ਦੇਹੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਹੀ [ਨਾਂਇ] ਵੇਖੋ ਦੇਹ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5753, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੇਹੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਹੀ. ਸੰਗ੍ਯਾ—ਦੇਹ. ਤਨ. ਸ਼ਰੀਰ. “ਇਸ ਦੇਹੀ ਕਉ ਸਿਮਰਹਿ ਦੇਵ.” (ਭੈਰ

ਕਬੀਰ) ੨ ਦੇਹੀਂ. ਦੇਵੇਂ। ੩ ਸੰ. देहिन्. ਜੀਵਾਤਮਾ. “ਮਨ ਕਾ ਜੀਉ ਪਵਨ, ਪਤਿਦੇਹੀ, ਦੇਹੀ ਮਹਿ ਦੇਉ ਸਮਾਗਾ.” (ਸੋਰ ਮ: ੧) ਮਨ ਕਾ ਜੀਵਨ ਪ੍ਰਾਣ , ਪ੍ਰਾਣਾਂ ਦਾ ਪਤਿ ਜੀਵਾਤਮਾ , ਦੇਹੀ (ਜੀਵਾਤਮਾ) ਵਿੱਚ ਦੇਉ (ਪਾਰਬ੍ਰਹਮ) ਸਮਾਇਆ ਹੋਇਆ ਹੈ। ੪ ਦੇਹ ਵਾਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੇਹੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦੇਹੀ (ਗੁ. ਸੰਸਕ੍ਰਿਤ ਦੇਹਿਨੑ) ੧. ਸਰੀਰ ਵਾਲਾ, ਜੀਵ ਆਤਮਾ। ਯਥਾ-‘ਦੇਹੀ ਗੁਪਤ ਬਿਦੇਹੀ ਦੀਸੈ’। ਦੇਹ ਵਾਲਾ ਭਾਵ ਜੀਵ ਆਤਮਾ ਗੁਪਤ ਹੈ ਤੇ ਜੋ (ਬਿਦੇਹੀ) ਦੇਹ ਵਾਲਾ (ਯਾ ਦੇਹ ਦਾ ਮਾਲਕ) ਨਹੀਂ (ਭਾਵ ਦੇਹ ਜੜ੍ਹ ਹਿੱਸਾ) ਸੋ ਦਿਸਦਾ ਹੈ।

                        ਦੇਖੋ , ‘ਸਮਾਗਾ’

੨. ਕਈ ਸਿਆਣੇ ਐਉਂ ਬੀ ਅਨਵ੍ਯ ਕਰਦੇ ਹਨ, ਦੇਹੀ ਦੀਸੈ ਤੇ ਬਿਦੇਹੀ ਗੁਪਤ। ਦੇਹੀ ਦਾ ਅਰਥ ਸਰੀਰ ਕਰਦੇ ਹਨ ਕਿ ਸਰੀਰ ਦਿਸਦਾ ਹੈ ਤੇ ਸਰੀਰ ਰਹਿਤ ਜੋ ਆਤਮਾ ਹੈ ਸੋ ਗੁਪਤ ਹੈ।

੩. (ਸੰ.। ਪੰਜਾਬੀ ਵਿਚ ਦੇਹ ਨੂੰ ਬੀ ਸ੍ਵਾਰਥ ਪ੍ਰਤੇ ਲਗਕੇ ਅਰਥ ਨਹੀਂ ਬਦਲਦਾ) ਸਰੀਰ, ਪਿੰਡਾ। ਯਥਾ-‘ਇਸ ਦੇਹੀ ਕਉ ਸਿਮਰਹਿ ਦੇਵ ’।

੪. (ਕ੍ਰਿ.। ਪੰਜਾਬੀ ਦੇਣਾ) ਦੇਵੇ। ਯਥਾ-‘ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.