ਦੇਵਨਾਗਰੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੇਵਨਾਗਰੀ : ਭਾਸ਼ਾ ਦਾ ਆਧਾਰ ਧੁਨੀਆਂ ਹਨ , ਜਦੋਂ ਧੁਨੀਆਂ ਲਈ ਪ੍ਰਤੀਕ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਲਿਪੀ ਜਾਂ ਲਿਪੀ ਚਿੰਨ੍ਹ ਕਿਹਾ ਜਾਂਦਾ ਹੈ । ਲਿਪੀ ਧੁਨੀਆਂ ਨੂੰ ਸਥਿਰਤਾ ਪ੍ਰਦਾਨ ਕਰਦੀ ਹੈ । ਲਿਪੀ ਦੀ ਖੋਜ ਛੇ ਹਜ਼ਾਰ ਵਰ੍ਹੇ ਪਹਿਲਾਂ ਹੋਈ , ਅੱਜ ਸੰਸਾਰ ਵਿੱਚ ਲਗਪਗ 400 ਲਿਪੀਆਂ ਹਨ । ਭਾਸ਼ਾ ਦੀ ਧੁਨੀ ਅਤੇ ਉਸ ਲਈ ਵਰਤਿਆ ਜਾਂਦਾ ਲਿਪੀ ਚਿੰਨ੍ਹ ਇੱਛੁਕ ( arbitrary ) ਹੁੰਦਾ ਹੈ । ਇਸੇ ਕਾਰਨ ਇੱਕ ਹੀ ਧੁਨੀ ਲਈ ਭਿੰਨ-ਭਿੰਨ ਲਿਪੀਆਂ ਵਿੱਚ ਵੱਖੋ-ਵੱਖਰੇ ਚਿੰਨ੍ਹ ਮਿਲਦੇ ਹਨ । ਸੰਸਾਰ ਦੀ ਕੋਈ ਵੀ ਭਾਸ਼ਾ ਕਿਸੇ ਵੀ ਲਿਪੀ ਵਿੱਚ ਲਿਖੀ ਜਾ ਸਕਦੀ ਹੈ । ਬਸ਼ਰਤੇ ਕਿ ਉਸ ਵਿੱਚ ਭਾਸ਼ਾ ਦੀ ਧੁਨੀਆਂ ਨੂੰ ਵਿਅਕਤ ਕਰਨ ਲਈ ਢੁੱਕਵੇਂ ਲਿਪੀ ਚਿੰਨ੍ਹ ਹੋਣ ।

        ਪ੍ਰਾਚੀਨ ਕਾਲ ਵਿੱਚ ਭਾਰਤ ਵਿੱਚ ਪ੍ਰਚਲਿਤ ਲਿਪੀਆਂ ਵਿੱਚ ਬ੍ਰਾਹਮੀ ਅਤੇ ਖਰੋਸ਼ਟੀ ਪ੍ਰਮੁਖ ਸਨ । ਦੇਵਨਾਗਰੀ ਲਿਪੀ ਦੀ ਸਭ ਤੋਂ ਪਹਿਲਾਂ ਵਰਤੋਂ ਗੁਜਰਾਤ ਨਰੇਸ਼ ਜੈ ਭੱਟ ਦੇ ਇੱਕ ਸ਼ਿਲਾਲੇਖ ਵਿੱਚ ਮਿਲਦੀ ਹੈ । ਨਾਗਰੀ ਦਾ ਵਿਕਾਸ ਪ੍ਰਾਚੀਨ ਬ੍ਰਾਹਮੀ ਲਿਪੀ ਤੋਂ ਹੋਇਆ ਹੈ । ਦੇਵਨਾਗਰੀ ਲਿਪੀ ਸੰਸਕ੍ਰਿਤ , ਮਰਾਠੀ , ਹਿੰਦੀ ਅਤੇ ਨੇਪਾਲੀ ਆਦਿ ਭਾਸ਼ਾਵਾਂ ਦੀ ਲਿਪੀ ਹੈ ।

        ਪ੍ਰਾਚੀਨ ਕਾਲ ਤੋਂ ਹੁਣ ਤੱਕ ਭਾਰਤ ਵਿੱਚ ਪ੍ਰਚਲਿਤ ਲਿਪੀਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-ਕਾਲਪਨਿਕ ਲਿਪੀਆਂ , ਪ੍ਰਾਚੀਨ ਲਿਪੀਆਂ , ਆਧੁਨਿਕ ਲਿਪੀਆਂ । ਦੇਵਨਾਗਰੀ ਆਧੁਨਿਕ ਲਿਪੀਆਂ ਦੀ ਸ਼੍ਰੇਣੀ ਵਿੱਚ ਆਉਂਦੀ ਹੈ ।

