧਿਕਾਰ ਸ਼ਾਮਲ ਕਰਨਾ ਜ਼ਰੂਰੀ ਹੈ ।

            ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਸਿਵਲ ਸਬਦ ਫ਼ੌਜਦਾਰੀ ਕਾਰਵਾਈਆਂ ਦੇ ਮੁਕਾਬਲੇ ਵਿਚ ਦੀਵਾਨੀ ਦਾਵਿਆਂ ਦੁਆਰਾ ਤਲਾਸ਼ੀਆਂ ਜਾਂਦੀਆਂ ਪ੍ਰਾਈਵੇਟ ਅਧਿਕਾਰਾਂ ਦੀਆਂ ਦਾਦਰਸੀਆਂ ਲਈ ਵਰਤਿਆ ਜਾਂਦਾ ਹੈ ।

            ਕਾਨੂੰਨ ਵਿਚ ਸਿਵਲ ਅਥਵਾ ਦੀਵਾਨੀ ਸ਼ਬਦ ਫ਼ੌਜਦਾਰੀ ਦਾ ਵਿਰੋਧੀ ਭਾਵ ਪਰਗਟ ਕਰਨ ਲਈ ਵਰਤਿਆ ਜਾਂਦਾ ਹੈ । ਇਤਿਹਾਸਕ ਦ੍ਰਿਸ਼ਟੀ ਤੋਂ ਕਾਨੂੰਨ ਨੂੰ ਦੀਵਾਨੀ ਅਤੇ ਫ਼ੌਜਦਾਰੀ ਵਰਗਾਂ ਵਿਚ ਵੰਡਿਆ ਜਾਂਦਾ ਸੀ , ਮਾਲੀਆ , ਟੈਕਸ , ਅਤੇ ਕੰਪਨੀ ਕਾਨੂੰਨ ਬਾਦ ਵਿਚ ਨਾਲ ਜੁੜਦੇ ਗਏੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.