        ਦੇਵਨਾਗਰੀ ਇੱਕ ਵਿਗਿਆਨਿਕ ਲਿਪੀ ਹੈ ਪਰ ਇਸ ਵਿੱਚ ਕੁਝ ਅਜਿਹੀਆਂ ਤਰੁੱਟੀਆਂ ਵੀ ਹਨ ਜਿਹੜੀਆਂ ਇਸ ਦੀ ਵਿਗਿਆਨਿਕਤਾ ਮੁਹਰੇ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ । ਦੇਵਨਾਗਰੀ ਨੂੰ ਵਿਗਿਆਨਿਕ ਬਣਾਉਣ ਲਈ ਵਿਦਵਾਨਾਂ ਅਤੇ ਸੰਸਥਾਵਾਂ ਨੇ ਵਿਅਕਤੀਗਤ ਅਤੇ ਸਮੂਹਿਕ ਪੱਖੋਂ ਅਨੇਕ ਸੁਝਾਅ ਦਿੱਤੇ ਹਨ । ਦੇਵਨਾਗਰੀ ਦੀ ਸਮੱਸਿਆ ਥੋੜ੍ਹੀ ਜਿਹੀ ਵੱਖਰੀ ਹੈ । ਕਿਉਂਕਿ ਇਹ ਕਿਸੇ ਇੱਕ ਭਾਸ਼ਾ ਲਈ ਨਹੀਂ ਬਲਕਿ ਸੰਸਕ੍ਰਿਤ , ਪਾਲੀ , ਪ੍ਰਾਕ੍ਰਿਤ , ਹਿੰਦੀ , ਮਰਾਠੀ , ਨੇਪਾਲੀ , ਸਿੰਧੀ ਆਦਿ ਭਾਸ਼ਾਵਾਂ ਲਈ ਵਰਤੀ ਜਾਂਦੀ ਹੈ । ਇਹਦਾ ਭਾਵ ਇਹ ਹੋਇਆ ਕਿ ਇਹਨਾਂ ਸਾਰੀਆਂ ਭਾਸ਼ਾਵਾਂ ਦੇ ਧੁਨੀਗ੍ਰਾਮਾਂ ਦਾ ਨਿਰਧਾਰਨ ਕਰ ਕੇ ਲਿਪੀ ਚਿੰਨ੍ਹ ਨਾਗਰੀ ਵਿੱਚ ਰੱਖੇ ਜਾਣੇ ਚਾਹੀਦੇ ਹਨ । ਕਿਸੇ ਵੀ ਚੰਗੀ ਲਿਪੀ ਦੇ ਗੁਣ ਜਿਵੇਂ : ਸ੍ਵਰ ਤੇ ਵਿਅੰਜਨ ਦਾ ਵਿਭਾਜਨ , ਇੱਕ ਵੱਖਰੀ ਧੁਨੀ ਲਈ ਵੱਖਰਾ ਚਿੰਨ੍ਹ , ਇੱਕ ਧੁਨੀ ਚਿੰਨ੍ਹ ਤੋਂ ਇੱਕ ਹੀ ਧੁਨੀ ਦਾ ਗਿਆਨ , ਸਪਸ਼ਟਤਾ , ਸਰਲਤਾ , ਨਿਸ਼ਚਿਤਤਾ , ਸੁੰਦਰਤਾ ਦੇਵਨਾਗਰੀ ਵਿੱਚ ਮੌਜੂਦ ਹਨ । ਮਸ਼ੀਨੀਕਰਨ ਦੀ ਦ੍ਰਿਸ਼ਟੀ ਪੱਖੋਂ ਜੇਕਰ ਦੇਵਨਾਗਰੀ ਤੇ ਵਿਚਾਰ ਕੀਤਾ ਜਾਵੇ ਤਾਂ ਦੇਵਨਾਗਰੀ ਵਿੱਚ ਟਾਈਪ , ਛਪਾਈ ਅਤੇ ਕੰਪਿਊਟਰ ਆਦਿ ਦੀਆਂ ਸਾਰੀਆਂ ਸੁਵਿਧਾਵਾਂ ਪ੍ਰਾਪਤ ਹਨ । ਮੋਨੋਟਾਈਪ ਤੇ ਲਾਇਨੋਟਾਈਪ ਵਿੱਚ ਨਾਗਰੀ ਛਪਾਈ ਵਰ੍ਹਿਆਂ ਤੋਂ ਹੋ ਰਹੀ ਹੈ । ਕੰਪਿਊਟਰ ਵਿੱਚ ਨਾਗਰੀ ਦੀ ਵਰਤੋਂ ਦਾ ਸਿਹਰਾ ਤਕਨਾਲੋਜੀ ਆਯੋਗ , ਨਵੀਂ ਦਿੱਲੀ ਨੂੰ ਜਾਂਦਾ ਹੈ । ਜਪਾਨ ਦੀ ਕੰਪਿਊਟਰ ਬਣਾਉਣ ਵਾਲੀ ਕੰਪਨੀ ਨੇ ਦੇਵਨਾਗਰੀ ਲਿਪੀ ਵਿੱਚ ਕੰਪਿਊਟਰ ਛਪਾਈ ਦੇ ਬਹੁਤ ਸਫਲ ਯਤਨ ਕੀਤੇ ਹਨ । ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ , ਬੰਬਈ ਨੇ 1978 ਵਿੱਚ ਨਾਗਰੀ ਵਿੱਚ ਕੰਪਿਊਟਰ ਤੋਂ ਮੁਦ੍ਰਣ ਪ੍ਰਣਾਲੀ ਵਿਕਸਿਤ ਕੀਤੀ ।

        ਹੁਣ ਜਿਸਟ ਕਾਰਡ ਯੁਕਤ ਪਰਸਨਲ ਕੰਪਿਊਟਰ ਅਤੇ ਜਿਸਟ ਟਰਮੀਨਲ ਦੇ ਨਾਲ ਲਿਨੀਕਸ ਤੇ ਆਧਾਰਿਤ ਪੱਧਤੀਆਂ ਲਈ ਇਹੋ ਜਿਹੇ ਪੈਕੇਜ ਦਾ ਵਿਕਾਸ ਹੋ ਗਿਆ ਹੈ ਜਿਹੜਾ ਵਰਤਮਾਨ ਆਂਕੜਿਆਂ ਨੂੰ ਕਾਫ਼ੀ ਸ਼ੁਧਤਾ ਨਾਲ ਭਾਰਤੀ ਭਾਸ਼ਾਵਾਂ ਵਿੱਚ ਬਦਲ ਸਕਦਾ ਹੈ । ਇਸ ਦੀ ਨੀਂਹ ਆਈ.ਆਈ.ਟੀ. ਕਾਨਪੁਰ ਨੇ ਰੱਖੀ ।

                  ਜਿਸਟ ਨੇ ਤਕਰੀਬਨ 70 ਹਜ਼ਾਰ ਸ਼ਬਦਾਂ ਦਾ ਇੱਕ ਹਿੰਦੀ ਸਪੈਲ ਚੈਕਰ ਵੀ ਤਿਆਰ ਕੀਤਾ ਹੈ । ਹੁਣ ਨਾਗਰੀ ਵਿੱਚ ਵਿਸ਼ਵ ਨਾਗਰੀ ਦੇ ਰੂਪ ਵਿੱਚ ਵਧੇਰੇ ਸੰਭਾਵਨਾਵਾਂ ਹਨ , ਕਿਉਂਕਿ ਇਹ ਵਿਸ਼ਵ ਦੀਆਂ ਸਭ ਤੋਂ ਵੱਧ ਵਿਗਿਆਨਿਕ ਲਿਪੀਆਂ ਵਿੱਚੋਂ ਹੈ ।


ਲੇਖਕ : ਮਧੂ ਬਾਲਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਦੇਵਨਾਗਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਵਨਾਗਰੀ [ ਨਿਇ ] ਇੱਕ ਲਿਪੀ ਜਿਸ ਵਿੱਚ ਸੰਸਕ੍ਰਿਤ ਹਿੰਦੀ ਆਦਿ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੇਵਨਾਗਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਵਨਾਗਰੀ . ਸੰਸਕ੍ਰਿਤ ਅ੖ਰਾਂ ਦੀ ਲਿਖਤ , ਜਿਸ ਵਿੱਚ ਵਿਸ਼ੇ੄ ਹਿੰਦੀ ਬੋਲੀ ਲਿਖੀ ਜਾਂਦੀ ਹੈ , ਜਿਵੇਂ ਫ਼ਾਰਸੀ ਅੱਖਰਾਂ ਵਿੱਚ ਉਰਦੂ ਭਾ੄੠ ਲਿਖੀਦੀ ਹੈ. ਬਹੁਤ ਲੋਕ ਆਖਦੇ ਹਨ ਕਿ ਨਗਰ ਨਿਵਾਸੀ ਲੋਕਾਂ ਨੇ ਇਹ ਲਿਖਤ ( ਲਿਪਿ ) ਕੱਢੀ , ਤਦ ਨਾਗਰੀ ਨਾਉਂ ਹੋਇਆ. ਕਈ ਕਹਿਂਦੇ ਹਨ ਕਿ ਨਾਗਰ ਜਾਤਿ ਦੇ ਬ੍ਰਾਹ੝ਣਾਂ ਨੇ ਇਸ ਦਾ ਪ੍ਰਚਾਰ ਕੀਤਾ ਤਦ ਨਾਗਰੀ ਸਦਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.